ਕਾਂਗਰਸ ਸਰਕਾਰ ਨਿਰਪੱਖਤਾ ਨਾਲ ਵਿਕਾਸ ਕਰ ਰਹੀ ਹੈ : ਖਨੌਡ਼ਾ

Monday, Nov 05, 2018 - 02:39 PM (IST)

ਕਾਂਗਰਸ ਸਰਕਾਰ ਨਿਰਪੱਖਤਾ ਨਾਲ ਵਿਕਾਸ ਕਰ ਰਹੀ ਹੈ : ਖਨੌਡ਼ਾ

ਪਟਿਆਲਾ (ਅਵਤਾਰ)-ਬਾਬਾ ਖਿਆਲੀ ਦਾਸ ਜੀ ਦੀ ਹਵੇਲੀ ਪਿੰਡ ਖਨੌਡ਼ਾ ਵਿਖੇ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਮਹੰਤ ਹਰਵਿੰਦਰ ਸਿੰਘ ਖਨੌਡ਼ਾ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਕੁਝ ਮੁਸ਼ਕਲਾਂ ਦਾ ਮੌਕੇ ’ਤੇ ਹੀ ਹੱਲ ਕਰਵਾ ਦਿੱਤਾ ਗਿਆ। ਮਹੰਤ ਖਨੌਡ਼ਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹਰ ਵਰਗ ਨੂੰ ਮੁੱਖ ਰੱਖ ਕੇ ਵਿਕਾਸ ਕਾਰਜ ਕਰ ਰਹੀ ਹੈ। ਨਿਰਪੱਖਤਾ ਨਾਲ ਸੂਬੇ ਦਾ ਵਿਕਾਸ ਕੀਤਾ ਜਾ ਰਿਹਾ ਹੈ। ਉੁਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਆਗੂਆਂ ਵੱਲੋਂ ਦਿੱਤੇ ਜਾ ਰਹੇ ਅਸਤੀਫਿਆਂ ਤੋਂ ਇਹ ਸਾਬਤ ਹੈ ਕਿ ਹੁਣ ਅਕਾਲੀ ਦਲ ਦਾ ਪਤਨ ਸ਼ੁਰੂ ਹੋ ਚੁੱਕਾ ਹੈ। ਜਲਦੀ ਹੀ ਪੰਜਾਬ ’ਚੋਂ ਅਕਾਲੀ ਦਲ ਦਾ ਸਫਾਇਆ ਹੋ ਜਾਵੇਗਾ। ਇਸ ਮੌਕੇ ਨੇਤਰ ਸਿੰਘ ਸਾ. ਸਰਪੰਚ ਘੁੰਡਰ, ਚੇਅਰਮੈਨ ਸੁਖਵੀਰ ਸਿੰਘ ਪੰਧੇਰ, ਰਾਜਵੀਰ ਸਿੰਘ ਖਨੌਡ਼ਾ, ਅੰਮ੍ਰਿਤਪਾਲ ਸਿੰਘ ਗਰੇਵਾਲ, ਗੋਪਾਲ ਸਿੰਘ ਖਨੌਡ਼ਾ, ਭਗਵੰਤ ਸਿੰਘ ਮਣਕੂ, ਅਮਿਤ ਕੋਹਲੀ, ਨਾਜ਼ਰ ਸਿੰਘ ਰਾਠੀ, ਬੰਟੀ ਸਿੱਧੂ, ਗੁਰਮੀਤ ਸਿੰਘ ਟਿਵਾਣਾ, ਲਾਭ ਸਿੰਘ ਨਿਰਵਾਲ, ਸਵਰਨ ਸਿੰਘ ਖਨੌਡ਼ਾ, ਮਾਨ ਬਹਿਬਲਪੁਰ, ਬੱਬੂ ਖੱਟਡ਼ਾ ਪੂਣੀਵਾਲ, ਪਵਨਪ੍ਰੀਤ ਗਰਚਾ, ਗੁਰਤੇਜ ਸਿੰਘ ਪੂਣੀਵਾਲ, ਮਨਜੀਤ ਸਿੰਘ ਮਾਨ, ਨਿਰਭੈ ਦਾਸ ਤੇ ਗੁਰਦੀਪ ਬਾਵਾ ਵੀ ਹਾਜ਼ਰ ਸਨ।


Related News