ਫੂਡ ਖੇਤਰ ''ਚ 26 ਕੰਪਨੀਆਂ ਕਰਨੀਆਂ 1.02 ਲੱਖ ਕਰੋੜ ਦਾ ਨਿਵੇਸ਼, 64 ਹਜ਼ਾਰ ਲੋਕਾਂ ਨੂੰ ਮਿਲੇਗਾ ਰੁਜ਼ਗਾਰ
Monday, Sep 29, 2025 - 11:24 AM (IST)

ਨਵੀਂ ਦਿੱਲੀ- ਸਰਕਾਰ ਨੇ ਵਰਲਡ ਫੂਡ ਇੰਡੀਆ ਸਿਖਰ ਸੰਮੇਲਨ ਦੌਰਾਨ 26 ਵਿਦੇਸ਼ੀ ਅਤੇ ਘਰੇਲੂ ਕੰਪਨੀਆਂ ਨਾਲ ਸਮਝੌਤੇ ਕੀਤੇ, ਜਿਸ ਤਹਿਤ ਕੁਲ 1.02 ਲੱਖ ਕਰੋੜ ਰੁਪਏ ਦਾ ਨਿਵੇਸ਼ ਪ੍ਰਸਤਾਵਿਤ ਹੈ। ਫੂਡ ਪ੍ਰਾਸੈਸਿੰਗ ਮੰਤਰਾਲਾ ਨੇ 25 ਤੋਂ 28 ਸਤੰਬਰ ਤਕ ਰਾਸ਼ਟਰੀ ਰਾਜਧਾਨੀ ਸਥਿਤ ਭਾਰਤ ਮੰਡਪਮ ’ਚ ਇਸ ਸਿਖਰ ਸੰਮੇਲਨ ਦਾ ਆਯੋਜਨ ਕੀਤਾ।
ਇਹ ਵੀ ਪੜ੍ਹੋ : Activa ਅਤੇ Splendor ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਸਸਤੇ
ਮੰਤਰਾਲਾ ਨੇ ਐਤਵਾਰ ਨੂੰ ਇਕ ਆਧਿਕਾਰਕ ਬਿਆਨ ’ਚ ਕਿਹਾ ਕਿ ਵਰਲਡ ਫੂਡ ਇੰਡੀਆ 2025 ਵੱਡੇ ਪੈਮਾਨੇ ’ਤੇ ਨਿਵੇਸ਼ ਵਚਨਬੱਧਤਾਵਾਂ ਨਾਲ ਸੰਪੰਨ ਹੋਇਆ। ਮੰਤਰਾਲਾ ਨੇ ਕਿਹਾ,‘‘4 ਦਿਨਾ ਆਯੋਜਨ ਦੌਰਾਨ 26 ਮੋਹਰੀ ਘਰੇਲੂ ਅਤੇ ਗਲੋਬਲ ਕੰਪਨੀਆਂ ਨੇ ਕੁਲ 1,02,046.89 ਕਰੋੜ ਰੁਪਏ ਦੇ ਸਮਝੌਤਾ ਮੀਮੋ (ਐੱਮ. ਓ. ਯੂ.) ’ਤੇ ਹਸਤਾਖਰ ਕੀਤੇ, ਜੋ ਭਾਰਤ ਦੇ ਫੂਡ ਪ੍ਰਾਸੈਸਿੰਗ ਖੇਤਰ ’ਚ ਸਭ ਤੋਂ ਵੱਡੇ ਨਿਵੇਸ਼ ਐਲਾਨਾਂ ’ਚੋਂ ਇਕ ਹੈ।’’
ਇਹ ਵੀ ਪੜ੍ਹੋ : ਦੁਸਹਿਰੇ 'ਤੇ ਇਨ੍ਹਾਂ ਖ਼ਾਸ ਚੀਜ਼ਾਂ ਦਾ ਕਰੋ ਦਾਨ, ਵਪਾਰ 'ਚ ਆ ਰਹੀਆਂ ਰੁਕਾਵਟਾਂ ਹੋਣਗੀਆਂ ਦੂਰ
ਇਸ ਸੰਮੇਲਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ ਅਤੇ ਇਸ ਦੇ ਪਹਿਲੇ ਦਿਨ ਸੈਂਟਰਲ ਫੂਡ ਪ੍ਰਾਸੈਸਿੰਗ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ ਸੀ ਕਿ 4 ਦਿਨਾ ਪ੍ਰੋਗਰਾਮ ਦੌਰਾਨ ਇਕ ਲੱਖ ਕਰੋੜ ਰੁਪਏ ਤੋਂ ਵੱਧ ਦੇ ਸਮਝੌਤਾ ਮੀਮੋ ’ਤੇ ਹਸਤਾਖਰ ਕੀਤੇ ਜਾਣਗੇ। ਮੰਤਰਾਲਾ ਨੇ ਬਿਆਨ ’ਚ ਕਿਹਾ,‘‘ਇਨ੍ਹਾਂ ਸਮਝੌਤਾ ਮੀਮੋ ਨਾਲ 64,000 ਤੋਂ ਵੱਧ ਲੋਕਾਂ ਲਈ ਸਿੱਧੇ ਤੌਰ 'ਤੇ ਰੁਜ਼ਗਾਰ ਪੈਦਾ ਹੋਣ ਅਤੇ 10 ਲੱਖ ਤੋਂ ਵੱਧ ਵਿਅਕਤੀਆਂ ਨੂੰ ਅਸਿੱਧੇ ਤੌਰ ’ਤੇ ਰੋਜ਼ਗਾਰ ਮਿਲਣ ਦਾ ਅੰਦਾਜ਼ਾ ਹੈ।’’
ਇਹ ਵੀ ਪੜ੍ਹੋ : WhatsApp ਨੂੰ ਟੱਕਰ ਦੇਣ ਆਇਆ ਹੈ ਇਹ ਨਵਾਂ ਐਪ, ਲਾਂਚ ਹੁੰਦੇ ਹੀ ਬਣਿਆ No.1
ਜਿਨ੍ਹਾਂ ਕੰਪਨੀਆਂ ਨੇ ਸਮਝੌਤਾ ਮੀਮੋ ’ਤੇ ਹਸਤਾਖਰ ਕੀਤੇ ਹਨ, ਉਨ੍ਹਾਂ ’ਚ ਰਿਲਾਇੰਸ ਕੰਜ਼ਿਊਮਰ ਪ੍ਰੋਡਕਟਸ, ਕੋਕਾ-ਕੋਲਾ ਸਿਸਟਮ ਇਨ ਇੰਡੀਆ, ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈੱਡਰੇਸ਼ਨ (ਅਮੂਲ), ਫੇਅਰ ਐਕਸਪੋਰਟਸ (ਇੰਡੀਆ) ਪ੍ਰਾਈਵੇਟ ਲਿਮਟਿਡ (ਲੁਲੁ ਗਰੁੱਪ), ਨੈਸਲੇ ਇੰਡੀਆ, ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ ਅਤੇ ਕਾਰਲਸਬਰਗ ਇੰਡੀਆ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ।
ਇਸ ਤੋਂ ਇਲਾਵਾ ਬੀ. ਐੱਲ. ਐਗਰੋ ਇੰਡਸਟਰੀਜ਼, ਏ. ਬੀ. ਆਈ. ਐੱਸ. ਫੂਡਸ ਐਂਡ ਪ੍ਰੋਟੀਨਜ਼, ਏ. ਸੀ. ਈ. ਇੰਟਰਨੈਸ਼ਨਲ, ਪਤੰਜਲੀ ਫੂਡਜ਼, ਗੋਦਰੇਜ ਐਗਰੋਵੇਟ, ਐਗਰੀਸਟੋ ਮਾਸਾ, ਤਿਵਾਨਾ ਨਿਊਟ੍ਰੀਸ਼ਨ ਗਲੋਬਲ, ਹਲਦੀਰਾਮ ਸਨੈਕਸ ਫੂਡ, ਇੰਡੀਅਨ ਪੋਲਟਰੀ ਅਲਾਇੰਸ, ਮਿਸੇਜ ਬੇਕਟਰਸ ਫੂਡ ਸਪੈਸ਼ਲਿਟੀਜ਼ ਲਿਮਟਿਡ, ਡਾਬਰ ਇੰਡੀਆ ਲਿਮਟਿਡ, ਅਲਾਨਾ ਕੰਜ਼ਿਊਮਰ ਪ੍ਰੋਡਕਟਸ, ਓਲਮ ਫੂਡ ਇੰਗ੍ਰੀਡੀਐਂਟਸ, ਏ. ਬੀ. ਇਨਬੇਵ, ਕ੍ਰੇਮਿਕਾ ਫੂਡ ਪਾਰਕ, ਡੇਅਰੀ ਕ੍ਰਾਫਟ, ਸਨਡੈਕਸ ਬਾਇਓਟੈੱਕ, ਨਾਸੋ ਇੰਡਸਟਰੀਜ਼ ਅਤੇ ਬਲੂਪਾਈਨ ਫੂਡਸ ਨੇ ਵੀ ਸਮਝੌਤਾ ਮੀਮੋ ’ਤੇ ਹਸਤਾਖਰ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e