ਮਹਿਲਾ ਨਾਲ ਅਸ਼ਲੀਲ ਹਰਕਤ ਕਰਨ ਦੇ ਦੋਸ਼ ''ਚ ਈ-ਕਾਮਰਸ ਕੰਪਨੀ ਦਾ ਕਰਮਚਾਰੀ ਗ੍ਰਿਫ਼ਤਾਰ

Sunday, Jul 12, 2026 - 03:56 PM (IST)

ਮਹਿਲਾ ਨਾਲ ਅਸ਼ਲੀਲ ਹਰਕਤ ਕਰਨ ਦੇ ਦੋਸ਼ ''ਚ ਈ-ਕਾਮਰਸ ਕੰਪਨੀ ਦਾ ਕਰਮਚਾਰੀ ਗ੍ਰਿਫ਼ਤਾਰ

ਬੈਂਗਲੁਰੂ- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਇਕ ਔਰਤ ਨਾਲ ਅਸ਼ਲੀਲ ਹਰਕਤ ਕਰਨ ਦੇ ਦੋਸ਼ 'ਚ ਈ-ਕਾਮਰਸ ਕੰਪਨੀ ਫਲਿੱਪਕਾਰਟ ਦੇ ਇਕ ਕਰਮਚਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਮਰਾਠਾਹੱਲੀ ਥਾਣੇ 'ਚ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਧਾਰਾਵਾਂ 75, 79 ਅਤੇ 329 (2) ਦੇ ਅਧੀਨ ਅਪਰਾਧ ਸੰਖਿਆ 345/2026 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ ਦੋਸ਼ੀ ਵਿਜੇ ਮਲਿਕਾਰੁਜਨ ਕਾਮਤ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਮਾਮਲਾ ਉਦੋਂ ਜਨਤਕ ਤੌਰ 'ਤੇ ਚਰਚਾ 'ਚ ਆਇਆ, ਜਦੋਂ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਯੂਜ਼ਰ ਨੇ ਦੋਸ਼ ਲਗਾਇਆ ਕਿ ਫਲਿੱਪਕਾਰਟ ਦੇ ਇਕ ਕਰਮਚਾਰੀ (ਡਿਲੀਵਰੀ ਵਰਕਰ) ਨੇ ਇਕ ਮਹਿਲਾ ਦੇ ਟਾਇਲਟ 'ਚ ਜ਼ਬਰਨ ਵੜਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਸਾਹਮਣੇ ਅਸ਼ਲੀਲ ਹਰਕਤ ਕੀਤੀ। ਯੂਜ਼ਰ ਨੇ 'ਐਕਸ' 'ਤੇ ਬੈਂਗਲੁਰੂ ਪੁਲਸ ਨੂੰ ਟੈਗ ਕਰਦੇ ਹੋਏ ਲਿਖਿਆ,''ਇਕ ਬੇਹੱਦ ਪਰੇਸ਼ਾਨ ਕਰਨ ਵਾਲੀ ਘਟਨਾ ਹੋਈ ਹੈ, ਜਿਸ 'ਚ ਫਲਿੱਪਕਾਰਟ ਦੇ ਇਕ ਕਰਮਚਾਰੀ ਨੇ ਇਕ ਮਹਿਲਾ ਦੇ ਟਾਇਲਟ 'ਚ ਜ਼ਬਰਨ ਵੜਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਸਾਹਮਣੇ ਅਸ਼ਲੀਲ ਹਰਕਤ ਕੀਤੀ। ਇਹ ਬੇਹੱਦ ਗੰਭੀਰ ਹੈ। ਔਰਤਾਂ ਆਪਣੇ  ਘਰ 'ਚ ਵੀ ਸੁਰੱਖਿਅਤ ਨਹੀਂ ਹਨ। ਇਸ ਮਾਮਲੇ 'ਚ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।''

ਇਸ ਪੋਸਟ ਦਾ ਨੋਟਿਸ ਲੈਂਦੇ ਹੋਏ ਬੈਂਗਲੁਰੂ ਸ਼ਹਿਰ ਪੁਲਸ ਨੇ ਜ਼ਰੂਰੀ ਕਾਰਵਾਈ ਲਈ ਸ਼ਿਕਾਇਤ ਨੂੰ ਵ੍ਹਾਈਟਫੀਲਡ ਦੇ ਪੁਲਸ ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤਾ। ਬਾਅਦ 'ਚ ਵ੍ਹਾਈਟਫੀਲਡ ਡਿਵੀਜ਼ਨ ਦੇ ਪੁਲਸ ਡਿਪਟੀ ਕਮਿਸ਼ਨਰ ਨੇ ਪੁਸ਼ਟੀ ਕੀਤੀ ਕਿ ਮਰਾਠਾਹੱਲੀ ਥਾਣੇ 'ਚ ਐੱਫਆਈਆਰ ਦਰਜ ਕਰ ਲਈ ਗਈ ਹੈ। ਉਨ੍ਹਾਂ ਨੇ 'ਐਕਸ' 'ਤੇ ਕਿਹਾ,''ਮਰਾਠਾਹੱਲੀ ਥਾਣੇ 'ਚ ਐੱਫਆਈਆਰ ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News