ਜੀਸਸ ਸੇਵੀਰਅਰਜ਼ ਸਕੂਲ ਨੇ ਕ੍ਰਾਸ ਕੰਟਰੀ ਰੇਸ ਕਰਵਾਈ

Monday, Nov 05, 2018 - 02:55 PM (IST)

ਜੀਸਸ ਸੇਵੀਰਅਰਜ਼ ਸਕੂਲ ਨੇ ਕ੍ਰਾਸ ਕੰਟਰੀ ਰੇਸ ਕਰਵਾਈ

ਫਤਿਹਗੜ੍ਹ ਸਾਹਿਬ (ਜੱਜੀ)- ਜੀਸਸ ਸੇਵੀਰਅਰਜ਼ ਸਕੂਲ ਸ਼ਮਸ਼ੇਰ ਨਗਰ ਸਰਹਿੰਦ ਵੱਲੋਂ ਐੱਨ. ਐੱਸ. ਐੱਸ. ਯੂ. ਐੱਨ. ਆਈ. ਟੀ. ਨੇ ਇਕ ਕ੍ਰਾਸ ਕੰਟਰੀ ਰੇਸ ਕਰਵਾਈ ਗਈ ਤੇ ਇਕ ਸਾਈਕਲ ਰੈਲੀ ਕੱਢੀ ਗਈ, ਜਿਸਨੂੰ ਜ਼ਿਲਾ ਟ੍ਰੈਫਿਕ ਪੁਲਸ ਦੇ ਇੰਚਾਰਜ ਇੰਸਪੈਕਟਰ ਇੰਦਰਪ੍ਰੀਤ ਸਿੰਘ ਬੰਡੂਗਰ ਨੇ ਝੰਡੀ ਦੇ ਕੇ ਰਵਾਨਾ ਕੀਤਾ।ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਡਰਾਈਵਿੰਗ ਕਰਦੇ ਸਮੇਂ ਵਾਹਨ ਚਾਲਕਾਂ ਨੂੰ ਟਰੈਫ਼ਿਕ ਨਿਯਮਾਂ ਪ੍ਰਤੀ ਸੁਚੇਤ ਤੇ ਜਾਗਰੂਕ ਰਹਿਣਾ ਚਾਹੀਦਾ ਹੈ। ਟਰੈਫ਼ਿਕ ਨਿਯਮਾਂ ਦੇ ਵੱਖ-ਵੱਖ ਚਿੰਨ੍ਹਾਂ ਬਾਰੇ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਤਿਉਹਾਰਾਂ ਦੇ ਮੌਕੇ ਸਡ਼ਕਾਂ ’ਤੇ ਆਵਾਜਾਈ ਹੋਰ ਵੱਧ ਜਾਂਦੀ ਹੈ, ਇਸ ਲਈ ਵਾਹਨ ਚਲਾਉਂਦੇ ਸਮੇਂ ਹਰ ਵਕਤ ਸੁਚੇਤ ਰਹਿਣ ਦੀ ਲੋਡ਼ ਹੈ। ਚੇਅਰਮੈਨ ਜੁਆਏਕੁੱਟੀ ਤੇ ਪ੍ਰਿੰਸੀਪਲ ਲੀਜ਼ੂ ਸਾਬੂ ਨੇ ਦਸਿਆ ਕਿ ਰੈਲੀ ਦਾ ਮੁੱਖ ਮੰਤਵ ਲੋਕਾਂ ਵਿਚ ਇਕਜੁੱਟਤਾ ਬਾਰੇ ਜਾਗਰੂਕਤਾ ਪੈਦਾ ਕਰਨਾ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਭ੍ਰਿਸ਼ਟਾਚਾਰ ਖਤਮ ਕਰਨਾ ਹੈ। ਉਨ੍ਹਾਂ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਫਸਲ ਕੱਟਣ ਤੋਂ ਬਾਅਦ ਪਰਾਲੀ ਨੂੰ ਅੱਗ ਨਾ ਲਾਉਣ। ਝੋਨੇ ਦੇ ਨਾਡ਼ ਨੂੰ ਅੱਗ ਲਾਊਣ ਨਾਲ ਪ੍ਰਦੂਸ਼ਣ ਤੇ ਕਈ ਭਿਆਨਕ ਬਿਮਾਰੀਆ ਪੈਦਾ ਹੁੰਦੀਆ ਹਨ। ਉਨ੍ਹਾਂ ਦੱਸਿਆ ਕਿ ਲੱਗਭਗ 700 ਵਿਦਿਆਰਥੀਆਂ ਨੇ ਕ੍ਰਾਸ ਦੇਸ਼ ਰੇਸ ’ਚ ਭਾਗ ਲਿਆ, ਜੋ ਕਿ ਜੋਤੀ ਸਰੂਪ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸਕੂਲ ਵਿਖੇ ਸਮਾਮਤ ਹੋਈ। ਉਨ੍ਹਾਂ ਦੱਸਿਆ ਕਿ ਸਾਈਕਲ ਰੈਲੀ ਦੇ ਪਹਿਲੇ 60 ਵਿਦਿਆਰਥੀਆਂ ਨੂੰ ਸੁਨੇਹਾ ਫੈਲਾਉਣ ਲਈ ਪਲੇਬ ਕਾਰਡਾਂ ਨਾਲ ਫਲੈਗ ਕੀਤਾ ਗਿਆ ਸੀ। ਇਸ ਮੌਕੇ ਮਿਸਟਰ ਸਾਬੂ ਡੈਨਿਅਲ, ਪੀ. ਟੀ. ਆਈ. ਰਣਬੀਰ ਸਿੰਘ ਤੇ ਵਿਦਿਆਰਥੀ ਹਾਜ਼ਰ ਸਨ।


Related News