ਇੰਡੀਗੋ ਦੀ ਚਾਈਨਾ ਸਦਰਨ ਏਅਰਲਾਈਨਜ਼ ਨਾਲ ‘ਕੋਡਸ਼ੇਅਰ’ ਭਾਈਵਾਲੀ ਦੀ ਯੋਜਨਾ
Wednesday, Nov 12, 2025 - 12:03 AM (IST)
ਨਵੀਂ ਦਿੱਲੀ, (ਭਾਸ਼ਾ)- ਹਵਾਬਾਜ਼ੀ ਕੰਪਨੀ ਇੰਡੀਗੋ ਨੇ ਚਾਈਨਾ ਸਦਰਨ ਏਅਰਲਾਈਨਜ਼ ਨਾਲ ‘ਕੋਡਸ਼ੇਅਰ’ ਭਾਈਵਾਲੀ ਕਰਨ ਦੀ ਯੋਜਨਾ ਬਣਾਈ ਹੈ, ਤਾਂ ਜੋ ਭਾਰਤ ਅਤੇ ਚੀਨ ਦੇ ਸ਼ਹਿਰਾਂ ਵਿਚਾਲੇ ਹਵਾਈ ਸੰਪਰਕ ਹੋਰ ਬਿਹਤਰ ਕੀਤਾ ਜਾ ਸਕੇ।
ਦੋਵਾਂ ਕੰਪਨੀਆਂ ਨੇ ਇਸ ਸਬੰਧ ’ਚ ਇਕ ਸਮਝੌਤਾ ਪੱਤਰ (ਐੱਮ. ਓ. ਯੂ.) ’ਤੇ ਦਸਤਖ਼ਤ ਕੀਤੇ ਹਨ, ਜੋ ਰੈਗੂਲੇਟਰੀ ਮਨਜ਼ੂਰੀ ਦੇ ਅਧੀਨ ਹੈ। ਇਸ ਭਾਈਵਾਲੀ ਤਹਿਤ ਯਾਤਰੀਆਂ ਨੂੰ ਇਕ ਹੀ ਟਿਕਟ ’ਤੇ ਸਾਂਝੇ ਨੈੱਟਵਰਕ ’ਚ ਯਾਤਰਾ ਕਰਨ ਅਤੇ ਸੁਵਿਧਾਜਨਕ ‘ਚੈਕ-ਇਨ’ ਵਰਗੀਆਂ ਸੇਵਾਵਾਂ ਮਿਲਣਗੀਆਂ।
