ਸੈਂਟਰਲ ਵਾਲਮੀਕਿ ਸਭਾ ਵਲੋਂ ‘ਮਾਨਵ ਜਾਗ੍ਰਿਤੀ ਸੰਮੇਲਨ’ ਆਯੋਜਿਤ

Monday, Nov 05, 2018 - 02:46 PM (IST)

ਸੈਂਟਰਲ ਵਾਲਮੀਕਿ ਸਭਾ ਵਲੋਂ ‘ਮਾਨਵ ਜਾਗ੍ਰਿਤੀ ਸੰਮੇਲਨ’ ਆਯੋਜਿਤ

ਫਤਿਹਗੜ੍ਹ ਸਾਹਿਬ (ਕਮਲ)-ਅੱਜ ਇੱਥੇ ਸੈਂਟਰਲ ਵਾਲਮੀਕਿ ਸਭਾ ਦੇ ਸੂਬਾ ਮੀਤ ਪ੍ਰਧਾਨ ਹਰਵਿੰਦਰ ਵਾਲੀਆ ਦੀ ਅਗਵਾਈ ਹੇਠ ‘ਮਾਨਵ ਜਾਗ੍ਰਿਤੀ ਸੰਮੇਲਨ’ ਆਯੋਜਤ ਕੀਤਾ ਗਿਆ ਇਸ ਮੌਕੇ ਹੋਏ ਸਮਾਗਮ ਦੌਰਾਨ ਪੰਜਾਬ ਦੇ ਅਨੁਸੂਚਿਤ ਜਾਤੀ, ਭਲਾਈ ਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਸਮਾਗਮ ਦੀ ਪ੍ਰਧਾਨਗੀ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਤੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ ਨੇ ਕੀਤੀ। ਸਮਾਗਮ ਦਾ ਅਰੰਭ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਸ਼ਮਾ ਰੌਸ਼ਨ ਕਰ ਕੇ ਕੀਤਾ। ਇਸ ਮੌਕੇ ਲੋਕਾਂ ਦੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਧਰਮਸੌਤ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਵਲੋਂ ਪਾਏ ਪੂਰਨਿਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਵਾਲਮੀਕਿ ਜੀ ਦੇ ਦੱਸੇ ਮਾਰਗ ’ਤੇ ਚੱਲਣਾ ਚਾਹੀਦਾ ਹੈ ਤਾਂ ਜੋ ਸਮਾਜ ’ਚ ਸੁਧਾਰ ਕੀਤਾ ਜਾ ਸਕੇ। ਇਸ ਮੌਕੇ ਧਰਮਸੌਤ ਨੇ ਧਰਮਸ਼ਾਲਾ ਲਈ 2 ਲੱਖ ਤੇ ਸੰਸਥਾ ਲਈ 50 ਹਜ਼ਾਰ ਰੁਪਏ ਦੀ ਰਾਸ਼ੀ ਵੀ ਦੇਣ ਦਾ ਐਲਾਨ ਕੀਤਾ। ਇਸ ਮੌਕੇ ‘ਦੀਪ ਸਿਸਟਰਜ਼’ ਨਾਭਾ ਤੇ ਹੋਰ ਕਲਾਕਾਰਾਂ ਨੇ ਭਗਵਾਨ ਵਾਲਮੀਕਿ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਸਮਾਜ ਦੀ ਭਲਾਈ ਦੇ ਵਿਸੇਸ਼ ਕਾਰਜ ਅਾਰੰਭੇ ਗਏ ਹਨ।ਸਮਾਗਮ ਦੌਰਾਨ ਸਭਾ ਦੇ ਕੌਮੀ ਚੈਅਰਮੈਨ ਗੇਜਾ ਰਾਮ ਵਾਲਮੀਕਿ, ਦੇਸ਼ ਭਗਤ ਯੂਨੀਵਰਸਿਟੀ ਦੀ ਪ੍ਰੋ. ਕੁਲਪਤੀ ਤੇਜਿੰਦਰ ਕੌਰ, ਸੂੁਬਾ ਕਾਂਗਰਸ ਕਮੇਟੀ ਮੈਂਬਰ ਜਸਮੀਤ ਸਿੰਘ ਰਾਜਾ, ਬਲਾਕ ਕਾਂਗਰਸ ਮੰਡੀ ਗੋਬਿੰਦਗਡ਼੍ਹ ਦੇ ਪ੍ਰਧਾਨ ਰਜਿੰਦਰ ਬਿੱਟੂ, ਯੂਥ ਕਾਂਗਰਸ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਹੈਪੀ, ਸਾਬਕਾ ਕੌਂਸਲਰ ਜਤਿੰਦਰ ਸਿੰਘ ਰਾਮਗਡ਼੍ਹੀਆ, ਕੁਲਦੀਪ ਦੀਪਾ, ਬਲਾਕ ਸੰਮਤੀ ਮੈਂਬਰ ਜਗਨ ਨਾਥ ਪੱਪੂ, ਦਿਲਬਾਗ ਸਿੰਘ ਭਾਂਬਰੀ, ਸ਼ਸੀ ਸ਼ਰਮਾ, ਕੌਂਸਲਰ ਕਮਲਜੀਤ ਕੌਰ, ਸੀਨੀਅਰ ਮੀਤ ਪ੍ਰਧਾਨ ਅਰਵਿੰਦ ਸਿੰਗਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲਾ ਪ੍ਰਧਾਨ ਜਗਰੂਪ ਸਿੰਘ ਸਮਸ਼ਪੁਰ, ਰਵੀ ਮੱਟੂ, ਜਤਿੰਦਰ ਸਿੰਘ ਚਣੋ, ਰਣਧੀਰ ਸਿੰਘ ਫੈਜ਼ੁੱਲਾਪੁਰ, ਸੋਨੀ ਸਿੰਘ, ਪ੍ਰਿੰਸ ਬੈਂਸ, ਗੁਲਜ਼ਰ ਸਿੰਘ, ਸੁਖਦੇਵ ਸਿੰਘ ਸੇਬੀ ਅਤੇ ਰਾਜੂ ਜੱਸਡ਼੍ਹਾਂ, ਅਵਤਾਰ ਜੀਤ, ਰਾਜਾ ਰਾਮ, ਚਰਨਜੀਤ, ਬਲਵਿੰਦਰ ਬੌਬੀ, ਮੱਖਣ ਸਿੰਘ, ਹਰਜਿੰਦਰ ਸਿੰਘ ਲਾਡੀ, ਦਵਿੰਦਰ ਕਲਿਆਣ ਆਦਿ ਨੇ ਵਿਚਾਰ ਪੇਸ਼ ਕੀਤੇ। ਸਮਾਗਮ ਦੌਰਾਨ ਜ਼ਿਲਾ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਸਿੰਗਲਾ, ਮਾ. ਦੇਸ਼ ਭਗਤ ਯੂਨੀਵਰਸਿਟੀ ਦੀ ਪ੍ਰੋ. ਕੁਲਪਤੀ ਤੇਜਿੰਦਰ ਕੌਰ, ਮਾ. ਬਲਜੀਤ ਸਿੰਘ ਸਲਾਣਾ ਤੇ ਮਾ. ਅਮਰੀਕ ਸਿੰਘ ਦਾ ਸਨਮਾਨ ਕੀਤਾ ਗਿਆ।


Related News