ਹੁਣ ਚੋਣਾਂ 'ਚ ਨਹੀਂ ਹੋ ਸਕੇਗਾ ਵਟਸਐਪ ਦਾ ਗਲਤ ਇਸਤੇਮਾਲ
Monday, Aug 06, 2018 - 04:30 PM (IST)
ਸਰਕਾਰ ਦੇ ਦਬਾਅ 'ਚ ਕੰਪਨੀ ਨੇ ਸੌਂਪਿਆ ਨੋਟਿਸ ਦਾ ਜਵਾਬ, ਸ਼ੱਕੀ ਅਕਾਊਂਟ ਹੋਣਗੇ ਬਲਾਕ
ਨਵੀਂ ਦਿੱਲੀ— ਆਉਣ ਵਾਲੀਆਂ ਚੋਣਾਂ 'ਚ ਵਟਸਐਪ ਰਾਹੀਂ ਅਪਸ਼ਬਦ ਭਰੀ ਰਾਜਨੀਤਿਕ ਬਿਆਨਬਾਜ਼ੀ ਨਹੀਂ ਹੋਣ ਦਿੱਤੀ ਜਾਵੇਗੀ। ਕੰਪਨੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਉਣ ਵਾਲੀਆਂ ਚੋਣਾਂ ਸਮੇਂ ਇਸ ਤਰ੍ਹਾਂ ਦੇ ਸੰਦੇਸ਼ ਭੇਜਣ ਵਾਲੇ ਅਕਾਊਂਟ 'ਤੇ ਰੋਕ ਲਗਾਉਂਦੇ ਹੋਏ ਉਸ ਨੂੰ ਬਲਾਕ ਕਰ ਦੇਵੇਗੀ। ਇਸ ਬਾਰੇ ਚੋਣ ਕਮਿਸ਼ਨ ਅਤੇ ਰਾਜਨੀਤਿਕ ਦਲਾਂ ਦੇ ਪ੍ਰਤੀਨਿਧੀਆਂ ਨੂੰ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਭਾਰਤ ਦੀਆਂ ਚਿੰਤਾਵਾਂ ਨੂੰ ਦੇਖਦੇ ਹੋਏ ਵਟਸਐਪ ਨੇ ਇਥੇ ਆਪਣਾ ਸਥਾਨਕ ਪ੍ਰਤੀਨਿਧੀ ਵੀ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ।
ਸਰਕਾਰੀ ਵਲੋਂ ਅਫਵਾਹਾਂ ਅਤੇ ਫੇਕ ਨਿਊਜ਼ ਨੂੰ ਰੋਕਲ ਦੇ ਮੁੱਦੇ 'ਤੇ ਭੇਜੇ ਗਏ ਦੂਜੇ ਨੋਟਿਸ ਦੇ ਜਵਾਬ 'ਚ ਵਟਸਐਪ ਨੇ ਕਿਹਾ ਹੈ ਕਿ ਪਲੇਟਫਾਰਮ ਦਾ ਗਲਤ ਇਸਤੇਮਾਲ ਹੋਣ ਤੋਂ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਰਨਾਟਕ ਚੋਣਾਂ 'ਚ ਉਸ ਨੇ ਅਜਿਹੇ ਕਈ ਅਕਾਊਂਟਸ ਦੀ ਪਛਾਣ ਕੀਤੀ ਸੀ ਜਿਨ੍ਹਾਂ ਦਾ ਵਿਵਹਾਰ ਸ਼ੱਕੀ ਸੀ। ਅਜਿਹੇ 'ਚ ਸਾਰੇ ਅਕਾਊਂਟਸ ਬੰਦ ਕਰ ਦੇਤ ਸਨ। 