ਕੌਣ ਹਨ ਦਿੱਲੀ ਦੀ CM ਰੇਖਾ ਗੁਪਤਾ ਦੇ ਪਤੀ ਮਨੀਸ਼, ਜਾਣੋ ਕੀ ਕਰਦੇ ਨੇ ਕਾਰੋਬਾਰ

Thursday, Feb 20, 2025 - 03:13 PM (IST)

ਕੌਣ ਹਨ ਦਿੱਲੀ ਦੀ CM ਰੇਖਾ ਗੁਪਤਾ ਦੇ ਪਤੀ ਮਨੀਸ਼, ਜਾਣੋ ਕੀ ਕਰਦੇ ਨੇ ਕਾਰੋਬਾਰ

ਨਵੀਂ ਦਿੱਲੀ- ਦਿੱਲੀ ਦੀ ਸ਼ਾਲੀਮਾਰ ਬਾਗ ਸੀਟ ਤੋਂ ਪਹਿਲੀ ਵਾਰ ਵਿਧਾਇਕ ਚੁਣੀ ਗਈ ਰੇਖਾ ਗੁਪਤਾ ਨੇ ਅੱਜ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਸੋਸ਼ਲ ਮੀਡੀਆ 'ਤੇ ਲੋਕ ਰੇਖਾ ਗੁਪਤਾ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਅਤੇ ਪਤੀ ਬਾਰੇ ਵੀ ਸਰਚ ਕਰ ਰਹੇ ਹਨ। ਰੇਖਾ ਦੇ ਪਤੀ ਮਨੀਸ਼ ਗੁਪਤਾ ਕੀ ਕਰਦੇ ਹਨ? ਭਾਜਪਾ ਵਿਧਾਇਕ ਦਲ ਨੇ ਜਿਵੇਂ ਹੀ ਰੇਖਾ ਗੁਪਤਾ ਨੂੰ ਆਪਣਾ ਨੇਤਾ ਚੁਣਿਆ, ਉਦੋਂ ਤੋਂ ਮੀਡੀਆ ਵਿਚ ਵੱਖ-ਵੱਖ ਐਂਗਲ ਤੋਂ ਖ਼ਬਰਾਂ ਆ ਰਹੀਆਂ ਹਨ। ਲੋਕ ਇਸ ਗੱਲ ਵਿਚ ਦਿਲਚਸਪੀ ਲੈਣ ਲੱਗੇ ਕਿ ਰੇਖਾ ਗੁਪਤਾ ਦਾ ਵਿੱਤੀ ਪਿਛੋਕੜ ਕੀ ਹੈ? ਕੀ ਉਹ ਮੱਧ ਵਰਗ ਤੋਂ ਆਉਂਦੀ ਹੈ ਜਾਂ ਉਹ ਬਹੁਤ ਹੀ ਕੁਲੀਨ ਵਰਗ ਦੀ ਔਰਤ ਹੈ? ਤਾਂ ਆਓ ਜਾਣਦੇ ਹਾਂ ਸਿਰਫ ਰੇਖਾ ਗੁਪਤਾ ਦੀ ਹੀ ਨਹੀਂ, ਉਨ੍ਹਾਂ ਦੇ ਪਤੀ ਦੇ ਨੈੱਟਵਰਥ ਦੇ ਨਾਲ-ਨਾਲ ਹੋਰ ਵੀ ਮਹੱਤਵਪੂਰਨ ਗੱਲਾਂ ਬਾਰੇ-

