ਨੂੰਹ ਨੇ ਕਰਵਾਇਆ ਸਹੁਰੇ ਖ਼ਿਲਾਫ਼ ਕੇਸ

Tuesday, Dec 17, 2024 - 04:58 PM (IST)

ਨੂੰਹ ਨੇ ਕਰਵਾਇਆ ਸਹੁਰੇ ਖ਼ਿਲਾਫ਼ ਕੇਸ

ਪਟਿਆਲਾ (ਬਲਜਿੰਦਰ) : ਥਾਣਾ ਪਸਿਆਣਾ ਦੀ ਪੁਲਸ ਨੇ ਨੂੰਹ ਦੀ ਸ਼ਿਕਾਇਤ ’ਤੇ ਸਹੁਰੇ ਸਮੇਤ ਦੋ ਵਿਅਕਤੀਆਂ 'ਤੇ ਕੇਸ ਦਰਜ ਕੀਤਾ ਹੈ। ਪੁਲਸ ਨੇ ਇਸ ਮਾਮਲੇ ਵਿਚ ਸਤਪਾਲ ਸਿੰਘ ਪੁੱਤਰ ਸ਼ੇਰ ਸਿੰਘ ਅਤੇ ਗੁਰਵਿੰਦਰ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਪਿੰਡ ਪਸਿਆਣਾ ਖ਼ਿਲਾਫ 406 ਆਈ. ਪੀ. ਸੀ ਦੇ ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਗੁਰਮੀਤ ਕੌਰ ਪਤਨੀ ਜਤਿੰਦਰ ਸਿੰਘ ਵਾਸੀ ਪਿੰਡ ਪਸਿਆਣਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਪਤਾਲ ਸਿੰਘ ਉਸ ਦਾ ਸਹੁਰਾ ਹੈ। 

ਉਨ੍ਹਾਂ ਦੀ ਮਾਲਕੀ ਜ਼ਮੀਨ ਸਰਕਾਰ ਵੱਲੋਂ ਐਕਵਾਇਰ ਕੀਤੀ ਹੋਈ ਹੈ। ਜਿਸ ਦਾ ਮੁਆਵਜ਼ਾ ਸਾਲ 2021 ਵਿਚ 15 ਲੱਖ ਅਤੇ ਸਾਲ 2024 ਵਿਚ 44 ਲੱਖ ਰੁਪਏ ਸਤਪਾਲ ਸਿੰਘ ਦੇ ਖਾਤੇ ਵਿਚ ਆ ਚੁੱਕਾ ਹੈ ਅਤੇ ਸਤਪਾਲ ਸਿੰਘ ਨੇ ਆਪਣੇ ਲੜਕੇ ਗੁਰਵਿੰਦਰ ਸਿੰਘ ਨਾਲ ਮਿਲ ਕੇ ਉਸ ਨੂੰ ਕੋਈ ਰਕਮ ਨਹੀਂ ਦਿੱਤੀ ਅਤੇ ਜ਼ਮੀਨ ਵਾਹੁਣ ਤੋਂ ਵੀ ਤੰਗ ਪਰੇਸ਼ਾਨ ਕਰਦੇ ਹਨ। ਪੁਲਸ ਨੇ ਇਸ ਮਾਮਲੇ ਵਿਚ ਪੜਤਾਲ ਤੋਂ ਬਾਅਦ ਉਕਤ ਵਿਅਕਤੀਆਂ ਖ਼ਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News