27 ਜੁਲਾਈ ਨੂੰ ਸੂਚਨਾ ਤਕਨਿਕੀ ਮੰਤਰਾਲੇ ਨੂੰ ਭੇਜੇ ਗਏ ਆਪਣੇ ਜਵਾਬ 'ਚ ਵਟਸਐਪ ਦੇ ਡਾਈਰੈਕਟਰ ਐਂਡ ਐਸੋਸੀਏਟ ਜਨਰਲ ਕਾਊਂਸਿਲ ਬ੍ਰਾਇਨ ਹੈਂਸੀ ਨੇ ਲਿਖਿਆ ਹੈ ਕਿ ਚੋਣ ਕਮਿਸ਼ਨ ਅਤੇ ਰਾਜਨੀਤਿਕ ਦਲਾਂ ਦੇ ਪ੍ਰਤੀਨਿਧੀਆਂ ਨਾਲ ਵਟਸਐਪ ਸਿੱਧੇ ਇਸ ਸੰਬੰਧ 'ਚ ਗੱਲ ਕਰ ਚੁੱਕਾ ਹੈ।
ਅਕਸ ਖਰਾਬ ਕਰਨ ਵਾਲੇ ਸੰਦੇਸ਼ ਹੁੰਦੇ ਹਨ ਚਿੰਤਾ ਦਾ ਵਿਸ਼ਾ
ਬ੍ਰਾਇਨ ਨੇ ਇਸ ਦੇ ਜਵਾਬ 'ਚ ਕਿਹਾ ਹੈ ਕਿ ਉਨ੍ਹਾਂ ਦੀ ਸੰਸਥਾ ਚੋਣਾਂ 'ਚ ਵਟਸਐਪ ਦੀ ਦੁਰਵਰਤੋਂ ਨੂੰ ਲੈ ਕੇ ਸਰਕਾਰ ਦੀ ਇਸ ਚਿੰਤਾ ਨੂੰ ਸਮਝਦੀ ਹੈ। ਖਾਸਤੌਰ 'ਤੇ ਚੋਣਾਂ ਦੌਰਾਨ ਅਫਵਾਹਾਂ ਫਲਾਉਣ ਤੋਂ ਲੈ ਕੇ ਅਪਸ਼ਬਦਾਂ ਰਾਹੀਂ ਅਕਸ ਖਰਾਬ ਕਰਨ ਵਾਲੇ ਸੰਦੇਸ਼ ਜ਼ਿਆਦਾ ਚਿੰਤਾ ਦਾ ਕਾਰਨ ਬਣਦੇ ਹਨ। ਇਸ ਲਈ ਉਹ ਭਾਰਤ 'ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਜ਼ਿਆਦਾ ਸੰਵੇਦਨਸ਼ੀਲ ਹਨ।
ਸੂਚਨਾ ਤਕਨਿਕੀ ਮੰਤਰਾਲੇ ਨੇ ਵਟਸਐਪ ਨੂੰ ਲਿਖੇ ਸਨ ਦੋ ਪੱਤਰ
ਸੂਚਨਾ ਤਕਨਿਕੀ ਮੰਤਰਾਲੇ ਨੇ 3 ਜੁਲਾਈ ਨੂੰ ਵਟਸਐਪ ਨੂੰ ਪੱਤਰ ਲਿਖ ਕੇ ਅਫਵਾਹਾਂ ਫੈਲਾਉਣ ਵਾਲੇ ਸੰਦੇਸ਼ਾਂ 'ਤੇ ਰੋਕ ਲਗਾਉਣ ਨੂੰ ਕਿਹਾ ਸੀ। ਵਟਸਐਪ ਨੇ ਉਸ ਤੋਂ ਬਾਅਦ ਕੁਝ ਕਦਮ ਚੁੱਕੇ ਸਨ ਪਰ ਸਕਾਰ ਸੰਤੁਸ਼ਟ ਨਹੀਂ ਸੀ। 19 ਜੁਲਾਈ ਨੂੰ ਸਰਕਾਰ ਨੇ ਫਿਰ ਪੱਤਰ ਲਿਖ ਕੇ ਸਖਤ ਕਦਮ ਚੁਕਣ ਲਈ ਕਿਹਾ ਸੀ।