ਇਹ ਵੀ ਪੜ੍ਹੋ- ਦਿੱਲੀ ਦੀ CM ਬਣੀ ਰੇਖਾ ਗੁਪਤਾ, ਅਹੁਦੇ ਦੀ ਚੁੱਕੀ ਸਹੁੰ

PunjabKesari

ਹਰਿਆਣਾ ਦੇ ਜੀਂਦ ਨਾਲ ਹੈ ਰੇਖਾ ਗੁਪਤਾ ਦਾ ਸਬੰਧ

ਦਿੱਲੀ ਦੀ ਸ਼ਾਲੀਮਾਰ ਵਿਧਾਨ ਸਭਾ ਸੀਟ ਤੋਂ ਚੋਣ ਜਿੱਤਣ ਵਾਲੀ ਰੇਖਾ ਗੁਪਤਾ ਦਾ ਜਨਮ 19 ਜੁਲਾਈ 1974 ਨੂੰ ਜੀਂਦ ਜ਼ਿਲ੍ਹੇ ਦੇ ਪਿੰਡ ਨੰਦਗੜ੍ਹ ਵਿਚ ਹੋਇਆ ਸੀ। ਉਨ੍ਹਾਂ ਦੇ ਦਾਦਾ ਇਕ ਆੜ੍ਹਤੀ ਦਾ ਕੰਮ ਕਰਦੇ ਸਨ।  ਰੇਖਾ ਦੇ ਪਿਤਾ ਜੈ ਭਗਵਾਨ ਬੈਂਕ ਆਫ ਇੰਡੀਆ 'ਚ ਬਤੌਰ ਮੈਨੇਜਰ ਕੰਮ ਕਰਦੇ ਸਨ। ਮਾਂ ਉਰਮਿਲਾ ਜਿੰਦਲ ਇਕ ਘਰੇਲੂ ਔਰਤ ਹੈ। ਜਦੋਂ ਰੇਖਾ ਗੁਪਤਾ ਦੋ ਸਾਲ ਦੀ ਸੀ ਤਾਂ ਉਸ ਦੇ ਬੈਂਕ ਮੈਨੇਜਰ ਪਿਤਾ ਜੈ ਭਗਵਾਨ ਦਿੱਲੀ ਵਿਚ ਤਾਇਨਾਤ ਸਨ ਅਤੇ ਪਰਿਵਾਰ 1976 ਵਿਚ ਦਿੱਲੀ ਸ਼ਿਫਟ ਹੋ ਗਿਆ ਸੀ। ਰੇਖਾ ਗੁਪਤਾ ਨੇ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਦਿੱਲੀ 'ਚ ਹੀ ਕੀਤੀ। ਉਨ੍ਹਾਂ ਦਾ ਵਿਆਹ 1998 ਵਿਚ ਮਨੀਸ਼ ਗੁਪਤਾ ਨਾਲ ਹੋਇਆ ਸੀ।

ਇਹ ਵੀ ਪੜ੍ਹੋ- ਔਰਤਾਂ ਦੇ ਖ਼ਾਤਿਆਂ 'ਚ ਇਸ ਦਿਨ ਆਉਣਗੇ 2500 ਰੁਪਏ

PunjabKesari

ਰੇਖਾ ਦੇ ਪਤੀ ਪੇਸ਼ੇ ਤੋਂ ਸਪੇਅਰ ਪਾਰਟਸ ਦੇ ਕਾਰੋਬਾਰੀ

ਨਵੀਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਪਤੀ ਮਨੀਸ਼ ਗੁਪਤਾ ਪੇਸ਼ੇ ਤੋਂ ਸਪੇਅਰ ਪਾਰਟਸ ਕਾਰੋਬਾਰੀ ਹਨ। ਉਹ ਇੰਸ਼ੋਰੈਂਸ ਨਾਲ ਜੁੜਿਆ ਬਿਜਨੈੱਸ ਚਲਾਉਂਦੇ ਵੀ ਹਨ। ਉਨ੍ਹਾਂ ਨੇ ਹਮੇਸ਼ਾ ਆਪਣੀ ਪਤਨੀ ਦਾ ਰਾਜਨੀਤੀ 'ਚ ਸਾਥ ਦਿੱਤਾ। ਰੇਖਾ ਗੁਪਤਾ ਦੇ ਦੋ ਬੱਚੇ ਹਨ, ਬੇਟਾ ਨਿਕੁੰਜ ਗੁਪਤਾ ਅਤੇ ਵੱਡੀ ਬੇਟੀ ਹਰਸ਼ਿਤਾ ਗੁਪਤਾ। ਬੇਟੀ ਆਪਣੇ ਪਿਤਾ ਵਾਂਗ ਕਾਰੋਬਾਰ ਕਰ ਰਹੀ ਹੈ, ਜਦੋਂ ਕਿ ਬੇਟਾ ਨਿਕੁੰਜ ਗੁਪਤਾ ਇਸ ਸਮੇਂ ਪੜ੍ਹਾਈ ਕਰ ਰਿਹਾ ਹੈ।

ਇਹ ਵੀ ਪੜ੍ਹੋ- ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ’ਚ ਚੁੱਕੀ ਕੈਬਨਿਟ ਮੰਤਰੀ ਵਜੋਂ ਸਹੁੰ

PunjabKesari
 
ਆਪਣੀ ਪਤਨੀ ਤੋਂ ਵੱਧ ਕਮਾਈ ਕਰਦੇ ਹਨ ਮਨੀਸ਼ ਗੁਪਤਾ

ਰੇਖਾ ਗੁਪਤਾ ਕੋਲ 1.25 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ, ਜਦਕਿ ਮਨੀਸ਼ ਗੁਪਤਾ ਕੋਲ 1.14 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ। ਰੇਖਾ ਗੁਪਤਾ ਰੀਅਲ ਅਸਟੇਟ ਦੇ ਮਾਮਲੇ 'ਚ ਆਪਣੇ ਪਤੀ ਤੋਂ ਕਾਫੀ ਅੱਗੇ ਹੈ। ਰੇਖਾ ਕੋਲ 2.3 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ ਜਦਕਿ ਮਨੀਸ਼ ਗੁਪਤਾ ਕੋਲ ਸਿਰਫ਼ 30 ਲੱਖ ਰੁਪਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News