J&K ਹਾਈ ਕੋਰਟ ਨੇ ਕਿਉਂ ਦਿੱਤਾ ਫੇਸਬੁੱਕ ਇੰਡੀਆ ਖ਼ਿਲਾਫ਼ FIR ਦਰਜ ਕਰਣ ਦਾ ਨਿਰਦੇਸ਼?
Sunday, Feb 21, 2021 - 02:58 AM (IST)
ਸ਼੍ਰੀਨਗਰ - ਜੰਮੂ-ਕਸ਼ਮੀਰ ਹਾਈ ਕੋਰਟ ਨੇ ਫੇਸਬੁੱਕ ਇੰਡੀਆ ਹੈੱਡ ਅਤੇ ਹੋਰ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਣ ਦੇ ਨਿਰਦੇਸ਼ ਦਿੱਤੇ ਹਨ। ਹਾਈ ਕੋਰਟ ਦੇ ਜਸਟਿਸ ਡੀ.ਐੱਸ. ਠਾਕੁਰ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਪੁਲਸ ਦੀ ਸਾਈਬਰ ਸੈਲ ਸ਼ਾਖਾ ਐੱਫ.ਆਈ.ਆਰ. ਦਰਜ ਕਰ ਮਾਮਲੇ ਦੀ ਜਾਂਚ ਕਰੇ। ਹਾਈ ਕੋਰਟ ਨੇ ਜੰਮੂ ਨਿਵਾਸੀ ਵਿਵੇਕ ਸਾਗਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਜੰਮੂ-ਕਸ਼ਮੀਰ ਪੁਲਸ ਦੇ ਸਾਈਬਰ ਸੈਲ ਇੰਚਾਰਜ ਨੂੰ ਇਹ ਨਿਰਦੇਸ਼ ਦਿੱਤਾ ਹੈ।
ਵਿਵੇਕ ਸਾਗਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਫੇਸਬੁੱਕ 'ਤੇ ਇੱਕ ਇਸ਼ਤਿਹਾਰ ਦੇ ਜ਼ਰੀਏ ਉਸ ਦੇ ਨਾਲ 20,700 ਰੁਪਏ ਦੀ ਆਨਲਾਈਨ ਧੋਖਾਧੜੀ ਹੋਈ। ਪੀੜਤ ਨੇ ਜੰਮੂ-ਕਸ਼ਮੀਰ ਸਾਈਬਰ ਪੁਲਸ ਸੈਲ ਨੂੰ ਸ਼ਿਕਾਇਤ ਵਿੱਚ ਕਿਹਾ ਕਿ ਫੇਸਬੁੱਕ, ਬਜਾਜ ਫਾਇਨੈਂਸ ਅਤੇ ਕਵਾਡਰੈਂਟ ਟੈਲੀਵੈਂਚਰ ਅਤੇ ਹੋਰਾਂ ਨੇ ਇੰਟਰਨੈੱਟ ਅਤੇ ਐੱਸ.ਐੱਮ.ਐੱਸ. ਸਰਵਿਸ ਦਾ ਇਸਤੇਮਾਲ ਕਰਦੇ ਹੋਏ ਉਸ ਤੋਂ 20,700 ਰੁਪਏ ਦੀ ਲੁੱਟ ਕੀਤੀ ਹੈ। ਇਸ ਲਈ ਇਹ ਆਈ.ਪੀ.ਸੀ. ਅਤੇ ਆਈ.ਟੀ. ਐਕਟ, 2000 ਦਾ ਮਾਮਲਾ ਬਣਦਾ ਹੈ।
ਪੀੜਤ ਵਲੋਂ ਐਡਵੋਕੇਟ ਦੀਪਕ ਸ਼ਰਮਾ ਨੇ ਹਾਈ ਕੋਰਟ ਨੂੰ ਦੱਸਿਆ ਕਿ ਪੀੜਤ ਆਪਣੀ ਸ਼ਿਕਾਇਤ ਲੈ ਕੇ ਪੁਲਸ ਦੇ ਸਾਈਬਰ ਸੈਲ ਵਿੱਚ ਗਿਆ ਸੀ ਪਰ ਪੁਲਸ ਨੇ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਪੀੜਤ ਨੇ ਸਥਾਨਕ ਕੋਰਟ ਦਾ ਰੁੱਖ ਕੀਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।