ਗੁਰਦੁਆਰਾ ਸ੍ਰੀ ਅਕਾਲਗਡ਼੍ਹ ਸਾਹਿਬ ਵਿਖੇ ਕਰਵਾਇਆ ਜਾਵੇਗਾ ਸਲਾਨਾ ਸਮਾਗਮ

Monday, Nov 12, 2018 - 03:29 PM (IST)

ਗੁਰਦੁਆਰਾ ਸ੍ਰੀ ਅਕਾਲਗਡ਼੍ਹ ਸਾਹਿਬ ਵਿਖੇ ਕਰਵਾਇਆ ਜਾਵੇਗਾ ਸਲਾਨਾ ਸਮਾਗਮ

ਪਟਿਆਲਾ (ਜਗਨਾਰ)-ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 21, 22 ਅਤੇ 23 ਨਵੰਬਰ ਨੂੰ ਗੁਰਦੁਆਰਾ ਸ੍ਰੀ ਅਕਾਲਗਡ਼੍ਹ ਸਾਹਿਬ ਵਿਖੇ ਸਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਕਮੇਟੀ ਮੈਂਬਰਾਂ ਵੱਲੋਂ ਮਾਨਇੰਦਰ ਸਿੰਘ ਮਾਨੀ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ। ਇਸ ਵਿਚ ਸ਼ਹਿਰ ਦੀਆਂ ਪ੍ਰਮੁੱਖ ਧਾਰਮਕ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰਧਾਨ ਬਲਤੇਜ ਸਿੰਘ ਖੋਖ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ 22 ਨਵੰਬਰ ਨੂੰ ਮਹਾਨ ਨਗਰ ਕੀਰਤਨ ਸਜਾਏ ਜਾਣਗੇ। ਤਿੰਨੋਂ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਸ਼ਹਿਰ ਦੀਆਂ ਧਾਰਮਕ ਜਥੇਬੰਦੀਆਂ ਵੱਲੋਂ ਨਗਰ ਕੀਰਤਨ ਦੇ ਰਸਤਿਆਂ ’ਚ ਸਜਾਵਟੀ ਗੇਟ ਅਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਾਏ ਜਾਣਗੇ। ਮੀਟਿੰਗ ’ਚ ਮਾਨਇੰਦਰ ਸਿੰਘ ਮਾਨੀ ਤੋਂ ਇਲਾਵਾ ਸਾਬਕਾ ਚੇਅਰਮੈਨ ਜੀ. ਐੱਸ. ਬਿੱਲੂ, ਸਾਬਕਾ ਚੇਅਰਮੈਨ ਜੀ. ਐੱਸ. ਘਮਰੌਦਾ, ਸਾ. ਜਸਪਾਲ ਜੁਨੇਜਾ, ਸਾ. ਪ੍ਰਧਾਨ ਗੁਰਸੇਵਕ ਸਿੰਘ ਗੋਲੂ, ਕੁਲਵੰਤ ਸਿੰਘ ਸਿਆਣ, ਮੈਨੇਜਰ ਹਰਮਿੰਦਰ ਸਿੰਘ, ਕਥਾਵਾਚਕ ਭਾਈ ਰਾਜਿੰਦਰਪਾਲ ਸਿੰਘ, ਸਾ. ਪ੍ਰਧਾਨ ਹਰਸਿਮਰਨ ਸਿੰਘ ਸਾਹਨੀ, ਐਡਵੋ. ਸਿਕੰਦਰ ਪ੍ਰਤਾਪ ਸਿੰਘ ਤੇ ਪ੍ਰੋ. ਹਰਬੰਸ ਸਿੰਘ ਥੂਹੀ ਆਦਿ ਹਾਜ਼ਰ ਸਨ।


Related News