ਜੰਮੂ-ਕਸ਼ਮੀਰ ਚੋਣਾਂ: ਵਾਲਮੀਕਿ ਭਾਈਚਾਰੇ ਨੇ ਪਹਿਲੀ ਵਾਰ ਪਾਈ ਵੋਟ, ਕਿਹਾ-ਇਹ ਸਾਡੇ ਲਈ ਤਿਉਹਾਰ ਵਾਂਗ

Tuesday, Oct 01, 2024 - 12:16 PM (IST)

ਜੰਮੂ-ਕਸ਼ਮੀਰ ਚੋਣਾਂ: ਵਾਲਮੀਕਿ ਭਾਈਚਾਰੇ ਨੇ ਪਹਿਲੀ ਵਾਰ ਪਾਈ ਵੋਟ, ਕਿਹਾ-ਇਹ ਸਾਡੇ ਲਈ ਤਿਉਹਾਰ ਵਾਂਗ

ਜੰਮੂ (ਭਾਸ਼ਾ) : ਲੰਬੇ ਸਮੇਂ ਤੋਂ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝੇ ਵਾਲਮੀਕਿ ਭਾਈਚਾਰੇ ਦੇ ਮੈਂਬਰਾਂ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 'ਚ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ ਇਸ ਨੂੰ 'ਇਤਿਹਾਸਕ ਪਲ' ਕਰਾਰ ਦਿੱਤਾ। ਵਾਲਮੀਕਿ ਭਾਈਚਾਰੇ ਦੇ ਲੋਕਾਂ ਨੂੰ 1957 ਵਿੱਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਸੂਬਾ ਸਰਕਾਰ ਵੱਲੋਂ ਸਵੱਛਤਾ ਦੇ ਕੰਮ ਲਈ ਜੰਮੂ-ਕਸ਼ਮੀਰ ਲਿਆਂਦਾ ਗਿਆ ਸੀ। 

ਇਹ ਵੀ ਪੜ੍ਹੋ - ਭਿਆਨਕ ਹਾਦਸੇ 4 ਦੋਸਤਾਂ ਦੀ ਇਕੱਠਿਆਂ ਮੌਤ, ਪਲਟੀਆਂ ਖਾਂਦੀ ਕਾਰ ਦੇ ਉੱਡੇ ਪਰਖੱਚੇ

ਜੰਮੂ ਦੇ ਇਕ ਪੋਲਿੰਗ ਬੂਥ 'ਤੇ ਵੋਟ ਪਾਉਣ ਵਾਲੇ ਘਾਰੂ ਭਾਟੀ ਨੇ ਕਿਹਾ, ''ਮੈਂ 45 ਸਾਲ ਦੀ ਉਮਰ 'ਚ ਪਹਿਲੀ ਵਾਰ ਵੋਟ ਪਾ ਰਿਹਾ ਹਾਂ। ਅਸੀਂ ਆਪਣੇ ਜੀਵਨ ਕਾਲ ਵਿੱਚ ਪਹਿਲੀ ਵਾਰ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈਣ ਲਈ ਬਹੁਤ ਰੋਮਾਂਚਿਤ ਅਤੇ ਉਤਸ਼ਾਹ ਨਾਲ ਭਰੇ ਹੋਏ ਹਾਂ। ਇਹ ਸਾਡੇ ਲਈ ਇੱਕ ਵੱਡੇ ਤਿਉਹਾਰ ਵਾਂਗ ਹੈ।'' ਆਪਣੇ ਭਾਈਚਾਰੇ ਲਈ ਨਾਗਰਿਕਤਾ ਦਾ ਅਧਿਕਾਰ ਯਕੀਨੀ ਬਣਾਉਣ ਲਈ 15 ਸਾਲਾਂ ਤੋਂ ਵੱਧ ਸਮੇਂ ਤੱਕ ਇਨ੍ਹਾਂ ਯਤਨਾਂ ਦੀ ਅਗਵਾਈ ਕਰਨ ਵਾਲੇ ਭਾਟੀ ਨੇ ਕਿਹਾ, "ਇਹ ਪੂਰੇ ਵਾਲਮੀਕੀ ਭਾਈਚਾਰੇ ਲਈ ਇਕ ਤਿਉਹਾਰ ਹੈ।''

ਇਹ ਵੀ ਪੜ੍ਹੋ ਇਸ ਪਿੰਡ 'ਚ ਮੁੰਡੇ ਕਰਦੇ ਨੇ 2 ਵਿਆਹ, ਭੈਣਾਂ ਵਾਂਗ ਰਹਿੰਦੀਆਂ ਸੌਂਕਣਾਂ, ਹੈਰਾਨ ਕਰ ਦੇਵੇਗੀ ਪੂਰੀ ਖ਼ਬਰ

