ਅੱਤਵਾਦ ਨੂੰ ਇੰਨੇ ਹੇਠਾਂ ਦਫ਼ਨ ਕਰਾਂਗੇ ਕਿ ਇਹ ਕਦੇ ਬਾਹਰ ਨਾ ਆ ਸਕੇ : ਅਮਿਤ ਸ਼ਾਹ

Monday, Sep 16, 2024 - 03:35 PM (IST)

ਅੱਤਵਾਦ ਨੂੰ ਇੰਨੇ ਹੇਠਾਂ ਦਫ਼ਨ ਕਰਾਂਗੇ ਕਿ ਇਹ ਕਦੇ ਬਾਹਰ ਨਾ ਆ ਸਕੇ : ਅਮਿਤ ਸ਼ਾਹ

ਗੁਲਾਬਗੜ੍ਹ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ 'ਚ ਅੱਤਵਾਦ ਨੂੰ ਮੁੜ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਇਸ ਨੂੰ ਇੰਨਾ ਹੇਠਾਂ ਦੱਬ ਦਿੱਤਾ ਜਾਵੇਗਾ ਕਿ ਸ਼ਾਇਦ ਕਦੇ ਬਾਹਰ ਨਾ ਆ ਸਕੇ। ਸ਼ਾਹ ਨੇ ਕਿਸ਼ਤਵਾੜ 'ਚ ਇਕ ਜਨ ਸਭਾ 'ਚ ਦਾਅਵਾ ਕੀਤਾ ਕਿ ਨੈਸ਼ਨਲ ਕਾਨਫਰੰਸ (ਐੱਨਸੀ) ਅਤੇ ਕਾਂਗਰਸ ਦਾ ਗਠਜੋੜ ਜੰਮੂ-ਕਸ਼ਮੀਰ 'ਚ ਸਰਕਾਰ ਨਹੀਂ ਬਣਾ ਸਕੇਗਾ। ਸ਼ਾਹ ਨੇ ਇੱਥੇ ਪਦੇਰ-ਨਾਗਸੇਨੀ ਵਿਧਾਨ ਸਭਾ ਖੇਤਰ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਸੁਨੀਲ ਸ਼ਰਮਾ ਦੇ ਸਮਰਥਨ 'ਚ ਇੱਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ,"ਅਸੀਂ ਅੱਤਵਾਦ ਨੂੰ ਇੰਨਾ ਹੇਠਾਂ ਦਫ਼ਨ ਕਰ ਦੇਵਾਂਗੇ ਕਿ ਇਹ ਕਦੇ ਬਾਹਰ ਨਹੀਂ ਆ ਸਕੇ।" ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਮੈਨੀਫੈਸਟੋ 'ਚ ਅੱਤਵਾਦ ਨੂੰ ਮੁੜ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਹ ਮੋਦੀ ਸਰਕਾਰ ਹੈ ਅਤੇ ਕਿਸੇ ਦੀ ਇੰਨੀ ਹਿੰਮਤ ਨਹੀਂ ਹੈ ਕਿ ਉਹ ਜੰਮੂ ਕਸ਼ਮੀਰ 'ਚ ਅੱਤਵਾਦ ਨੂੰ ਮੁੜ ਮਜ਼ਬੂਤ ਕਰ ਸਕੇ।''

