ਭਗਵਾਨ ਵਾਲਮੀਕਿ ਵੈੱਲਫੇਅਰ ਟਰੱਸਟ ਨੇ ਲਾਇਆ ਲੰਗਰ

Monday, Nov 05, 2018 - 02:51 PM (IST)

ਭਗਵਾਨ ਵਾਲਮੀਕਿ ਵੈੱਲਫੇਅਰ ਟਰੱਸਟ ਨੇ ਲਾਇਆ ਲੰਗਰ

ਫਤਿਹਗੜ੍ਹ ਸਾਹਿਬ (ਜਗਦੇਵ)-ਭਗਵਾਨ ਵਾਲਮੀਕਿ ਵੈੱਲਫੇਅਰ ਟਰੱਸਟ ਜੱਟਪੁਰਾ ਸਰਹਿੰਦ ਵਲੋਂ ਫੁਆਰਾ ਚੌਂਕ ਸਰਹਿੰਦ ਮੰਡੀ ਵਿਖੇੇ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਲੰਗਰ ਲਗਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੋਨੂੰ ਭੂੰਬਕ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਵੈਲਫੇਅਰ ਟਰੱਸਟ ਜੱਟਪੁਰਾ ਸਰਹਿੰਦ ਵਲੋਂ ਲੰਗਰ ਲਗਾਇਆ ਗਿਆ। ਇਸ ਮੌਕੇ ਸੰਗਤਾਂ ਨੇ ਬਹੁਤ ਹੀ ਸਤਿਕਾਰ ਨਾਲ ਛਕਿਆ ਤੇ ਸਰਬੱਤ ਦੇ ਭਲੇ ਲਈ ਕਾਮਨਾ ਕੀਤੀ। ਇਸ ਮੌਕੇ ਹੋਰਨਾਂ ਤੋ ਇਲਾਵਾ ਅਮਨ ਸਹੋਤਾ, ਅਰੁਣ ਸਹੋਤਾ, ਅਰੁਣ ਵੈਦ, ਰੋਹਿਤ ਵੈਦ, ਰਾਹੁਲ ਵੈਦ, ਗੋਰਵ ਭੂੰਬਕ, ਅਨੀਕੇਤ, ਜੈ ਕਰਨ, ਦੇਵ, ਅਕਾਸ਼, ਲਲਿਤ ਕੁਮਾਰ, ਕਰਨ ਵੈਦ, ਜੱਸੀ ਵੈਦ, ਸੁਮਿਤ, ਅਭੀ ਵੈਦ, ਵਿਨੋਦ ਕੁਮਾਰ ਆਦਿ ਵੀ ਹਾਜ਼ਰ ਸਨ।


Related News