ਬ੍ਰਿਟੇਨ ’ਚ ਪਹਿਲੀ ਵਾਰ ‘ਟ੍ਰਾਂਸਪਲਾਂਟ ਕੀਤੀ ਬੱਚੇਦਾਨੀ’ ਤੋਂ ਬੱਚੀ ਦਾ ਹੋਇਆ ਜਨਮ

Wednesday, Apr 09, 2025 - 03:48 PM (IST)

ਬ੍ਰਿਟੇਨ ’ਚ ਪਹਿਲੀ ਵਾਰ ‘ਟ੍ਰਾਂਸਪਲਾਂਟ ਕੀਤੀ ਬੱਚੇਦਾਨੀ’ ਤੋਂ ਬੱਚੀ ਦਾ ਹੋਇਆ ਜਨਮ

ਲੰਡਨ (ਇੰਟ.): ਬ੍ਰਿਟੇਨ ’ਚ ਇਕ ਔਰਤ ਨੇ ਟ੍ਰਾਂਸਪਲਾਂਟ ਕੀਤੀ ਬੱਚੇਦਾਨੀ ਤੋਂ ਇਕ ਬੱਚੀ ਨੂੰ ਜਨਮ ਦਿੱਤਾ ਹੈ। ਇਹ ਬ੍ਰਿਟੇਨ ਵਿਚ ਪਹਿਲੀ ਵਾਰ ਹੋਇਆ ਹੈ। ਬੱਚੇ ਦੀ ਮਾਂ, ਗ੍ਰੇਸ ਡੇਵਿਡਸਨ ਇਕ ਗੈਰ-ਕਾਰਜਸ਼ੀਲ ਬੱਚੇਦਾਨੀ ਨਾਲ ਪੈਦਾ ਹੋਈ ਸੀ। 2023 ’ਚ ਗ੍ਰੇਸ ਨੂੰ ਉਸ ਦੀ ਭੈਣ ਦੀ ਬੱਚੇਦਾਨੀ ਦਿੱਤੀ ਗਈ। ਇਹ ਬ੍ਰਿਟੇਨ ਦਾ ਪਹਿਲਾ ਸਫਲ ਬੱਚੇਦਾਨੀ ਟ੍ਰਾਂਸਪਲਾਂਟ ਸੀ।

ਇਹ ਵੀ ਪੜ੍ਹੋ: ਵੱਡਾ ਹਾਦਸਾ: ਮਸ਼ਹੂਰ ਗਾਇਕ ਸਣੇ 98 ਲੋਕਾਂ ਦੀ ਮੌਤ, Night Club ਦੀ ਡਿੱਗੀ ਛੱਤ

ਇਸ ਆਪ੍ਰੇਸ਼ਨ ਤੋਂ ਦੋ ਸਾਲ ਬਾਅਦ ਫਰਵਰੀ 2025 ’ਚ 36 ਸਾਲਾ ਗ੍ਰੇਸ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ। ਗ੍ਰੇਸ ਅਤੇ ਉਸ ਦੇ ਪਤੀ ਐਂਗਸ (37) ਨੇ ਆਪਣੀ ਧੀ ਦਾ ਨਾਂ ਐਮੀ ਰੱਖਿਆ ਹੈ। ਬੱਚੀ ਦੀ ਮਾਂ ਗ੍ਰੇਸ ਨੂੰ ਆਪਣੀ ਬੱਚੇਦਾਨੀ ਦਾਨ ਕਰਨ ਵਾਲੀ ਭੈਣ ਦਾ ਨਾਂ ਵੀ ਐਮੀ ਹੈ। 2014 ’ਚ ਸਵੀਡਨ ’ਚ ਟਰਾਂਸਪਲਾਂਟ ਕੀਤੀ ਗਈ ਬੱਚੇਦਾਨੀ ਤੋਂ ਪਹਿਲਾ ਬੱਚਾ ਪੈਦਾ ਹੋਇਆ ਸੀ। ਉਦੋਂ ਤੋਂ ਹੁਣ ਤਕ 12 ਤੋਂ ਵੱਧ ਦੇਸ਼ਾਂ ’ਚ 135 ਤੋਂ ਵੱਧ ਬੱਚੇਦਾਨੀਆਂ ਟ੍ਰਾਂਸਪਲਾਂਟ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ’ਚ ਅਮਰੀਕਾ, ਚੀਨ, ਫਰਾਂਸ, ਜਰਮਨੀ, ਭਾਰਤ ਅਤੇ ਤੁਰਕੀ ਸ਼ਾਮਲ ਹਨ। ਲਗਭਗ 65 ਬੱਚਿਆਂ ਦਾ ਜਨਮ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਨਾਲ ਛੇੜਛਾੜ, ਮਾਂ ਚਰਨ ਕੌਰ ਨੇ ਪੋਸਟ ਪਾ ਦਿੱਤੀ ਚਿਤਾਵਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News