ਉਹਨਾਂ ਨੇ ਕਿਹਾ ਸਾਡੇ ਕੋਲ 80 ਅਤੇ 18 ਸਾਲ ਦੀ ਉਮਰ ਦੇ ਨੌਜਵਾਨ ਵੋਟਰ ਹਨ। ਸਾਡੇ ਤੋਂ ਪਹਿਲਾਂ ਦੋ ਪੀੜ੍ਹੀਆਂ ਨੂੰ ਇਸ ਅਧਿਕਾਰ ਤੋਂ ਵਾਂਝੇ ਰੱਖਿਆ ਗਿਆ ਸੀ, ਪਰ ਜਦੋਂ ਧਾਰਾ 370 ਨੂੰ ਰੱਦ ਕੀਤਾ ਗਿਆ, ਨਿਆਂ ਦੀ ਜਿੱਤ ਹੋਈ ਅਤੇ ਸਾਨੂੰ ਜੰਮੂ-ਕਸ਼ਮੀਰ ਦੀ ਨਾਗਰਿਕਤਾ ਦਿੱਤੀ ਗਈ।'' ਉਨ੍ਹਾਂ ਕਿਹਾ, ''ਦਹਾਕਿਆਂ ਤੋਂ ਸਵੱਛਤਾ ਦੇ ਕੰਮ ਲਈ ਇੱਥੇ ਲਿਆਂਦੇ ਗਏ ਸਾਡੇ ਭਾਈਚਾਰੇ ਨੂੰ ਵੋਟ ਦੇਣ ਦੇ ਅਧਿਕਾਰ ਅਤੇ ਜੰਮੂ-ਕਸ਼ਮੀਰ ਦੀ ਨਾਗਰਿਕਤਾ ਸਮੇਤ ਬੁਨਿਆਦੀ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ ਸੀ। ਇਹ ਪੂਰੇ ਸਮੁੱਚੇ ਵਾਲਮੀਕਿ ਭਾਈਚਾਰੇ ਲਈ ਇਕ ਇਤਿਹਾਸਕ ਪਲ ਹੈ।''

ਇਹ ਵੀ ਪੜ੍ਹੋ - 9 ਸੂਬਿਆਂ 'ਚ ਭਾਰੀ ਮੀਂਹ ਦਾ ਯੈਲੋ ਅਲਰਟ, IMD ਦੀ ਤਾਜ਼ਾ ਜਾਣਕਾਰੀ

ਪੱਛਮੀ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਅਤੇ ਗੋਰਖਾ ਭਾਈਚਾਰੇ ਦੇ ਨਾਲ ਵਾਲਮੀਕੀ ਭਾਈਚਾਰੇ ਦੇ ਲੋਕਾਂ ਦੀ ਗਿਣਤੀ ਡੇਢ ਲੱਖ ਦੇ ਕਰੀਬ ਹੈ। ਉਹ ਜੰਮੂ, ਸਾਂਬਾ ਅਤੇ ਕਠੂਆ ਜ਼ਿਲ੍ਹਿਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿੰਦੇ, ਖ਼ਾਸ ਕਰਕੇ ਸਰਹੱਦੀ ਖੇਤਰਾਂ ਵਿੱਚ ਰਹਿੰਦੇ ਹਨ। ਭਾਟੀ ਨੇ ਕਿਹਾ, ''ਅੱਜ ਅਸੀਂ ਵੋਟਿੰਗ ਕਰ ਰਹੇ ਹਾਂ। ਕੱਲ੍ਹ ਅਸੀਂ ਆਪਣੇ ਲੋਕਾਂ ਦੀ ਨੁਮਾਇੰਦਗੀ ਕਰਾਂਗੇ। ਇਹ ਸਾਡੇ ਜੀਵਨ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ। ਅਸੀਂ ਆਪਣੇ ਮੁੱਦੇ ਵਿਧਾਨ ਸਭਾ ਵਿੱਚ ਲੈ ਕੇ ਜਾਵਾਂਗੇ। ਕਲਪਨਾ ਕਰੋ ਕਿ ਸਾਡੇ ਭਾਈਚਾਰੇ ਦਾ ਇੱਕ ਮੈਂਬਰ, ਜੋ ਕਦੇ ਹੱਥੀਂ ਮੈਲਾ ਕਰਨ ਨੂੰ ਆਪਣੀ ਕਿਸਮਤ ਸਮਝਦਾ ਸੀ, ਹੁਣ ਵਿਧਾਇਕ ਜਾਂ ਮੰਤਰੀ ਬਣਨ ਦੀ ਇੱਛਾ ਰੱਖ ਸਕਦਾ ਹੈ। ਅਸੀਂ ਇੰਨੀ ਵੱਡੀ ਤਬਦੀਲੀ ਹੁੰਦੀ ਦੇਖ ਰਹੇ ਹਾਂ।”

ਇਹ ਵੀ ਪੜ੍ਹੋ ਹੈਰਾਨੀਜਨਕ: ਮਾਂ ਦੇ ਢਿੱਡ 'ਚ ਬੱਚਾ, ਬੱਚੇ ਦੀ ਕੁੱਖ 'ਚ ਬੱਚਾ! ਅਨੋਖਾ ਮਾਮਲਾ ਆਇਆ ਸਾਹਮਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News