ਭਗਵਤ ਕਥਾ ਦੌਰਾਨ ਸ਼੍ਰੀ ਵਰਿੰਦਾਵਨ ਵਰਗਾ ਦਿਖਿਆ ਨਜ਼ਾਰਾ

11/14/2018 5:15:33 PM

ਪਟਿਆਲਾ (ਜੈਨ)-ਇਥੇ ਰਿਆਸਤੀ ਨਗਰੀ ਵਿਚ ਦੋ ਥਾਈਂ ਸ਼੍ਰੀਮਦ ਭਗਵਤ ਸਪਤਾਹ ਕਥਾ ਗਿਆਨ ਯੱਗ ਹੋ ਰਿਹਾ ਹੈ। ਰੋਜ਼ਾਨਾ ਸੈਂਕਡ਼ੇ ਕ੍ਰਿਸ਼ਨ ਭਗਤ ਕਥਾ ਦਾ ਸਰਵਣ ਕਰ ਰਹੇ ਹਨ। ਕਮਾਲੋ ਤਲਾਬ ਮੈਹਸ ਗੇਟ ਸਥਿਤ ਚਿਤਰਕੁੱਟ ਆਸ਼ਰਮ ’ਚ ਆਯੋਜਿਤ 67ਵੇਂ 7 ਰੋਜ਼ਾ ਭਗਵਤ ਯੱਗ ਵਿਚ ਪੰਡਤ ਗੋਬਿੰਦ ਰਾਮ ਸ਼ਾਸਤਰੀ ਨੇ ਕਥਾ ਕਰਦਿਆਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀਅਾਂ ਬਾਲ-ਲੀਲਾਵਾਂ ਦਾ ਸੁੰਦਰ ਸ਼ਬਦਾਂ ਵਿਚ ਵਰਨਣ ਕੀਤਾ। ਉਨ੍ਹਾਂ ਕਿਹਾ ਕਿ ਤਪ-ਤਿਆਗ, ਸਿਮਰਨ ਤੇ ਸਾਧਨਾ ਨਾਲ ਹੀ ਸੰਸਾਰਕ ਜੀਵ ਦਾ ਕਲਿਆਣ ਸੰਭਵ ਹੈ। ਯੱਗ ਦੌਰਾਨ ਪੰਡਾਲ ’ਚ ਸ਼੍ਰੀ ਵਰਿੰਦਾਵਨ ਨਗਰੀ ਵਰਗਾ ਦ੍ਰਿਸ਼ ਦੇਖਣ ਨੂੰ ਮਿਲਿਆ। ਸਵਾਮੀ ਸੁਰੇਸ਼ਾਨੰਦ ਦਾ ਸਨਮਾਨ ਵੀ ਕੀਤਾ ਗਿਆ। ®ਇੰਜ ਹੀ ਗੋਪਾਲ ਆਸ਼ਰਮ ਡੇਰਾ ਵਿਖੇ ਮੁਨੀ ਸ਼੍ਰੀ ਆਨੰਦ ਚੈਤੰਨਿਆ ਜੀ ਮਹਾਰਾਜ (ਬਾਗਡ਼ੀਆਂ) ਦੀ ਨਿਗਰਾਨੀ ਹੇਠ ਆਯੋਜਿਤ ਸ਼੍ਰੀਮਦ ਭਗਵਤ ਕਥਾ ਯੱਗ ਦੇ ਚੌਥੇ ਦਿਨ ਅਚਾਰੀਆ ਧਰਮਪਾਲ ਨੇ ਕਥਾ ਕਰਦਿਆਂ ਕਿਹਾ ਕਿ ਕਾਮ-ਕਰੋਧ, ਲੋਭ-ਲਾਲਚ ਤੇ ਹੰਕਾਰ ਨਰਕ ਦੇ ਤਿੰਨ ਦੁਆਰ ਹਨ। ਭਗਵਾਨ ਕ੍ਰਿਸ਼ਨ ਜੀ ਦੇ ਜਨਮ ਉਤਸਵ ਮੌਕੇ ਪੰਡਾਲ ਵਿਚ ਸ਼੍ਰੀ ਵਰਿੰਦਾਵਨ ਨਗਰੀ ਵਰਗਾ ਮਾਹੌਲ ਸੀ। ਭਗਤਾਂ ਨੇ ਨੋਟਾਂ ਦੀ ਵਰਖਾ ਕੀਤੀ। ਇਸ ਮੌਕੇ ਮੁਨੀ ਸ਼੍ਰੀ ਬਾਗਡ਼ੀਆਂ ਨੇ ਕਿਹਾ ਕਿ 16 ਨਵੰਬਰ ਨੂੰ ਯੱਗ ਸੰਪੂਰਨ ਹੋਣ ਸਮੇਂ ਹਵਨ ਯੱਗ, ਬ੍ਰਹਮਭੋਜ ਤੇ ਵਿਸ਼ਾਲ ਭੰਡਾਰਾ ਕੀਤਾ ਜਾਵੇਗਾ।


Related News