Viral Video : ਸਟੇਜ 'ਤੇ ਲਾੜੇ ਦੀ ਹਰਕਤ ਤੋਂ ਭੜਕੀ ਲਾੜੀ, ਭਰੀ ਮਹਿਫਿਲ 'ਚ ਜੜ੍ਹ'ਤਾ ਥੱਪੜ
Saturday, Feb 01, 2025 - 09:55 AM (IST)
ਨੈਸ਼ਨਲ ਡੈਸਕ : ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਅਜਿਹੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹੋ ਰਹੇ ਹਨ। ਵਾਇਰਲ ਹੋ ਰਹੀ ਇਸ ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਲਾੜਾ ਆਪਣੀ ਲਾੜੀ ਦੀ ਸਹੇਲੀ ਨੂੰ ਉਸ ਸਮੇਂ ਕਿਸ ਕਰਨਾ ਸ਼ੁਰੂ ਕਰ ਦਿੰਦਾ ਹੈ, ਜਦੋਂ ਉਹ ਉਸ ਨਾਲ ਸੈਲਫੀ ਲੈ ਰਹੀ ਸੀ। ਲਾੜੇ ਦੀਆਂ ਅਜਿਹੀਆਂ ਹਰਕਤਾਂ ਦੇਖ ਲਾੜੀ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਵਿਆਹ ਵਾਲੀ ਸਟੇਜ 'ਤੇ ਹੀ ਆਪਣੇ ਪਤੀ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ।
ਇਹ ਵੀ ਪੜ੍ਹੋ - Breaking : ਦਿਨ ਚੜ੍ਹਦੇ ਲੱਗੇ ਭੂਚਾਲ ਦੇ ਝਟਕੇ, ਘਰਾਂ ਤੋਂ ਬਾਹਰ ਆ ਗਏ ਲੋਕ
ਦੱਸ ਦੇਈਏ ਕਿ ਵਾਇਰਲ ਵੀਡੀਓ ਦਾ ਇਹ ਦ੍ਰਿਸ਼ ਇੰਨਾ ਮੱਜ਼ੇਦਾਰ ਹੈ ਕਿ ਇਸ ਨੂੰ ਦੇਖ ਕੇ ਹਰ ਵਾਰ ਹਾਸਾ ਆਉਂਦਾ ਹੈ। ਵੀਡੀਓ ਵਿਚ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਜਿਵੇਂ ਲਾੜੀ ਆਪਣੇ ਲਾੜੇ ਨੂੰ ਥੱਪੜ ਮਾਰਦੀ ਹੈ ਤਾਂ ਲਾੜਾ ਬੇਚਾਰਾ ਬਣ ਕੇ ਚੁੱਪਚਾਪ ਆਪਣੀ ਜਗ੍ਹਾ 'ਤੇ ਬੈਠ ਜਾਂਦਾ ਹੈ। ਉਸਦੀ ਸ਼ਰਮਿੰਦਗੀ ਸਾਫ਼ ਦਿਖਾਈ ਦੇ ਰਹੀ ਹੁੰਦੀ ਹੈ ਪਰ ਲਾੜੀ ਦਾ ਗੁੱਸਾ ਘੱਟ ਹੁੰਦਾ ਦਿਖਾਈ ਨਹੀਂ ਦਿੰਦਾ। ਇਸ ਹਰੱਕਤ ਦੇ ਕਾਰਨ ਉਹ ਆਪਣੇ ਪਤੀ ਨੂੰ ਗੁੱਸੇ ਨਾਲ ਦੇਖਦੀ ਰਹੀ, ਜਿਵੇਂ ਉਸਨੂੰ ਚੇਤਾਵਨੀ ਦੇ ਰਹੀ ਹੋਵੇ ਕਿ ਜੇ ਉਸਨੇ ਅਗਲੀ ਵਾਰ ਅਜਿਹੀ ਗਲਤੀ ਦੁਹਰਾਈ, ਤਾਂ ਨਤੀਜੇ ਹੋਰ ਵੀ ਮਾੜੇ ਹੋਣਗੇ।
ਇਹ ਵੀ ਪੜ੍ਹੋ - Weather Alert : ਅਗਲੇ 5 ਦਿਨ ਮੀਂਹ ਪੈਣ ਦਾ ਅਲਰਟ ਜਾਰੀ, ਛਿੜੇਗਾ ਕਾਂਬਾ
ਇਸ ਪੂਰੀ ਘਟਨਾ ਨੂੰ ਦੇਖ ਕੇ ਵਿਆਹ ਮੌਕੇ ਸਟੇਜ 'ਤੇ ਖੜ੍ਹੇ ਸਾਰੇ ਮਹਿਮਾਨ ਅਤੇ ਦੋਸਤ ਹੈਰਾਨ ਰਹਿ ਗਏ। ਥੱਪੜ ਕਾਂਡ ਤੋਂ ਬਾਅਦ ਕੁਝ ਲੋਕਾਂ ਦੇ ਚਿਹਰੇ ਹਾਸੇ ਵਾਲੇ ਬਣ ਗਏ ਅਤੇ ਕਈਆਂ ਦੇ ਚਿਹਰਿਆਂ 'ਤੇ ਹੈਰਾਨ ਕਰ ਦੇਣ ਵਾਲੇ ਭਾਵ ਸਨ। ਇਸ ਥੱਪੜ ਦੀ ਵੀਡੀਓ ਮੌਕੇ 'ਤੇ ਮੌਜੂਦ ਲੋਕਾਂ ਨੇ ਆਪਣੇ ਮੋਬਾਈਲ ਫੋਨਾਂ 'ਤੇ ਰਿਕਾਰਡ ਕਰਨੀ ਸ਼ੁਰੂ ਕਰ ਦਿੱਤੀ। ਲਾੜਾ-ਲਾੜੀ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸਨੂੰ Instagram 'ਤੇ bridal_lehenga_designn ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ, ਜਿੱਥੇ ਇਸਨੂੰ ਹਜ਼ਾਰਾਂ ਲਾਈਕਸ ਅਤੇ ਕੁਮੈਂਟ ਮਿਲ ਚੁੱਕੇ ਹਨ।
ਇਹ ਵੀ ਪੜ੍ਹੋ - ਔਰਤਾਂ ਲਈ ਸਰਕਾਰ ਨੇ ਖੋਲ੍ਹ 'ਤਾ ਖਜ਼ਾਨੇ ਦਾ ਮੂੰਹ, ਇੰਝ ਮਿਲਣਗੇ 5-5 ਲੱਖ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8