ਗ੍ਰਹਿ ਮੰਤਰੀ ਨੇ ਕਿਹਾ,''ਇਹ ਚੋਣਾਂ 2 ਤਾਕਤਾਂ ਦਰਮਿਆਨ ਹਨ, ਇਕ ਪਾਸੇ ਨੈਸ਼ਨਲ ਕਾਨਫਰੰਸ ਤੇ ਪੀ.ਡੀ.ਪੀ. (ਪੀਪਲਜ਼ ਡੈਮੋਕ੍ਰੇਟਿਕ ਪਾਰਟੀ) ਅਤੇ ਦੂਜੇ ਪਾਸੇ ਭਾਜਪਾ। ਨੈਕਾਂ-ਕਾਂਗਰਸ ਕਹਿ ਰਹੀ ਹੈ ਕਿ ਜੇਕਰ ਅਸੀਂ ਸਰਕਾਰ ਬਣਾਉਂਦੇ ਹਾਂ ਤਾਂ ਅਸੀਂ ਧਾਰਾ 370 ਨੂੰ ਬਹਾਲ ਕਰਾਂਗੇ। ਮੈਨੂੰ ਦੱਸੋ ਕਿ ਕੀ ਇਸ ਨੂੰ ਬਹਾਲ ਕੀਤਾ ਜਾਣਾ ਚਾਹੀਦਾ? ਬਾਜਪਾ ਨੇ ਪਹਾੜੀ ਅਤੇ ਗੁੱਜਰ ਭਾਈਚਾਰਿਆਂ ਤੇ ਹੋਰ ਲੋਕਾਂ ਨੂੰ ਜੋ ਰਾਖਵਾਂਕਰਨ ਦਿੱਤਾ ਹੈ, ਇਸ ਨੂੰ ਖੋਹ ਲਿਆ ਜਾਵੇਗਾ।'' ਉਨ੍ਹਾਂ ਕਿਹਾ,''ਚਿੰਤਾ ਨਾ ਕਰੋ। ਮੈਂ ਕਸ਼ਮੀਰ 'ਚ ਸਥਿਤੀ ਦੇਖ ਰਿਹਾ ਹਾਂ ਅਤੇ ਭਰੋਸਾ ਰੱਖੋ, ਜੰਮੂ ਕਸ਼ਮੀਰ 'ਚ ਨਾ ਤਾਂ ਫਾਰੂਕ ਅਬਦੁੱਲਾ ਦੀ ਪਾਰਟੀ ਦੀ ਸਰਕਾਰ ਬਣ ਰਹੀ ਹੈ ਅਤੇ ਨਾ ਹੀ ਰਾਹੁਲ ਗਾਂਧੀ ਦੀ ਪਾਰਟੀ ਦੀ।'' ਇਹ ਗ੍ਰਹਿ ਮੰਤਰੀ ਦਾ ਇਕ ਪੰਦਰਵਾੜੇ ਦੇ ਅੰਦਰ ਜੰਮੂ ਖੇਤਰ ਦਾ ਦੂਜਾ ਦੌਰ ਸੀ। ਇਸ ਤੋਂ ਪਹਿਲੇ 6 ਅਤੇ 7 ਸਤੰਬਰ ਨੂੰ ਜੰਮੂ ਦੇ ਆਪਣੇ 2 ਦਿਨਾ ਦੌਰੇ 'ਚ ਉਨ੍ਹਾਂ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਮੈਨੀਫੈਸਟੋ ਜਾਰੀ ਕੀਤਾ ਸੀ ਅਤੇ ਵਰਕਰਾਂ ਦੇ ਇਕ ਸੰਮੇਲਨ ਨੂੰ ਸੰਬੋਧਨ ਕੀਤਾ ਸੀ। ਸੋਮਵਾਰ ਨੂੰ 24 ਵਿਧਾਨ ਸਭਾ ਖੇਤਰਾਂ 'ਚ ਪ੍ਰਚਾਰ ਦਾ ਆਖ਼ਰੀ ਦਿਨ ਹੈ। ਇਨ੍ਹਾਂ ਖੇਤਰਾਂ 'ਚ ਪਦੇਰ-ਨਾਗਸੇਨੀ ਵੀ ਸ਼ਾਮਲ ਹਨ। ਇਨ੍ਹਾਂ ਖੇਤਰਾਂ 'ਚ 18 ਸਤੰਬਰ ਨੂੰ ਪਹਿਲੇ ਪੜਾਅ 'ਚ ਵੋਟਿੰਗ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News