ਦੱਖਣੀ ਦਿੱਲੀ ''ਚ ਨਾਬਾਲਗਾ ਨਾਲ ਹੈਵਾਨੀਅਤ, ਪਲੰਬਰ ਨੇ ਘਰ ''ਚ ਵੜ ਕੇ 15 ਸਾਲਾ ਲੜਕੀ ਦੀ ਰੋਲੀ ਪੱਤ

Tuesday, Sep 24, 2024 - 11:26 PM (IST)

ਦੱਖਣੀ ਦਿੱਲੀ ''ਚ ਨਾਬਾਲਗਾ ਨਾਲ ਹੈਵਾਨੀਅਤ, ਪਲੰਬਰ ਨੇ ਘਰ ''ਚ ਵੜ ਕੇ 15 ਸਾਲਾ ਲੜਕੀ ਦੀ ਰੋਲੀ ਪੱਤ

ਨਵੀਂ ਦਿੱਲੀ : ਦੱਖਣੀ ਦਿੱਲੀ ਦੇ ਸੰਗਮ ਵਿਹਾਰ ਇਲਾਕੇ 'ਚ ਇਕ ਪਲੰਬਰ ਨੇ 15 ਸਾਲਾ ਲੜਕੀ ਨਾਲ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਮੁਕੇਸ਼ ਵਜੋਂ ਹੋਈ ਹੈ ਅਤੇ ਉਹ ਇਲਾਕੇ 'ਚ ਪਲੰਬਰ ਦਾ ਕੰਮ ਕਰਦਾ ਹੈ।

ਪੁਲਸ ਮੁਤਾਬਕ ਘਟਨਾ ਐਤਵਾਰ ਨੂੰ ਉਸ ਸਮੇਂ ਵਾਪਰੀ, ਜਦੋਂ ਲੜਕੀ ਆਪਣੇ ਘਰ ਇਕੱਲੀ ਸੀ। ਇਸ ਦੌਰਾਨ ਦੋਸ਼ੀ ਉਸ ਦੇ ਘਰ 'ਚ ਦਾਖਲ ਹੋ ਗਿਆ ਅਤੇ ਉਸ ਨਾਲ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ। ਉਨ੍ਹਾਂ ਦੱਸਿਆ ਕਿ ਲੜਕੀ ਨੇ ਘਟਨਾ ਬਾਰੇ ਆਪਣੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਪੁਲਸ ਨਾਲ ਸੰਪਰਕ ਕੀਤਾ।

ਇਹ ਵੀ ਪੜ੍ਹੋ : ਦਿੱਲੀ ਏਅਰਪੋਰਟ 'ਤੇ ਸ਼ੁਰੂ ਹੋਵੇਗੀ ਏਅਰ ਟ੍ਰੇਨ, ਟਰਮੀਨਲਾਂ ਵਿਚਾਲੇ ਯਾਤਰਾ ਹੋਵੇਗੀ ਹੋਰ ਆਸਾਨ

ਪੁਲਸ ਨੇ ਦੱਸਿਆ ਕਿ ਮੁਕੇਸ਼ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 65 (1) (16 ਸਾਲ ਤੋਂ ਘੱਟ ਉਮਰ ਦੀ ਔਰਤ ਨਾਲ ਜਬਰ-ਜ਼ਨਾਹ) ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਟੀਮ ਬਣਾਈ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News