ਕੇਂਦਰੀ ਜੇਲ੍ਹ ’ਚੋਂ 5 ਮੋਬਾਇਲ ਬਰਾਮਦ, 5 ਖਿਲਾਫ ਕੇਸ ਦਰਜ

Monday, May 12, 2025 - 06:04 PM (IST)

ਕੇਂਦਰੀ ਜੇਲ੍ਹ ’ਚੋਂ 5 ਮੋਬਾਇਲ ਬਰਾਮਦ, 5 ਖਿਲਾਫ ਕੇਸ ਦਰਜ

ਪਟਿਆਲਾ (ਬਲਜਿੰਦਰ) : ਕੇਂਦਰੀ ਜੇਲ੍ਹ ਪਟਿਆਲਾ ’ਚੋਂ 5 ਮੋਬਾਇਲ ਫੋਨ ਬਰਾਮਦ ਕੀਤੇ ਹਨ। ਥਾਣਾ ਤ੍ਰਿਪੜੀ ਦੀ ਪੁਲਸ ਨੇ ਵੱਖ-ਵੱਖ ਕੇਸਾਂ ਵਿਚ 5 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪਹਿਲੇ ਕੇਸ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਲਖਵੀਰ ਸਿੰਘ ਦੀ ਸ਼ਿਕਾਇਤ ’ਤੇ ਹਵਾਲਾਤੀ ਬਨੀ ਪੁੱਤਰ ਰਿਆਜ ਸਿੱਧੂ ਵਾਸੀ ਮਾਡਲ ਕੁਆਟਰ ਮਾਡਲ ਟਾਊਨ ਥਾਣਾ ਸਿਟੀ ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਖਿਲਾਫ 52 ਏ ਪ੍ਰੀਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜੇਲ੍ਹ ਪ੍ਰਸ਼ਾਸਨ ਮੁਤਾਬਕ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬੈਰਕ ਨੰਬਰ 6 ਵਿਚ ਉਕਤ ਵਿਅਕਤੀ ਮੋਬਾਇਲ ਫੋਨ ਦੀ ਵਰਤੋਂ ਕਰ ਰਿਹਾ ਹੈ ਤਾਂ ਸੁਰੱਖਿਆ ਗਾਰਡਾਂ ਨੇ ਬਨੀ ਤੋਂ ਇਕ ਮੋਬਾਇਲ ਬਰਾਮਦ ਕੀਤਾ।

ਦੂਜੇ ਕੇਸ ’ਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਕਰਨੈਲ ਸਿੰਘ ਦੀ ਸ਼ਿਕਾਇਤ ’ਤੇ ਹਵਾਲਾਤੀ ਯਸ਼ਦੇਵ ਪੁੱਤਰ ਅਸ਼ੋਕ ਕੁਮਾਰ ਵਾਸੀ ਪੈਸਪੂ ਭਾਖੜਾ ਕੈਨਾਲ ਮਾਡਲ ਟਾਊਨ ਹਾਲ ਨਿਵਾਸੀ ਸਮਾਣਾ ਰੋਡ ਪਿੱਛੇ ਅਜੂਬਾ ਪੈਲੇਸ ਪਟਿਆਲਾ, ਹਵਾਲਾਤੀ ਯੋਗੇਸ਼ ਨੇਗੀ ਪੁੱਤਰ ਜਗਦੀਸ਼ ਚੰਦ ਵਾਸੀ ਗਰਿੱਡ ਕਾਲੋਨੀ ਪਟਿਆਲਾ ਖਿਲਾਫ 52 ਏ ਪ੍ਰੀਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜੇਲ ਪ੍ਰਸ਼ਾਸਨ ਮੁਤਾਬਕ ਚੱਕੀ ਨੰਬਰ 20 ਵਿਚ ਮੌਜੂਦ ਹਵਾਲਾਤੀ ਯਸ਼ਦੇਵ ਦੀ ਤਲਾਸ਼ੀ ਕਰਨ ’ਤੇ 1 ਮੋਬਾਇਲ ਫੋਨ ਅਤੇ ਯੋਗੇਸ਼ ਨੇਗੀ ਤੋਂ ਇਥੇ ਮੋਬਾਇਲ ਬਰਾਮਦ ਹੋਇਆ।

ਤੀਜੇ ਕੇਸ ’ਚ ਬਾਲ ਕ੍ਰਿਸ਼ਨ ਸਹਾਇਕ ਸਪੁਰਡੈਂਟ ਕੇਂਦਰੀ ਜੇਲ੍ਹ ਪਟਿਆਲਾ ਦੀ ਸ਼ਿਕਾਇਤ ’ਤੇ ਪਰਵਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਨਾਗਲਾ ਹਰਿਆਣਾ ਹਾਲ ਨਿਵਾਸ ਹੋਮ ਲੈਂਡਸ ਸੋਸਾਇਟੀ ਥਾਣਾ ਮਟੋਰ ਜੇਲ੍ਹ ਮੋਹਾਲੀ ਅਤੇ ਕਲਵਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਸੇਮਾਂ ਕਲਾਂ ਥਾਣਾ ਨਥਾਣਾ ਜ਼ਿਲ੍ਹਾ ਬਠਿੰਡਾ ਹਾਲ ਨਿਵਾਸੀ ਜੀ. ਜੀ. ਜ਼ਿੰਮੀਂਦਾਰਾ ਇਨਕਲੇ ਭਵਾਤ ਥਾਣਾ ਜ਼ੀਰਕਪੁਰ ਜ਼ਿਲ੍ਹਾ ਮੋਹਾਲੀ ਖਿਲਾਫ 52 ਏ ਪ੍ਰੀਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਮੁਤਾਬਕ ਚੈਕਿੰਗ ਦੌਰਾਨ ਬੈਕਰ ਨੰਬਰ 7 ਵਿਚ ਮੌਜੂਦ ਹਵਾਲਾਤੀ ਪਰਵਿੰਦਰ ਸਿੰਘ ਬਾਥਰੂਮ ਵਿਚ ਮੋਬਾਇਲ ਫੋਨ ਦੀ ਵਰਤੋਂ ਕਰ ਰਿਹਾ ਸੀ, ਜਿਸ ਤੋਂ ਮੋਬਾਇਲ ਫੋਨ ਬਰਾਮਦ ਕੀਤਾ ਗਿਆ। ਜਦੋਂ ਹਵਾਲਾਤੀ ਕੁਲਵਿੰਦਰ ਸਿੰਘ ਦੀ ਜਿਸਮਾਨੀ ਤਲਾਸ਼ੀ ਕਰਨ ’ਤੇ ਇਕ ਮੋਬਾਇਲ ਬਰਾਮਦ ਕੀਤਾ ਗਿਆ। ਪੁਲਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News