ਦੁਨੀਆ ਦੀ ਪਹਿਲੀ ਸਮਾਰਟ ਟਰੇਨ, ਜੋ ਪਟਰੀ 'ਤੇ ਨਹੀਂ ਬਲਕਿ ਸੜਕ 'ਤੇ ਦੌੜੇਗੀ

Saturday, Oct 28, 2017 - 12:55 AM (IST)

ਦੁਨੀਆ ਦੀ ਪਹਿਲੀ ਸਮਾਰਟ ਟਰੇਨ, ਜੋ ਪਟਰੀ 'ਤੇ ਨਹੀਂ ਬਲਕਿ ਸੜਕ 'ਤੇ ਦੌੜੇਗੀ

ਨਵੀਂ ਦਿੱਲੀ- ਕੁਝ ਸਾਲਾਂ ਵਿਚ ਭਾਰਤ ਵਿਚ ਹਾਈਪਰਲੂਪ ਟਰੇਨ ਆਉਣ ਵਾਲੀ ਹੈ, ਜੋ ਹਵਾਈ ਸਫਰ ਤੋਂ ਵੀ ਜਲਦੀ ਪਹੁੰਚਾਏਗੀ। ਸਪੀਡ ਦੇ ਮਾਮਲੇ ਵਿਚ ਇਹ ਬਾਕੀ ਟਰੇਨਾਂ ਦੇ ਮੁਕਾਬਲੇ ਕਈ ਜ਼ਿਆਦਾ ਤੇਜ਼ ਹੋਵੇਗੀ ਪਰ ਇਨ੍ਹਾਂ ਸਾਰਿਆਂ ਦੇ ਵਿਚ ਗੁਆਂਢੀ ਦੇਸ਼ ਚੀਨ ਇਸ ਤੋਂ ਕਈ ਅੱਗੇ ਨਿਕਲ ਚੁੱਕਾ ਹੈ। ਦੱਸ ਦਈਏ ਕਿ ਚੀਨ ਦੀ ਬੁਲੇਟ ਟਰੇਨ ਕਾਫੀ ਮਸ਼ਹੂਰ ਹੈ। ਹੁਣ ਚਾਈਨਾ ਨੇ ਅਜਿਹੀ ਟਰੇਨ ਬਣਾਈ ਹੈ, ਜੋ ਬਿਨਾਂ ਪਟਰੀ ਦੇ ਚੱਲੇਗੀ। ਤੁਹਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੋਵੇਗਾ ਪਰ ਹਮੇਸ਼ਾ ਕੁਝ ਨਵਾਂ ਕਰਨ ਵਾਲੇ ਚੀਨ ਦੇਸ਼ ਨੇ ਹੁਣ ਵਰਚੂਅਲ ਟਰੈਕ 'ਤੇ ਦੌੜਣ ਵਾਲੀ ਟਰੇਨ ਬਣਾਈ ਹੈ। ਚੀਨ ਇਸ ਟਰੇਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। 
ਪ੍ਰਦੂਸ਼ਣ ਰਹਿਤ ਹੈ ਇਹ ਟਰੇਨ
ਦੱਸ ਦਈਏ ਕਿ ਚੀਨ ਪ੍ਰਦੂਸ਼ਣ ਤੋਂ ਕਾਫੀ ਪ੍ਰੇਸ਼ਾਨ ਹੈ ਅਜਿਹੇ ਵਿਚ ਇਹ ਸਮਾਰਟ ਟਰੇਨ ਉਨ੍ਹਾਂ ਲਈ ਇਕ ਸਹੀ ਕਦਮ ਹੈ। ਚੀਨ ਰੇਲ ਕਾਰਪੋਰੇਸ਼ਨ ਨੇ ਸਾਲ 2013 ਵਿਚ ਇਸ ਤਰ੍ਹਾਂ ਦੀ ਟਰੇਨ ਦੀ ਡਿਜ਼ਾਇਨ ਬਣਾਉਣ ਦੀ ਸ਼ੁਰੂਆਤ ਕੀਤੀ ਸੀ। ਇਸ ਸਮਾਰਟ ਟਰੇਨ ਨੂੰ ਸਭ ਤੋਂ ਪਹਿਲਾਂ ਤਕਰੀਬਨ 40 ਲੱਖ ਦੇ ਆਬਾਦੀ ਵਾਲੇ ਦੇਸ਼ਾਂ ਵਿਚ ਚਲਾਇਆ ਜਾ ਰਿਹਾ ਹੈ। ਹਾਲਾਂਕਿ ਬਾਅਦ ਵਿਚ ਕਈ ਹੋਰ ਸ਼ਹਿਰਾਂ ਵਿਚ ਵੀ ਇਹ ਰੇਲ ਸੇਵਾ ਸ਼ੁਰੂ ਕੀਤੀ ਜਾ ਸਕਦੀ ਹੈ। 

PunjabKesari
ਟਰੇਨ ਨਾਲ ਜੁੜੀਆਂ ਕੁਝ ਖਾਸ ਗੱਲਾਂ
-ਇਸ ਟਰੇਨ ਵਿਚ ਇਕ ਵਾਰ 'ਚ 300 ਯਾਤਰੀ ਸਫਰ ਕਰ ਸਕਦੇ ਹਨ।
-70 ਕਿਲੋਮੀਟਰ ਪ੍ਰਟੀ ਘੰਟੇ ਦੀ ਰਫਤਾਰ ਤੋਂ ਇਹ ਟਰੇਨ ਚਲੇਗੀ।
-ਇਸ ਟਰੇਨ ਨੂੰ ਬੱਸ ਅਤੇ ਟਰਾਮ ਦੀ ਤਰ੍ਹਾਂ ਬਣਾਇਆ ਗਿਆ ਹੈ, ਇਹ ਬੱਸ ਤੋਂ ਜ਼ਿਆਦਾ ਯਾਤਰੀਆਂ ਨੂੰ ਲੈ ਕੇ ਜਾ ਸਕਦੀ ਹੈ। 
-ਟਰੇਨ ਵਿਚ ਤਿੰਨ ਕੋਚ ਦਿੱਤੇ ਗਏ ਹਨ, ਸਮਾਰਟ ਟਰੇਨ ਦੇ ਅੰਦਰ ਵੀ ਯਾਤਰੀ ਇਕ ਕੋਚ ਤੋਂ ਦੂਸਰੇ ਕੋਚ ਵਿਚ ਜਾ ਸਕਦੇ ਹਨ। 
-ਇਕ ਕਿਲੋਮੀਟਰ ਦੀ ਕੀਮਤ 17 ਤੋਂ 23 ਮਿਲੀਅਨ ਯੂਰੋ ਹੈ। 
-ਇਸ ਟਰੇਨ ਨੂੰ ਚਲਾਉਣ ਲਈ ਸੜਕ ਦੇ ਅੰਦਰ ਹੀ ਸੈਂਸਰ ਫਿੱਟ ਕੀਤੇ ਜਾਂਦੇ ਹਨ।  


Related News