ਰਾਜਿੰਦਰਾ ਹਸਪਤਾਲ ਦੇ ਬਾਹਰ ਹੰਗਾਮਾ, 2 ਧੜਿਆਂ ’ਚ ਜ਼ਬਰਦਸਤ ਝੜਪ, ਚੱਲੇ ਘਸੁੰਨ-ਮੁੱਕੇ

Thursday, Aug 27, 2026 - 01:45 PM (IST)

ਰਾਜਿੰਦਰਾ ਹਸਪਤਾਲ ਦੇ ਬਾਹਰ ਹੰਗਾਮਾ, 2 ਧੜਿਆਂ ’ਚ ਜ਼ਬਰਦਸਤ ਝੜਪ, ਚੱਲੇ ਘਸੁੰਨ-ਮੁੱਕੇ

ਪਟਿਆਲਾ (ਬਲਜਿੰਦਰ) : ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬਾਹਰ ਬਣੇ ਢਾਬਿਆਂ ਦੇ ਸਾਹਮਣੇ ਬੀਤੀ ਰਾਤ 2 ਧੜੇ ਆਪਸ ਵਿਚ ਭਿੜ ਗਏ ਅਤੇ ਕਾਫੀ ਦੇਰ ਤੱਕ ਆਪਸ ਵਿਚ ਕੁੱਟਮਾਰ ਚਲਦੀ ਰਹੀ। ਝਗੜੇ ’ਚ ਘਸੁੰਨ-ਮੁੱਕੇ ਚੱਲੇ ਅਤੇ ਇਕ-ਦੂਜੇ ਦੇ ਕੱਪੜੇ ਤੱਕ ਪਾੜੇ ਗਏ, ਜਿਸ ਕਾਰਨ ਉੱਥੇ ਮਾਹੌਲ ਤਣਾਅਪੂਰਨ ਬਣਿਆ ਰਿਹਾ। ਕਾਫੀ ਦੇਰ ਹੰਗਾਮੇ ਤੋਂ ਬਾਅਦ ਦੋਵੇਂ ਧੜੇ ਉਥੋਂ ਚਲੇ ਗਏ।

PunjabKesari

ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਇਹ ਢਾਬੇ ਸਾਰੀ ਰਾਤ ਖੁੱਲ੍ਹੇ ਰਹਿੰਦੇ ਹਨ। ਗੱਡੀਆਂ ਵਿਚ ਅਤੇ ਆਸਪਾਸ ਸ਼ਰਾਬ ਦਾ ਦੌਰ ਵੀ ਚੱਲਦਾ ਹੈ, ਜਿਸ ਕਾਰਨ ਇਥੇ ਝਗੜੇ ਦੀ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ। 

PunjabKesari


author

Gurminder Singh

Content Editor

Related News