ਚੱਲਦੀ ਗੱਡੀ ''ਤੇ ਡਿੱਗਿਆ ਚੀਲ ਦਾ ਦਰੱਖਤ, 4 ਅਧਿਆਪਕਾਂ ਦੀ ਮੌਤ

Sunday, May 03, 2026 - 12:05 PM (IST)

ਚੱਲਦੀ ਗੱਡੀ ''ਤੇ ਡਿੱਗਿਆ ਚੀਲ ਦਾ ਦਰੱਖਤ, 4 ਅਧਿਆਪਕਾਂ ਦੀ ਮੌਤ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਆਨੀ ਸਬ-ਡਿਵੀਜ਼ਨ 'ਚ ਸ਼ਨੀਵਾਰ ਨੂੰ ਤੇਜ਼ ਹਨ੍ਹੇਰੀ ਦੌਰਾਨ ਚੀਲ ਦਾ ਇਕ ਵੱਡਾ ਦਰੱਖਤ ਇਕ ਵਾਹਨ 'ਤੇ ਡਿੱਗ ਗਿਆ, ਜਿਸ ਕਾਰਨ ਚਾਰ ਸਕੂਲੀ ਅਧਿਆਪਕਾਂ ਦੀ ਹਾਦਸੇ ਵਾਲੀ ਜਗ੍ਹਾ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ, ਪਿਛਲੇ ਇਕ ਹਫਤੇ ਤੋਂ ਆਨੀ ਖੇਤਰ 'ਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਘਟਨਾ ਦੇ ਸਮੇਂ 'ਬੋਲੈਰੋ' (ਐੱਚਪੀ 01ਕੇ-4621) 'ਚ 6 ਅਧਿਆਪਕਾਂ ਅਤੇ ਇਕ ਚਲਾਕ ਸਮੇਤ ਕੁੱਲ 7 ਲੋਕ ਸਵਾਰ ਸਨ, ਜੋ ਸਕੂਲ ਤੋਂ ਪਰਤ ਰਹੇ ਸਨ। ਹਾਦਸਾ ਸ਼ਾਮ ਕਰੀਬ 5 ਵਜੇ ਸ਼ਮਸ਼ਰ-ਗੁਗਰਾ ਸੜਕ 'ਤੇ ਬਾਲੀ ਓਲ ਕੋਲ ਹੋਇਆ, ਜਦੋਂ ਅਚਾਨਕ ਆਈ ਹਨ੍ਹੇਰੀ ਚੀਲ ਦਾ ਦਰੱਖਤ ਟੁੱਟ ਕੇ ਸੜਕ 'ਤੇ ਚੱਲਦੀ ਗੱਡੀ 'ਤੇ ਡਿੱਗ ਗਿਆ।

ਇਸ ਤੋਂ ਬਾਅਦ ਦਰੱਖਤ ਅਤੇ ਵਾਹਨ ਦੋਵੇਂ ਖੱਡ 'ਚ ਜਾ ਡਿੱਗੇ। ਸਥਾਨਕ ਲੋਕਾਂ ਨੇ ਸਾਰੇ 7 ਲੋਕਾਂ ਨੂੰ ਵਾਹਨ ਤੋਂ ਬਾਹਰ ਕੱਢਿਆ ਅਤੇ ਐਂਬੂਲੈਂਸ ਦੀ ਮਦਦ ਨਾਲ ਆਨੀ ਹਸਪਤਾਲ ਪਹੁੰਚਾਇਆ। ਬਾਅਦ 'ਚ ਆਨੀ ਪੁਲਸ ਨੇ ਵੀ ਬਚਾਅ ਕੰਮ 'ਚ ਮਦਦ ਕੀਤੀ। ਮ੍ਰਿਤਕਾਂ ਦੀ ਪਛਾਣ ਸਨੇਹਲਤਾ, ਬੰਟੀ, ਊਸ਼ਾ ਅਤੇ ਸੀਮਾ ਵਜੋਂ ਹੋਈ ਹੈ, ਜੋ ਨੇੜੇ-ਤੇੜੇ ਦੇ ਖੇਤਰਾਂ ਦੀ ਰਹਿਣ ਵਾਲੀ ਸੀ। ਮਦਨ ਲਾਲ ਕੌਸ਼ਲ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਨੂੰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਜਾਵੇਗਾ। ਮਾਮਲੇ ਦੀ ਜਾਂਚ ਜਾਰੀ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਘਟਨਾ 'ਤੇ ਦੁੱਖ ਜ਼ਾਹਰ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਦੇ ਬਿਹਤਰ ਇਲਾਜ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਦਾ ਨਿਰਦੇਸ਼ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News