ਪਰਾਲੀ ਸਾੜਣ ਲਈ ਕਿਸਾਨਾਂ ਲਈ ਐਤਵਾਰ ਬਣਿਆ ਵਰਦਾਨ

Monday, Nov 05, 2018 - 02:02 PM (IST)

ਪਰਾਲੀ ਸਾੜਣ ਲਈ ਕਿਸਾਨਾਂ ਲਈ ਐਤਵਾਰ ਬਣਿਆ ਵਰਦਾਨ

ਪਟਿਆਲਾ (ਜੋਸ਼ੀ/ਡਿੰਪਲ)-ਸਰਕਾਰ ਵੱਲੋਂ ਪੰਜਾਬ ਦੇ ਨਾਲ-ਨਾਲ ਸਮੁੱਚੀ ਕਾਇਨਾਤ ਨੂੰ ਸ਼ੁੱਧ ਰੱਖਣ ਲਈ ਇਸ ਵਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਬੇਨਤੀ ਕਰਨ ਦੇ ਨਾਲ-ਨਾਲ ਹਲਕਿਆਂ ਦੇ ਲੀਡਰ ਤੇ ਨਾਇਬ ਤਹਿਸੀਲਦਾਰ, ਪਟਵਾਰੀ, ਪੁਲਸ ਤੇ ਹੋਰ ਮਹਿਕਮਿਆਂ ਦੀਆਂ ਜ਼ਿੰਮੇਵਾਰੀਆਂ ਫਿਕਸ ਕੀਤੀਆਂ ਗਈਆਂ ਹਨ। ਸਬ-ਤਹਿਸੀਲ ਅਮਰਗਡ਼੍ਹ ਵਿਚ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਧਡ਼ਾਧੜ ਕਿਸਾਨ ਪਰਾਲੀ ਨੂੰ ਅੱਗ ਲਾ ਰਹੇ ਹਨ। ਕਿਸਾਨਾਂ ਨੇ ਐਤਵਾਰ ਦਾ ਦਿਹਾਡ਼ਾ ਸ਼ੁੱਭ ਮੰਨਦਿਆਂ ਅੱਜ ਪਰਾਲੀ ਨੂੰ ਅੱਗ ਲਈ। ਅਮਰਗਡ਼੍ਹ ਤੋਂ ਭੂਮਸੀ, ਚੌਂਦਾ, ਢਢੋਗਲ, ਬਾਗਡ਼ੀਆਂ, ਜੋਨਪੁਰ ਤੇ ਇਨ੍ਹਾਂ ਦੇ ਆਲੇ-ਦੁਆਲੇ ਲਿੰਕ ਸਡ਼ਕਾਂ ’ਤੇ ਆਉਣਾ-ਜਾਣਾ ਮੁਸ਼ਕਲ ਸੀ। ਧੂੰਏਂ ਕਾਰਨ ਸਡ਼ਕ ’ਤੇ ਕੁੱਝ ਵੀ ਨਹੀਂ ਦਿਸਦਾ। ਅਜੇ ਤੱਕ ਕਿਸੇ ਵੀ ਕਿਸਾਨ ਦਾ ਚਲਾਨ ਕੱਟਣ ਦੀ ਸੂਚਨਾ ਪ੍ਰਾਪਤ ਨਹੀਂ ਹੋਈ।


Related News