ਪਿੰਨ ਕੁਸ਼ਨ ਵਰਗੀ ‘ਸਮੁੰਦਰੀ ਜਲ ਸਾਹੀ
Thursday, Nov 12, 2020 - 05:53 PM (IST)

ਪਥਰੀਲੇ ਸਮੁੰਦਰ ਤੱਟਾਂ ’ਤੇ ਰਹਿਣ ਵਾਲੀ ਸਮੁੰਦਰੀ ਜਲ ਸਾਹੀ ਬੇਹੱਦ ਆਮ ਜੀਵ ਹੈ, ਜੋ ਰੇਤੀਲੇ ਸਮੁੰਦਰੀ ਤੱਟਾਂ ’ਤੇ ਵੱਡੀ ਗਿਣਤੀ ’ਚ ਪਾਈ ਜਾਂਦੀ ਹੈ। ਗੋਲਾਕਾਰ ਇਹ ਜਲ ਸਾਹੀਆਂ ਪਿੰਨ ਕੁਸ਼ਨ (ਪਿੰਨ ਗੱਦੀ) ਵਰਗੀ ਦਿਖਾਈ ਦਿੰਦੀਆਂ ਹਨ। ਇਨ੍ਹਾਂ ਦਾ ਸਰੀਰ ਹਾਲਾਂਕਿ ਬਹੁਤ ਕੋਮਲ ਹੁੰਦਾ ਹੈ ਪਰ ਇਹ ਲੰਬੇ ਅਤੇ ਤਿੱਖੇ ਕੰਡਿਆਂ ਨਾਲ ਢਕਿਆ ਰਹਿੰਦਾ ਹੈ। ਪੂਰੇ ਸਰੀਰ ’ਤੇ ਇੰਨੇ ਸੰਘਣ ਕੰਡੇ ਹੁੰਦੇ ਹਨ ਕਿ ਇਹ ‘ਕਿੱਲਾਂ’ ਵਾਂਗ ਦਿਖਾਈ ਦਿੰਦੇ ਹਨ। ਇਨ੍ਹਾਂ ਦੇ ਵਿਚਾਲੇ ਸੁਰਾਖਾਂ ਦੀਆਂ ਕਤਾਰਾਂ ਹੁੰਦੀਆਂ ਹਨ ਿਜਨ੍ਹਾਂ ਵਿਚਾਲੇ ਇਨ੍ਹਾਂ ਦੇ ਨਾਲੀਦਾਰ ਪੈਰ ਬਾਹਰ ਨਿਕਲਦੇ ਹਨ। ਸਮੁੰਦਰੀ ਸਾਹੀ ਕੋਈ, ਨਾਲੀਦਾਰ ਕੀੜਿਆਂ ਅਤੇ ਹੋਰ ਨਸ਼ਟ ਹੋਣ ਵਾਲੀ ਸਮੱਗਰੀ ਨੂੰ ਆਪਣੀ ਖੁਰਾਕ ਬਣਾਉਂਦੀਆਂ ਹਨ।
ਸਮੁੰਦਰੀ ਜਲ ਸਾਹੀ ਨੂੰ ਸਮੁੰਦਰ ਦੀ ਝਾੜੂ ਫਰੇਕ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਹ ਸਮੁੰਦਰ ਦੀ ਸਤਿਹ ਨੂੰ ਪ੍ਰਦੂਸ਼ਣ ਤੋਂ ਮੁਕਤ ਰੱਖਦੀ ਹੈ। ਸਮੁੰਦਰੀ ਜਲ ਸਾਹੀ ਦੀ ਇਕ ਨਸਲ ‘ਹਾਰਟ ਉਰਚਿਨ’ ਤਾਂ ਖੁਦ ਨੂੰ ਰੇਤਾ ’ਚ ਦਬਾ ਲੈਂਦੀ ਹੈ। ਆਪਣੇ ਨਾਲੀਦਾਰ ਪੈਰਾਂ ਅਤੇ ਸਰੀਰ ਦੇ ਕੰਡਿਆਂ ਨਾਲ ਇਹ ਨਸਲ ਟੋਏ ਬਣਾ ਲੈਂਦੀ ਹੈ। ਡੂੰਘੇ ਟੋਏ ’ਚ ਇਹ ਰੇਤਾ ਖਾਂਦੀ ਹੈ ਅਤੇ ਇਸਦੇ ਨਾਲ ਚਿਪਕੇ ਵੱਖ-ਵੱਖ ਜੀਵਾਂ ਤੇ ਬੂਟਿਆਂ ਦੇ ਕਣਾਂ ਨੂੰ ਵੀ ਹਜ਼ਮ ਕਰ ਜਾਂਦੀ ਹੈ। ਕੁਝ ਸਮੁੰਦਰੀ ਜਲ ਸਾਹੀ ਜ਼ਹਿਰੀਲੀਆਂ ਵੀ ਹੁੰਦੀਆਂ ਹਨ।