ਸ਼ਬਦ ਚੌਂਕੀ ਸੇਵਕ ਜਥੇ ਨੇ 2 ਲਡ਼ਕੀਆਂ ਦਾ ਕਰਵਾਏ ਅਾਨੰਦ ਕਾਰਜ

Monday, Nov 05, 2018 - 02:52 PM (IST)

ਸ਼ਬਦ ਚੌਂਕੀ ਸੇਵਕ ਜਥੇ ਨੇ 2 ਲਡ਼ਕੀਆਂ ਦਾ ਕਰਵਾਏ ਅਾਨੰਦ ਕਾਰਜ

ਫਤਿਹਗੜ੍ਹ ਸਾਹਿਬ (ਜਗਦੇਵ)-ਸ਼ਬਦ ਚੌਂਕੀ ਸੇਵਕ ਜਥਾ ਫਤਿਹਗਡ਼੍ਹ ਸਾਹਿਬ ਵਲੋਂ ਪ੍ਰਧਾਨ ਤਜਿੰਦਰ ਸਿੰਘ ਅਰੋਡ਼ਾ ਦੀ ਅਗਵਾਈ ’ਚ ਜ਼ਰੂਰਤਮੰਦ ਪਰਿਵਾਰਾਂ ਦੀਆਂ 2 ਲਡ਼ਕੀਆਂ ਦੇ ਸਮੂਹਿਕ ਅਾਨੰਦ ਕਾਰਜ ਕਰਵਾਏ ਗਏ। ਇਸ ਮੌਕੇ ਕਾਂਗਰਸ ਦੇ ਸੂਬਾ ਸਕੱਤਰ ਗੁਰਸਤਿੰਦਰ ਸਿੰਘ ਜੱਲ੍ਹਾ ਓ. ਐੱਸ. ਡੀ. ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਼ਤੇ ਲਡ਼ਕੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਸ਼ਬਦ ਚੌਂਕੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਗੁਰਸਤਿੰਦਰ ਸਿੰਘ ਜੱਲ੍ਹਾ ਨੇ ਕਿਹਾ ਕਿ ਕੰਨਿਆ ਦਾਨ ਬਹੁਤ ਹੀ ਵਧੀਆ ਉਪਰਾਲਾ ਹੈ, ਜਿਸ ਨਾਲ ਬਹੁਤ ਸਾਰੇ ਜ਼ਰੂਰਤਮੰਦਾਂ ਦਾ ਸਿਰ ਢੱਕਿਆ ਜਾ ਸਕਦਾ। ਇਸ ਮੌਕੇ ਕਲੱਬ ਵਲੋਂ ਆਏ ਮਹਿਮਾਨਾਂ ਦਾ ਸਿਰੋਪਾਓ ਤੇ ਸਨਮਾਨ ਚਿੰਨ੍ਹ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਜਥੇ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਤਲਾਣੀਆਂ ਨੇ ਕਿਹਾ ਕਿ ਸ਼ਬਦ ਚੌਕੀ ਸੇਵਕ ਜਥਾ ਹਰ ਸਾਲ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹਿਕ ਅਾਨੰਦ ਕਾਰਜ ਕਰਵਾਉਂਦਾ ਹੈ, ਜਿਸ ਤਹਿਤ 2 ਲਡ਼ਕੀਆ ਦੇ ਅਾਨੰਦ ਕਾਰਜ ਕਰਵਾਏ ਗਏ ਹਨ ਤੇ 3 ਹੋਰ ਲਡ਼ਕੀਆਂ ਦੇ ਅਾਨੰਦ ਕਾਰਜ 18 ਨਵੰਬਰ ਨੂੰ ਗੁਰਦੁਆਰਾ ਸਿੰਘ ਸਭਾ ਜਯੋਤੀ ਸਰੂਪ ਮੋਡ਼ ਨੇਡ਼ੇ ਐੱਚ. ਡੀ. ਐੱਫ. ਸੀ. ਬੈਂਕ ਵਿਖੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਉਕਤ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਹੀ ਕੀਤੇ ਜਾਂਦੇ ਹਨ। ਵਿਆਹਾਂ ਮੌਕੇ ਹਰ ਲਡ਼ਕੀ ਨੂੰ ਘਰੇਲੂ ਵਰਤੋ ਦਾ ਸਾਮਾਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਮੌਕੇ ਮਨਜੀਤ ਸਿੰਘ, ਧਰਮਪਾਲ ਸਿੰਘ, ਬਹਾਦਰ ਸਿੰਘ, ਜਗਤਾਰ ਸਿੰਘ, ਜਗਦੀਸ਼ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਗੁਰਵਿੰਦਰ ਜੁਗਨੀ, ਪ੍ਰੀਤਮ ਸਿੰਘ, ਸੁਰਿੰਦਰ ਕੌਰ, ਰਵਿੰਦਰ ਕੌਰ, ਸ਼ੰਟੀ ਆਂਟੀ, ਅਕਾਸ਼, ਤੇਜ਼ੇਸ਼ਵਰ ਸਿੰਘ, ਰਜਿੰਦਰ ਸਿੰਘ, ਸੁਰਿੰਦਰ ਸਿੰਘ ਤੇ ਸੁਖਵੀਰ ਸਿੰਘ ਆਦਿ ਵੀ ਹਾਜ਼ਰ ਸਨ।


Related News