Rain Alert: ਦਿੱਲੀ-NCR ''ਚ ਮੀਂਹ ਤੇ ਧੁੰਦ ਦੀ ਚਿਤਾਵਨੀ: 27-31 ਦਸੰਬਰ ਦਰਮਿਆਨ ਵਧੇਗੀ ਠੰਡ

Thursday, Dec 26, 2024 - 03:43 PM (IST)

Rain Alert: ਦਿੱਲੀ-NCR ''ਚ ਮੀਂਹ ਤੇ ਧੁੰਦ ਦੀ ਚਿਤਾਵਨੀ: 27-31 ਦਸੰਬਰ ਦਰਮਿਆਨ ਵਧੇਗੀ ਠੰਡ

ਨੈਸ਼ਨਲ ਡੈਸਕ : ਮੌਸਮ ਵਿਭਾਗ ਨੇ ਦਿੱਲੀ-ਐੱਨਸੀਆਰ ਵਿੱਚ 27 ਅਤੇ 28 ਦਸੰਬਰ ਨੂੰ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦੇ ਨਾਲ ਤੂਫ਼ਾਨ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਬਹੁਤੀ ਗਿਰਾਵਟ ਨਹੀਂ ਆਵੇਗੀ ਪਰ ਮੀਂਹ ਪੈਣ ਤੋਂ ਬਾਅਦ ਸੰਘਣੀ ਧੁੰਦ ਅਤੇ ਠੰਢ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 27 ਅਤੇ 28 ਦਸੰਬਰ ਨੂੰ ਮੀਂਹ ਪੈਣ ਤੋਂ ਬਾਅਦ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਆ ਸਕਦੀ ਹੈ। ਘੱਟੋ-ਘੱਟ ਤਾਪਮਾਨ 3-4 ਡਿਗਰੀ ਵਧ ਕੇ 11 ਡਿਗਰੀ ਦੇ ਆਸ-ਪਾਸ ਹੋ ਸਕਦਾ ਹੈ, ਜਦਕਿ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ - ਖ਼ੁਸ਼ਖ਼ਬਰੀ : ਔਰਤਾਂ ਨੂੰ ਹਰ ਮਹੀਨੇ ਮਿਲਣਗੇ 3000 ਰੁਪਏ ਤੇ 400 ਯੂਨਿਟ ਮੁਫ਼ਤ ਬਿਜਲੀ

ਇਸ ਤੋਂ ਇਲਾਵਾ 29 ਤੋਂ 31 ਦਸੰਬਰ ਦਰਮਿਆਨ ਸੰਘਣੀ ਧੁੰਦ ਦੇ ਨਾਲ ਤਾਪਮਾਨ 'ਚ ਫਿਰ ਗਿਰਾਵਟ ਆ ਸਕਦੀ ਹੈ। 29 ਦਸੰਬਰ ਨੂੰ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 8 ਡਿਗਰੀ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ 30 ਦਸੰਬਰ ਨੂੰ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 7 ਡਿਗਰੀ ਤੱਕ ਪਹੁੰਚ ਸਕਦਾ ਹੈ। 31 ਦਸੰਬਰ ਨੂੰ ਸੰਘਣੀ ਧੁੰਦ ਦੇ ਨਾਲ ਠੰਡ ਵਧਣ ਦੀ ਸੰਭਾਵਨਾ ਹੈ ਅਤੇ ਇਸ ਦਿਨ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 6 ਡਿਗਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਪਹਾੜਾਂ 'ਤੇ ਲਗਾਤਾਰ ਬਰਫਬਾਰੀ ਅਤੇ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਦਿੱਲੀ-ਐੱਨਸੀਆਰ 'ਚ ਸਰਦੀ ਦੀ ਤੀਬਰਤਾ ਵਧੇਗੀ।

ਇਹ ਵੀ ਪੜ੍ਹੋ - ਬੁਰੀ ਖ਼ਬਰ! 1 ਜਨਵਰੀ ਤੋਂ ਇਨ੍ਹਾਂ Smartphones 'ਤੇ ਨਹੀਂ ਚਲੇਗਾ WhatsApp

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News