ਮਨਾਲੀ 'ਚ ਝੂਟੇ ਲੈਂਦੀ ਕੁੜੀ ਨਾਲ ਵਾਪਰ ਗਈ ਅਣਹੋਣੀ ! ਟੁੱਟ ਗਈ ਜ਼ਿਪ ਲਾਈਨ, ਡੂੰਘੀ ਖੱਡ 'ਚ ਡਿੱਗੀ (ਵੀਡੀਓ)

Sunday, Jun 15, 2025 - 03:22 PM (IST)

ਮਨਾਲੀ 'ਚ ਝੂਟੇ ਲੈਂਦੀ ਕੁੜੀ ਨਾਲ ਵਾਪਰ ਗਈ ਅਣਹੋਣੀ ! ਟੁੱਟ ਗਈ ਜ਼ਿਪ ਲਾਈਨ, ਡੂੰਘੀ ਖੱਡ 'ਚ ਡਿੱਗੀ (ਵੀਡੀਓ)

ਨੈਸ਼ਨਲ ਡੈਸਕ- ਮਨਾਲੀ ਘੁੰਮਣ ਆਈ ਇਕ ਕੁੜੀ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਦਰਅਸਲ ਕੁੜੀ ਆਪਣੇ ਪਰਿਵਾਰ ਨਾਲ ਘੁੰਮਣ ਲਈ ਆਈ ਹੋਈ ਸੀ। ਇਸ ਦੌਰਾਨ ਜਿਪ ਲਾਈਨ 'ਤੇ ਲਟਕਦੇ ਸਮੇਂ ਅਚਾਨਕ ਕੇਬਲ ਟੁੱਟ ਗਈ। ਕੁੜੀ ਦਾ ਨਾਂ ਤ੍ਰਿਸ਼ਾ ਹੈ, ਜੋ 30 ਫੁੱਟ ਹੇਠਾਂ ਖੱਡ 'ਚ ਡਿੱਗ ਗਈ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਕੁੜੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਹਾਦਸੇ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਬੱਚੀ ਨੂੰ ਜਿਪ ਲਾਈਨ ਤੋਂ ਹੇਠਾਂ ਡਿੱਗਦੇ ਹੋਏ ਵੇਖਿਆ ਜਾ ਸਕਦਾ ਹੈ। ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ-  'ਪੁੱਤ ਥੋੜ੍ਹੇ ਦਿਨ ਹੋਰ ਰੁਕ ਜਾਂਦਾ...', ਮਾਂ ਦੇ 'ਬੋਲਾਂ' ਨੇ ਇੰਝ ਮੌਤ ਦੇ ਮੂੰਹ 'ਚ ਜਾਣ ਤੋਂ ਬਚਾ ਲਿਆ ਨੌਜਵਾਨ

ਜਿਪ ਲਾਈਨ ਦੀ ਕੇਬਲ ਟੁੱਟਣ ਨਾਲ ਤ੍ਰਿਸ਼ਾ ਹੋਈ ਜ਼ਖਮੀ

ਜਾਣਕਾਰੀ ਮੁਤਾਬਕ ਨਾਗਪੁਰ ਦਾ ਰਹਿਣ ਵਾਲਾ ਪਰਿਵਾਰ ਮਨਾਲੀ ਘੁੰਮਣ ਆਇਆ ਸੀ। ਨਾਗਪੁਰ ਦੇ ਰਹਿਣ ਵਾਲੇ ਪ੍ਰਫੁੱਲ ਬਿਜਵੇ ਆਪਣੀ ਪਤਨੀ ਅਤੇ ਧੀ ਤ੍ਰਿਸ਼ਾ ਨਾਲ ਗਰਮੀ ਦੀਆਂ ਛੁੱਟੀਆਂ ਮਨਾਉਣ ਲਈ ਮਨਾਲੀ ਆਏ ਸਨ। ਧੀ ਤ੍ਰਿਸ਼ਾ ਜਿਪ ਲਾਈਨ ਤੋਂ ਲਟਕ ਕੇ ਇਕ ਪਹਾੜੀ ਤੋਂ ਦੂਜੀ ਪਹਾੜੀ ਵੱਲ ਜਾ ਰਹੀ ਸੀ। ਇਸ ਦਰਮਿਆਨ ਅਚਾਨਕ ਜਿਪ ਲਾਈਨ ਦੀ ਕੇਬਲ ਟੁੱਟ ਗਈ ਅਤੇ ਤ੍ਰਿਸ਼ਾ 30 ਫੁੱਟ ਹੇਠਾਂ ਡੂੰਘੀ ਖੱਡ ਵਿਚ ਡਿੱਗ ਗਈ। ਹਾਦਸੇ ਵਿਚ ਤ੍ਰਿਸ਼ਾ ਦੇ ਪੈਰ ਵਿਚ ਗੰਭੀਰ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ- ਅਹਿਮਦਾਬਾਦ ਜਹਾਜ਼ ਹਾਦਸਾ: ਸਾਬਕਾ CM ਵਿਜੇ ਰੂਪਾਨੀ ਦਾ DNA ਹੋਇਆ ਮੈਚ

 

ਹਸਪਤਾਲ 'ਚ ਤ੍ਰਿਸ਼ਾ ਦਾ ਚੱਲ ਰਿਹੈ ਇਲਾਜ

ਤ੍ਰਿਸ਼ਾ ਨੂੰ ਹਫੜਾ-ਦੜਫੀ ਵਿਚ ਮਨਾਲੀ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਕੋਈ ਰਾਹਤ ਨਾ ਮਿਲਣ 'ਤੇ ਉਸ ਨੂੰ ਚੰਡੀਗੜ੍ਹ ਵਿਚ ਵੀ ਦਾਖ਼ਲ ਕਰਵਾਇਆ ਗਿਆ। ਇਸ ਤੋਂ ਬਾਅਦ ਹੁਣ ਉਸ ਨੂੰ ਨਾਗਪੁਰ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਤ੍ਰਿਸ਼ਾ ਦਾ ਇਲਾਜ ਚੱਲ ਰਿਹਾ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Tanu

Content Editor

Related News