ਸੈਂਕਡ਼ੇ ਲੋਕਾਂ ਨੇ ਦਿੱਤੀਆਂ ਸਵ. ਨਰਿੰਦਰਜੀਤ ਸਿੰਘ ਕੋਹਰੀਆ ਨੂੰ ਸ਼ਰਧਾਂਜਲੀਆਂ
Monday, Nov 05, 2018 - 02:42 PM (IST)
ਪਟਿਆਲਾ (ਰਾਜੇਸ਼)-ਪੀ. ਆਰ. ਟੀ. ਸੀ. ਦੇ ਸਾਬਕਾ ਵਾਈਸ ਚੇਅਰਮੈਨ, ਸਾਬਕਾ ਐੱਮ. ਐੱਲ. ਏ. ਸਵ. ਚਿਤਵੰਤ ਸਿੰਘ ਕੋਹਰੀਆਂ ਦੇ ਸਪੁੱਤਰ ਅਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਹਨੀ ਸੇਖੋਂ ਦੇ ਮਾਮਾ ਸਵ. ਨਰਿੰਦਰਜੀਤ ਸਿੰਘ ਕੋਹਰੀਆਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਇਥੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਸੰਪਨ ਹੋਈ। ਇਸ ਮੌਕੇ ਸੈਂਕਡ਼ੇ ਦੀ ਗਿਣਤੀ ਵਿਚ ਪਹੁੰਚੇ ਲੋਕਾਂ ਨੇ ਸਵ. ਕੋਹਰੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਸ਼ਰਧਾਂਜਲੀਆਂ ਭੇਟ ਕਰਨ ਵਾਲਿਆਂ ਵਿਚ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ, ਪੰਜਾਬ ਦੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਰਾਜ ਸਭਾ ਐੱਮ. ਪੀ. ਸੁਖਦੇਵ ਸਿੰਘ ਢੀਂਡਸਾ, ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾਡ਼, ਵਿਧਾਇਕ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਨਿਰਮਲ ਸਿੰਘ ਸ਼ੁਤਰਾਣਾ, ਜਸਵਿੰਦਰ ਸਿੰਘ ਲਾਲੀ ਜਵੰਦਾ, ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ, ਸੁਖਪਾਲ ਖਹਿਰਾ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਮੇਅਰ ਸੰਜੀਵ ਸ਼ਰਮਾ ਬਿੱਟੂ, ਹਰਿੰਦਰਪਾਲ ਸਿੰਘ ਹੈਰੀਮਾਨ, ਨਿਰਮਲ ਸਿੰਘ ਭੱਟੀਆਂ, ਸਾਬਕਾ ਆਈ. ਏ. ਐੱਸ. ਹਰਕੇਸ਼ ਸਿੰਘ ਸਿੱਧੂ, ਆਈ. ਏ. ਐੱਸ. ਟੀ. ਪੀ. ਐੱਸ. ਫੁਲਦਾ, ਮੁੱਖ ਮੰਤਰੀ ਦੇ ਓ. ਐੱਸ. ਡੀ. ਐੱਮ. ਪੀ. ਸਿੰਘ ਅਤੇ ਰਾਜੇਸ਼ ਸ਼ਰਮਾ, ਆਈ. ਏ. ਐੱਸ. ਗੁਰਪਾਲ ਸਿੰਘ ਚਹਿਲ, ਗੋਪਾਲ ਸਿੰਗਲਾ, ਨਰੇਸ਼ ਦੁੱਗਲ, ਵਿਜੇ ਕੂਕਾ, ਫਕੀਰ ਚੰਦ ਬਾਂਸਲ, ਸੈਕਟਰੀ ਆਰ. ਟੀ. ਏ. ਜੀ. ਐੱਸ. ਥਿੰਦ, ਮੁੱਖ ਮੰਤਰੀ ਦੇ ਐਡੀਸ਼ਨਲ ਪ੍ਰਿੰਸੀਪਲ ਸਕੱਤਰ ਅਮ੍ਰਿਤ ਕੌਰ ਗਿੱਲ, ਸੂਚਨਾ ਕਮਿਸ਼ਨਰ ਸੰਜੀਵ ਗਰਗ, ਐੱਸ. ਐੱਸ. ਘੁੰਮਣ, ਸੰਤੋਖ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਸਿਅਾਸੀ ਪਾਰਟੀਆਂ ਤੇ ਧਾਰਮਕ ਸੰਸਥਾਵਾਂ ਦੇ ਅਹੁਦੇਦਾਰ ਹਾਜ਼ਰ ਸਨ।
