ਸਿਵਲ ਲਾਈਨਜ਼ ਸਕੂਲ ਵਿਖੇ ਟਰੈਫਿਕ ਸੈਮੀਨਾਰ ਆਯੋਜਿਤ
Wednesday, Nov 14, 2018 - 05:06 PM (IST)

ਪਟਿਆਲਾ (ਬਲਜਿੰਦਰ)-ਜ਼ਿਲਾ ਪਟਿਆਲਾ ਅੰਦਰ ਸਮੇਂ-ਸਮੇਂ ਸਕੂਲਾਂ-ਕਾਲਜਾਂ ’ਚ ਟਰੈਫਿਕ ਜਾਗਰੂਕ ਸੈਮੀਨਾਰ ਲਾਏ ਜਾਂਦੇ ਹਨ। ਇੰਚਾਰਜ ਟਰੈਫਿਕ ਪੁਲਸ ਜ਼ਿਲਾ ਪਟਿਆਲਾ ਇੰਸਪੈਕਟਰ ਕਰਨੈਲ ਸਿੰਘ ਨੇ ਸੀ. ਸੈ. ਸਕੂਲ ਸਿਵਲ ਲਾਈਨਜ਼ ਪਟਿਆਲਾ ਵਿਖੇ ਟਰੈਫਿਕ ਸੈਮੀਨਾਰ ਲਾਇਆ। ਇਸ ਮੌਕੇ ਉਨ੍ਹਾਂ ਸਕੂਲੀ ਵਿਦਿਆਰਥੀਅਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਨਸ਼ਿਅਾਂ ਤੋਂ ਦੂਰ ਰਹਿਣ ਦੀ ਵੀ ਸਿੱਖਿਆ ਦਿੱਤੀ। ਵਿਦਿਆਰਥੀ ਨੂੰ ਵਿਸ਼ੇਸ਼ ਤੌਰ ’ਤੇ ਬੁਲੇਟ ਦੇ ਸਾਈਲੈਂਸਰ ਨੂੰ ਬਦਲ ਕੇ ਪਟਾਕੇ ਮਾਰਨੇ, ਬਿਨਾਂ ਹੈਲਮਟ, ਤਿੰਨ ਸਵਾਰੀਅਾਂ, ਅੰਡਰਏਜ ਅਤੇ ਗਲਤ ਨੰਬਰ ਪਲੇਟ ਵਾਹਨ ਚਲਾਉਣ ਜਰਮਾਨੇ ਅਤੇ ਸਜ਼ਾ ਬਾਰੇ ਵੀ ਜਾਣੂ ਕਰਵਾਇਆ। ਅਧਿਆਪਕਾਂ ਨੂੰ ਵੀ ਪ੍ਰੇਰਿਤ ਕੀਤਾ ਕਿ ਉਹ ਸਕੂਲੀ ਵਿੱਦਿਆ ਦੇ ਨਾਲ-ਨਾਲ ਬੱਚਿਆ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਸਿੱਖਿਆ ਦੇਣ। ਪ੍ਰਿੰਸੀਪਲ ਵੱਲੋਂ ਵੀ ਇਸ ਦੀ ਸ਼ਲਾਘਾ ਕੀਤੀ ਗਈ।