ਵਿਆਹ ਦੇ ਕੁਝ ਹੀ ਘੰਟਿਆਂ ਬਾਅਦ ਲਾੜੀ ਕਰ ਗਈ ਕਾਰਾ, ਮੱਥੇ ਹੱਥ ਧਰ ਬਹਿ ਗਿਆ ਲਾੜਾ

Thursday, Feb 06, 2025 - 06:01 PM (IST)

ਵਿਆਹ ਦੇ ਕੁਝ ਹੀ ਘੰਟਿਆਂ ਬਾਅਦ ਲਾੜੀ ਕਰ ਗਈ ਕਾਰਾ, ਮੱਥੇ ਹੱਥ ਧਰ ਬਹਿ ਗਿਆ ਲਾੜਾ

ਹਮੀਰਪੁਰ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਸਾਹੀ ਪਿੰਡ 'ਚ ਹੋਏ ਇਕ ਵਿਆਹ ਦੇ ਕੁਝ ਹੀ ਘੰਟਿਆਂ ਬਾਅਦ ਲਾੜੀ ਪੈਸਾ ਅਤੇ ਗਹਿਣੇ ਲੈ ਕੇ ਫਰਾਰ ਹੋ ਗਈ। ਇਸ ਘਟਨਾ ਤੋਂ ਬਾਅਦ ਨੌਜਵਾਨ (ਲਾੜਾ) ਨੇ ਵਿਆਹ 'ਚ ਧੋਖਾਧੜੀ ਲਈ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਲਾੜਾ ਜਿਤੇਸ਼ ਸ਼ਰਮਾ ਨੇ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਬਲਦੇਵ ਸ਼ਰਮਾ ਨਾਮੀ ਵਿਅਕਤੀ ਨੇ ਵਿਆਹ ਕਰਾਉਣ ਲਈ 1.50 ਲੱਖ ਰੁਪਏ ਲਏ ਸਨ। ਪੁਲਸ ਅਨੁਸਾਰ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ 13 ਦਸੰਬਰ 2024 ਨੂੰ ਆਪਣੇ ਪਿੰਡ ਦੇ ਇਕ ਮੰਦਰ 'ਚ ਆਪਣੇ ਪਰਿਵਾਰ ਦੇ ਸਾਹਮਣੇ ਪੂਰੇ ਰੀਤੀ-ਰਿਵਾਜ਼ਾਂ ਨਾਲ ਬਬੀਤਾ ਨਾਂ ਦੀ ਕੁੜੀ ਨਾਲ ਵਿਆਹ ਕੀਤਾ ਸੀ। ਪੀੜਤ ਨੇ ਦੱਸਿਆ ਕਿ ਕੁੜੀ ਦਾ ਜਨਮ ਪ੍ਰਮਾਣ ਪੱਤਰ ਨਾ ਮਿਲਣ ਕਾਰਨ 'ਕੋਰਟ ਮੈਰਿਜ' 'ਚ ਰੁਕਾਵਟ ਆ ਰਹੀ ਸੀ।

ਇਹ ਵੀ ਪੜ੍ਹੋ : ਹੁਣ ਨਹੀਂ ਮਿਲੇਗਾ ਮੁਫ਼ਤ ਰਾਸ਼ਨ! ਸਰਕਾਰ ਕਰ ਰਹੀ ਹੈ ਇਹ ਤਿਆਰੀ

ਪੁਲਸ ਨੇ ਦੱਸਿਆ ਕਿ ਸ਼ਰਮਾ ਨੇ ਦੋਸ਼ ਲਗਾਇਆ ਕਿ ਲਾੜੀ ਵਿਆਹ ਤੋਂ ਬਾਅਦ ਹਰਿਆਣਾ ਦੇ ਯਮੁਨਾਨਗਰ ਸਥਿਤ ਘਰ ਚਲੀ ਗਈ,  ਕਿਉਂਕਿ ਉਸ ਦੀ ਮਾਂ ਬੀਮਾਰ ਸੀ ਅਤੇ ਉਹ ਗਹਿਣੇ ਵੀ ਆਪਣੇ ਨਾਲ ਲੈ ਗਈ ਸੀ। ਉਸ ਨੇ ਆਪਣੇ ਪਤੀ ਨੂੰ ਭਰੋਸਾ ਦਿੱਤਾ ਕਿ ਉਹ 2 ਦਿਨ ਬਾਅਦ ਵਾਪਸ ਆ ਜਾਵੇਗੀ ਪਰ ਇਸ ਤੋਂ ਬਾਅਦ ਉਸ ਨੇ ਸ਼ਰਮਾ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਇਸ ਵਿਚ ਵਿਆਹ ਕਰਵਾਉਣ ਵਾਲੇ ਬਲਦੇਵ ਸ਼ਰਮਾ ਨੇ ਵੀ ਮਾਮਲੇ ਨੂੰ ਨਜ਼ਰਅੰਦਾਜ ਕਰ ਦਿੱਤਾ ਅਤੇ ਉਸ ਨੇ ਸ਼ਰਮਾ ਦੇ ਗਹਿਣੇ ਅਤੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿ4ਤਾ, ਜਿਸ ਤੋਂ ਬਾਅਦ ਪੀੜਤ ਨੇ ਸ਼ਿਕਾਇਤ ਦਰਜ ਕਰਵਾਈ। ਹਮੀਰਪੁਰ ਦੇ ਪੁਲਸ ਸੁਪਰਡੈਂਟ (ਐੱਸਪੀ) ਭਗਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News