ਸ਼ਰਧਾਲੂਆਂ ਲਈ ਵੱਡੀ ਖ਼ਬਰ, 3 ਦਿਨਾਂ ਲਈ ਵੈਸ਼ਣੋ ਦੇਵੀ ਯਾਤਰਾ ਮੁਅੱਤਲ
Friday, Oct 03, 2025 - 09:57 PM (IST)

ਜੰਮੂ - ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਖਰਾਬ ਮੌਸਮ ਦੀ ਚਿਤਾਵਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਵੈਸ਼ਣੋ ਦੇਵੀ ਯਾਤਰਾ 5 ਤੋਂ 7 ਅਕਤੂਬਰ 2025 ਤੱਕ ਰੋਕ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਯਾਤਰਾ 8 ਅਕਤੂਬਰ 2025 ਤੋਂ ਮੁੜ ਸ਼ੁਰੂ ਹੋ ਜਾਵੇਗੀ।
ਸ਼੍ਰਾਈਨ ਬੋਰਡ ਨੇ ਭਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ ਸੰਬੰਧੀ ਜਾਣਕਾਰੀ ਲਈ ਸਿਰਫ਼ ਅਧਿਕਾਰਿਕ ਚੈਨਲਾਂ ਅਤੇ ਨੋਟੀਸਾਂ 'ਤੇ ਭਰੋਸਾ ਕਰਨ। ਇਸ ਕਦਮ ਦਾ ਮਕਸਦ ਯਾਤਰੀਆਂ ਦੀ ਸੁਰੱਖਿਆ ਅਤੇ ਸੁਖ-ਸੁਵਿਧਾ ਯਕੀਨੀ ਬਣਾਉਣਾ ਹੈ।