ਸਬੰਧ ਬਣਾਉਣ ਤੋਂ ਬਾਅਦ ਪ੍ਰੇਮਿਕਾ ਨੇ ਪ੍ਰੇਮੀ ਨੂੰ ਮੰਜੇ ਨਾਲ ਬੰਨ੍ਹ ਕੇ ਜਿਊਂਦਾ ਸਾੜਿਆ

Tuesday, Jul 31, 2018 - 04:29 AM (IST)

ਵਿਜੇਵਾੜਾ— ਆਂਧਰਾ ਪ੍ਰਦੇਸ਼ ਵਿਚ ਇਕ ਪ੍ਰੇਮਿਕਾ ਨੇ ਰੁਪਿਆਂ ਦੇ ਲੈਣ-ਦੇਣ ਨੂੰ ਲੈ ਕੇ ਕਥਿਤ ਤੌਰ 'ਤੇ ਸੈਕਸ ਤੋਂ ਬਾਅਦ ਪ੍ਰੇਮੀ ਨੂੰ ਮੰਜੇ ਨਾਲ ਬੰਨ੍ਹ ਕੇ ਜਿਊਂਦਾ ਸਾੜ ਦਿੱਤਾ। ਇਹ ਘਟਨਾ ਆਂਧਰਾ ਪ੍ਰਦੇਸ਼ ਵਿਚ ਕੋਂਕਨਮਿਤਲਾ ਡਵੀਜ਼ਨ ਦੇ ਪ੍ਰਕਾਸ਼ਮ ਜ਼ਿਲੇ ਵਿਚ ਛੋਟਾ ਪੱਲੀ ਪਿੰਡ ਦੀ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ 32 ਸਾਲਾ ਸ਼ੇਖ ਸ਼ਬੀਰ ਪੋਡੀਲੀ ਦਾ ਨਿਵਾਸੀ ਸੀ। ਉਹ ਮਰੀਪੁਡੀ ਥਾਣੇ ਵਿਚ ਹੋਮਗਾਰਡ ਸੀ।
ਓਧਰ ਔਰਤ ਸ਼ਕੀਰਾ (28) ਪੋਡੀਲੀ ਪਿੰਡ ਦੀ ਹੀ ਰਹਿਣ ਵਾਲੀ ਹੈ। ਸ਼ਬੀਰ ਹੋਮਗਾਰਡ ਦੇ ਨਾਲ ਹੀ ਸ਼ਕੀਰਾ ਦੇ ਨਾਲ ਮਿਲ ਕੇ ਛੋਟਾ ਪਾਲੇਮ ਵਿਚ ਇਕ ਪੋਲਟਰੀ ਫਾਰਮ ਵੀ ਚਲਾਉਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਅੰਦਰਖਾਤੇ ਵਿਆਹ ਕਰਾ ਲਿਆ ਪਰ ਆਪਣੇ ਸਬੰਧਾਂ ਨੂੰ ਸਭ ਤੋਂ ਲੁਕਾ ਕੇ ਰੱਖਿਆ ਸੀ। ਸ਼ਬੀਰ ਅਤੇ ਸ਼ਕੀਰਾ ਵਿਚਾਲੇ ਬੀਤੇ 8 ਮਹੀਨਿਆਂ ਤੋਂ ਰੁਪਿਆਂ ਦੇ ਲੈਣ-ਦੇਣ ਦਾ ਵਿਵਾਦ ਚੱਲ ਰਿਹਾ ਸੀ।


Related News