ਸਿੰਧ ’ਚ ਪੋਲੀਓ ਦੇ 20,000 ਨਵੇਂ ਮਾਮਲੇ ਆ ਸਕਦੇ ਹਨ ਸਾਹਮਣੇ
Saturday, Oct 25, 2025 - 10:42 PM (IST)
ਗੁਰਦਾਸਪੁਰ, ਕਰਾਚੀ, (ਵਿਨੋਦ)– ਸਿੰਧ ਐਮਰਜੈਂਸੀ ਆਪ੍ਰੇਸ਼ਨਜ਼ ਸੈਂਟਰ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਪਾਕਿਸਤਾਨ ਵਿਚ ਚੱਲ ਰਿਹਾ ਪੋਲੀਓ-ਰੋਕੂ ਕੈਂਪੇਨ ਜਾਰੀ ਨਾ ਰੱਖਿਆ ਗਿਆ ਤਾਂ ਅਗਲੇ 3 ਸਾਲਾਂ ’ਚ ਪੋਲੀਓ ਦੇ 20,000 ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ। ਇਹ ਚਿਤਾਵਨੀ ਵਰਲਡ ਪੋਲੀਓ ਡੇਅ ਦੇ ਮੌਕੇ ’ਤੇ ਕਰਾਚੀ ਦੇ ਨਜ਼ਮੂਦੀਨ ਆਡੀਟੋਰੀਅਮ ’ਚ ਹੋਏ ਇਕ ਫੰਕਸ਼ਨ ਦੌਰਾਨ ਦਿੱਤੀ ਗਈ।
ਸੈਂਟਰ ਨੇ ਦੱਸਿਆ ਕਿ ਜਦੋਂ ਪਾਕਿਸਤਾਨ ਨੇ 1988 ’ਚ ਪੋਲੀਓ ਖਤਮ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਤਾਂ ਉੱਥੇ 3,50,000 ਤੋਂ ਵੱਧ ਪੋਲੀਓ ਮਾਮਲੇ ਰਿਪੋਰਟ ਹੋਏ ਸਨ। ਲਗਾਤਾਰ ਕੋਸ਼ਿਸ਼ਾਂ ਨਾਲ ਇਹ ਗਿਣਤੀ ਹੁਣ ਬਹੁਤ ਘਟ ਗਈ ਹੈ।