ਮੁੱਖ ਮੰਗ ਨਹੀਂ ਹੋਈ ਪੂਰੀ, ਬਣੀ ਹੋਈ ਹੈ ਦੁਰਵਰਤੋਂ ਦੀ ਸੰਭਾਵਨਾ
ਵਟਸਐਪ ਦੇ ਜਵਾਬ 'ਤੇ ਇਕ ਅਧਿਕਾਰੀ ਨੇ ਕਿਹਾ ਕਿ ਸਰਕਾਰ ਦੀ ਮੁੱਖ ਮੰਗ ਪੂਰੀ ਨਹੀਂ ਕੀਤੀ ਗਈ। ਮੁੱਖ ਮੰਗ, ਸੰਦੇਸ਼ ਕਿਥੋਂ ਚੱਲਿਆ, ਇਸ ਦੀ ਪਛਾਣ ਕਰਨ ਦੀ ਸੀ। ਅਜੇ ਤਕ ਮੰਤਰਾਲੇ ਦੀ ਚਿੰਤਾ ਦਾ ਹੱਲ ਨਹੀਂ ਕੀਤਾ ਗਿਆ ਅਤੇ ਇਸ ਦੀ ਦੁਰਵਰਤੋਂ ਦੀ ਸੰਭਾਵਨਾ ਅਜੇ ਬਰਕਰਾਰ ਹੈ।
ਸਰਕਾਰ ਦੇ ਨਾਲ ਮਿਲ ਕੇ ਕੰਮ ਹੋਵੇਗਾ, ਨਿਯੁਕਤ ਹੋਵੇਗਾ ਪ੍ਰਤੀਨਿਧੀ
ਵਟਸਐਪ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ 'ਚ ਸਰਕਾਰ ਨਾਲ ਮਿਲ ਕੇ ਕੰਮ ਕਰੇਗੀ। ਇਸ ਲਈ ਭਾਰਤ 'ਚ ਸਥਾਨਕ ਪ੍ਰਤੀਨਿਥੀ ਨਿਯੁਕਤ ਕਰਨ ਦਾ ਫੈਸਲਾ ਹੋਇਆ ਹੈ। ਇਹ ਪ੍ਰਤੀਨਿਧੀ ਆਪਣੀ ਟੀਮ ਬਣਾ ਕੇ ਸਥਾਨਕ ਚਿੰਤਾਵਾਂ ਦੇ ਸੰਬੰਧ 'ਚ ਕੰਮ ਕਰੇਗਾ।
ਸੰਦੇਸ਼ਾਂ ਦਾ ਪਤਾ ਲਗਾਉਣ ਨਾਲ ਹੋ ਸਕਦਾ ਹੈ ਨਿਜਤਾ ਦਾ ਉਲੰਘਣ
ਬ੍ਰਾਇਨ ਨੇ ਪੱਤਰ 'ਚ ਵਟਸਐਪ 'ਤੇ ਸੰਦੇਸ਼ ਫਾਰਵਰਡ ਕਰਨਾ ਸੀਮਿਤ ਕਰਨ ਵਰਗੇ ਕਦਮਾਂ ਦਾ ਬਿਓਰਾ ਦਿੱਤਾ ਹੈ ਪਰ ਸੰਦੇਸ਼ ਦੇ ਸਰੋਤ ਦਾ ਪਤਾ ਲਗਾਉਣ ਬਾਰੇ ਬਚਾਅ ਦਾ ਰਸਤਾ ਅਪਣਾਇਆ ਹੈ। ਕੰਪਨੀ ਦਾ ਕਹਿਣਾ ਹੈ ਕਿ ਲੋਕਾਂ ਨੇ ਨਿਜੀ ਸੰਦੇਸ਼ਾਂ 'ਚ ਸਰੋਤ ਦਾ ਪਤਾ ਲਗਾਉਣਾ ਉਨ੍ਹਾਂ ਦੀ ਨਿਜਤਾ ਦੇ ਅਧਿਕਾਰ ਦੇ ਹਨਨ ਦੀ ਸ਼੍ਰੇਣੀ 'ਚ ਆ ਸਕਦਾ ਹੈ।
