ਜ਼ਿਲੇ ’ਚ ਪਟਾਕੇ ਰਹਿਤ ਦੀਵਾਲੀ ਮਨਾਈ ਜਾਵੇ : ਸਿਵਲ ਸਰਜਨ

Monday, Nov 05, 2018 - 02:47 PM (IST)

ਜ਼ਿਲੇ ’ਚ ਪਟਾਕੇ ਰਹਿਤ ਦੀਵਾਲੀ ਮਨਾਈ ਜਾਵੇ : ਸਿਵਲ ਸਰਜਨ

ਫਤਿਹਗੜ੍ਹ ਸਾਹਿਬ (ਜਗਦੇਵ, ਬਖਸ਼ੀ)-ਸਿਵਲ ਸਰਜਨ ਡਾ. ਐੱਨ. ਕੇ. ਅਗਰਵਾਲ ਨੇ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੀਵਾਲੀ ਦੇ ਤਿਉਹਾਰ ਮੌਕੇ ਪਟਾਕੇ ਚਲਾਉਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਣ ਵਧਦਾ ਹੈ ਉਥੇ ਹੀ ਇਸ ਦਾ ਮਨੁੱਖੀ ਸਿਹਤ ’ਤੇ ਵੀ ਮਾਡ਼ਾ ਅਸਰ ਪੈਂਦਾ ਹੈ। ਇਸ ਲਈ ਸਮੂਹ ਜ਼ਿਲਾ ਵਾਸੀ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਪਟਾਕਿਆਂ ਰਹਿਤ ਮਨਾਉਣ ਨੂੰ ਤਰਜੀਹ ਦੇਣ ਤਾਂ ਜੋ ਇਸ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪਟਾਕੇ ਚਲਾਉਣ ਦੇ ਸ਼ੋਰ ਨਾਲ ਇਨਸਾਨਾਂ ਤੋਂ ਇਲਾਕਾ ਜਾਨਵਰਾਂ ’ਤੇ ਵੀ ਇਸ ਦਾ ਮਾਡ਼ਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰ ਮੌਕੇ ਜ਼ਿਆਦਾ ਸ਼ੋਰ ਵਾਲੇ ਤੇ ਜ਼ਿਆਦਾ ਧੂੰਏਂ ਵਾਲੇ ਪਟਾਕਿਆਂ ਦੀ ਵਰਤੋਂ ਨਾ ਕੀਤੀ ਜਾਵੇ, ਕਿਉਂਕਿ ਵਾਤਾਵਰਣ ਪ੍ਰਦੂਸ਼ਤ ਹੋਣ ਨਾਲ ਸਾਹ ਦਾ ਰੋਗ ਹੋਣ ਦਾ ਖਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਖਾਂ ਨੂੰ ਪਟਾਕਿਆਂ ਨੂੰ ਤੰਗ ਗਲੀਆਂ, ਪੈਟਰੋਲ ਪੰਪਾਂ ਨਜ਼ਦੀਕ ਜਾਂ ਗੱਡੀਆਂ ਦੇ ਨੇਡ਼ੇ ਨਹੀਂ ਚਲਾਉਣਾ ਚਾਹੀਦਾ ਤੇ ਛੋਟੇ ਬੱਚਿਆਂ ਨੂੰ ਮਾਂ ਬਾਪ ਦੀ ਨਿਗਰਾਨੀ ਹੇਠ ਹੀ ਪਟਾਕੇ ਚਲਾਉਣ ਦੇਣੇ ਚਾਹੀਦੇ ਹਨ। ®ਸਿਵਲ ਸਰਜਨ ਨੇ ਕਿਹਾ ਕਿ ਪਟਾਕੇ ਚਲਾਉਂਦੇ ਸਮੇਂ ਸੂਤੀ ਕੱਪਡ਼ੇ ਹੀ ਪਾਉਣੇ ਚਾਹੀਦੇ ਹਨ ਤੇ ਹੱਥ ’ਚ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਨਾਰ ਤੇ ਰਾਕੇਟ ਵਰਗੇ ਪਟਾਕਿਆਂ ਨੂੰ ਚਲਾਉਂਦੇ ਸਮੇਂ ਝੁਕਣਾ ਨਹੀਂ ਚਾਹੀਦਾ ਸਗੋਂ ਕਿਸੇ ਡੰਡੇ ’ਤੇ ਮੋਮਬੱਤੀ ਲਗਾ ਕੇ ਇਨ੍ਹਾਂ ਨੂੰ ਦੂਰ ਤੋਂ ਹੀ ਚਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਟਾਕੇ ਚਲਾਉਂਦੇ ਸਮੇਂ ਅੱਖ ’ਚ ਚੋਟ ਲੱਗ ਜਾਵੇ ਤਾਂ ਉਸ ਨੂੰ ਮਲਣਾ ਜਾਂ ਰਗਡ਼ਣਾ ਨਹੀਂ ਚਾਹੀਦਾ ਸਗੋਂ ਤੁਰੰਤ ਕਿਸੇ ਅੱਖਾਂ ਦੇ ਮਾਹਰ ਨੂੰ ਦਿਖਾਉਣਾ ਚਾਹੀਦਾ ਹੈ। ®ਡਾ. ਅਗਰਵਾਲ ਨੇ ਦੱਸਿਆ ਕਿ ਦੀਵਾਲੀ ਦੇ ਦਿਨਾਂ ’ਚ ਜ਼ਿਲੇ ਦੇ ਸਾਰੇ ਹਸਪਤਾਲ 24 ਘੰਟੇ ਲਈ ਐਮਰਜੈਂਸੀ ਲਈ ਖੁੱਲ੍ਹੇ ਰਹਿੰਦੇ ਹਨ। ਇਸ ਮੌਕੇ ਅੱਖਾਂ ਦੇ ਮਾਹਰ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ ਤੇ ਡਾ. ਚਮਨ ਲਾਲ ਨੇ ਕਿਹਾ ਕਿ ਅੱਖਾਂ ਸਾਡੇ ਸਰੀਰ ਦਾ ਬਹੁਤ ਹੀ ਅਨਮੋਲ ਅੰਗ ਹਨ। ਇਸ ਲਈ ਇਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਹਾਨੀ ਹੋਣ ਤੋਂ ਬਚਾਉਣਾ ਚਾਹੀਦਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਕ੍ਰਿਪਾਲ ਸਿੰਘ, ਜ਼ਿਲਾ ਟੀਕਾਕਰਨ ਅਫਸਰ ਡਾ. ਪ੍ਰਸ਼ੋਤਮ ਦਾਸ, ਜ਼ਤ ਅਫਸਰ ਡਾ. ਨਵਜੋਤ ਕੌਰ, ਜ਼ਿਲਾ ਡੈਂਟਲ ਸਿਹਤ ਅਫਸਰ ਡਾ. ਸੁਦਰਸ਼ਨ ਕੌਰ, ਜ਼ਿਲਾ ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ ਤੇ ਡਿਪਟੀ ਮਾਸ ਮੀਡੀਆ ਅਫਸਰ ਬਲਜਿੰਦਰ ਸਿੰਘ ਵੀ ਹਾਜ਼ਰ ਸਨ।


Related News