ਨਾਜਾਇਜ਼ ਸੰਬੰਧਾਂ ਦੇ ਸ਼ੱਕ ''ਚ ਔਰਤ ਅਤੇ ਨਾਬਾਲਗ ਦੀ ਕੁੱਟਮਾਰ, ਜੁੱਤੀਆਂ ਦੀ ਮਾਲਾ ਪਾ ਪਿੰਡ ''ਚ ਘੁੰਮਾਇਆ

08/22/2019 3:00:18 PM

ਕਰਨਾਲ— ਹਰਿਆਣਾ 'ਚ ਕਰਨਾਲ ਜ਼ਿਲੇ ਤੋਂ ਮਨੁੱਖਤਾ ਨੂੰ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਨਾਬਾਲਗ ਮੁੰਡੇ ਅਤੇ ਔਰਤ ਨੂੰ ਕਥਿਤ ਨਾਜਾਇਜ਼ ਸੰਬੰਧ ਦੇ ਦੋਸ਼ 'ਚ ਨਾ ਸਿਰਫ਼ ਕੁੱਟਿਆ ਸਗੋਂ ਉਨ੍ਹਾਂ ਨੂੰ ਜੁੱਤੀਆਂ ਦੀ ਮਾਲਾ ਪਾ ਕੇ ਪੂਰੇ ਪਿੰਡ 'ਚ ਘੁੰਮਾਇਆ ਗਿਆ। ਇੰਨਾ ਹੀ ਨਹੀਂ, ਪੰਚਾਇਤ ਨੇ ਦੋਹਾਂ ਨੂੰ ਪਿੰਡ 'ਚੋਂ ਕੱਢਣ ਦਾ ਤੁਗਲਕੀ ਫਰਮਾਨ ਵੀ ਸੁਣਾ ਦਿੱਤਾ। ਪੀੜਤ ਮੁੰਡੇ ਦੇ ਪਿਤਾ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਡੀ.ਐੱਸ.ਪੀ. ਰਾਜੀਵ ਕੁਮਾਰ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਨੋਟਿਸ 'ਚ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮਾਮਲੇ ਦੀ ਜਾਂਚ ਦੇ ਬਾਅਦ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁੱਧ ਸਖਤ ਕਾਰਵਾਈ ਹੋਵੇਗੀ। ਕੁਮਾਰ ਨੇ ਕਿਹਾ,''ਲੋੜ ਪਈ ਤਾਂ ਮੁੰਡੇ ਨੂੰ ਸਿਹਤ ਸਹੂਲਤ ਵੀ ਅਸੀਂ ਮੁਹੱਈਆ ਕਰਵਾਵਾਂਗੇ। ਅਸੀਂ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।''

ਮੁੰਡਾ ਹੈ 12ਵੀਂ ਦਾ ਵਿਦਿਆਰਥੀ
ਪਿੰਡ ਦੇ ਸਾਬਕਾ ਪ੍ਰਧਾਨ ਨੇ ਦੱਸਿਆ,''ਔਰਤ ਬਿਹਾਰ ਦੀ ਰਹਿਣ ਵਾਲੀ ਹੈ। ਮੁੰਡਾ ਹਾਲੇ 12ਵੀਂ ਦਾ ਵਿਦਿਆਰਥੀ ਹੈ। ਪੰਚਾਇਤ ਦੀ ਬੈਠਕ ਦੀ ਜਾਣਕਾਰੀ ਤਾਂ ਮੈਨੂੰ ਹੈ ਪਰ ਉਸ 'ਚ ਕੀ ਫੈਸਲਾ ਹੋਇਆ, ਉਸ ਬਾਰੇ ਮੈਂ ਕੁਝ ਨਹੀਂ ਜਾਣਦਾ ਹਾਂ। ਮੈਂ ਵਾਇਰਲ ਵੀਡੀਓ ਵੀ ਨਹੀਂ ਦੇਖਿਆ ਹੈ। ਔਰਤ ਵਿਆਹੁਤਾ ਹੈ ਅਤੇ ਉਸ ਦੇ ਬੱਚੇ ਵੀ ਹਨ। ਦੋਹਾਂ ਦੀ ਜਾਤੀ ਵੀ ਵੱਖ ਹੈ।'' ਦੂਜੇ ਪਾਸੇ ਮੁੰਡੇ ਦੇ ਪਿਤਾ ਦਾ ਕਹਿਣਾ ਹੈ ਕਿ ਇਹ ਬੰਜ਼ਾਰਾ ਭਾਈਚਾਰੇ ਦੇ ਲੋਕਾਂ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਪੰਚ ਔਰਤ ਅਤੇ ਮੇਰੇ ਬੇਟੇ ਨੂੰ ਜੁੱਤੀਆਂ ਦੀ ਮਾਲਾ ਪਾ ਕੇ ਅਤੇ ਪਿੰਡ 'ਚ ਘੁੰਮਣ ਦੇ ਵਿਰੁੱਧ ਸਨ।

ਪਰਿਵਾਰ ਦਾ ਦੋਸ਼ ਸਥਾਨਕ ਲੋਕ ਬੇਟੇ ਨੂੰ ਮਾਰ ਦੇਣਾ ਚਾਹੁੰਦੇ ਸਨ
ਮੁੰਡੇ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਦਾ ਇਕ ਵੀਡੀਓ ਵੀ ਬਣਾਇਆ ਹੈ। ਮੁੰਡੇ ਦੇ ਚਾਚਾ ਨੇ ਕਿਹਾ,''ਔਰਤ ਦਾ ਪਤੀ ਟਰਾਂਸਜੈਂਡਰ ਹੈ। ਉਹ ਨੱਚਦਾ ਹੈ ਅਤੇ ਰਾਮਲੀਲਾ 'ਚ ਭੂਮਿਕਾਵਾਂ ਨਿਭਾਉਂਦਾ ਹੈ। ਭਾਈਚਾਰੇ ਦੇ ਲੋਕਾਂ ਨੇ ਔਰਤ ਅਤੇ ਮੇਰੇ ਭਤੀਜੇ ਨੂੰ ਜੁੱਤੀਆਂ ਦੀ ਮਾਲਾ ਪਾਉਣ ਅਤੇ ਪਿੰਡ 'ਚ ਘੁੰਮਣ ਲਈ ਮਜ਼ਬੂਰ ਕੀਤਾ।'' ਪਰਿਵਾਰ ਵਾਲਿਆਂ ਦਾ ਦੋਸ਼ ਲਗਾਇਆ ਕਿ ਸਥਾਨਕ ਲੋਕ ਉਨ੍ਹਾਂ ਦੇ ਬੇਟੇ ਨੂੰ ਮਾਰ ਦੇਣਾ ਚਾਹੁੰਦੇ ਸਨ।


DIsha

Content Editor

Related News