ਢਾਈ ਫੁੱਟ ਦੇ ਅਜ਼ੀਮ ਦੀ ਪੂਰੀ ਹੋਈ ਵਿਆਹ ਦੀ ਮੁਰਾਦ, ਬੈਂਡ-ਵਾਜਿਆਂ ਨਾਲ ਲਾੜੀ ਗਿਆ ਵਿਆਹੁਣ
Wednesday, Nov 02, 2022 - 03:59 PM (IST)
ਸ਼ਾਮਲੀ- ਉੱਤਰ ਪ੍ਰਦੇਸ਼ ਦੇ ਸ਼ਾਮਲੀ ਦੇ ਲਿਟਲ ਸਟਾਰ ਅਜ਼ੀਮ ਮਨਸੂਰੀ ਦੇ ਵਿਆਹ ਦੀ ਮੁਰਾਦ ਆਖਰਕਾਰ ਪੂਰੀ ਹੋ ਗਈ ਹੈ। ਬੁੱਧਵਾਰ ਨੂੰ ਢਾਈ ਫੁੱਟ ਦਾ ਅਜ਼ੀਮ ਮਨਸੂਰੀ ਲਾੜਾ ਬਣ ਆਪਣੀ ਬਰਾਤ ਲੈ ਕੇ ਹਾਪੁੜ ਲਈ ਰਵਾਨਾ ਹੋਇਆ।
ਬੈਂਡ-ਵਾਜਿਆਂ ਨਾਲ ਲੈ ਕੇ ਗਿਆ ਬਰਾਤ
ਸਿਰ ’ਤੇ ਪੱਗੜੀ ਅਤੇ ਸ਼ੇਰਵਾਨੀ ਪਹਿਨ ਕੇ ਅਜ਼ੀਮ ਮਨਸੂਰੀ ਬੈਂਡ-ਵਾਜਿਆਂ ਨਾਲ ਨਿਕਲਿਆ। ਸ਼ਾਮਲੀ ਜ਼ਿਲ੍ਹੇ ਦੇ ਕੈਰਾਨਾ ਦੇ ਰਹਿਣ ਵਾਲੇ ਅਜ਼ੀਮ ਮਨਸੂਰੀ ਦਾ ਵਿਆਹ ਹਾਪੁੜ ਦੀ ਰਹਿਣ ਵਾਲੀ ਬੁਸ਼ਰਾ ਨਾਲ ਹੋਣ ਜਾ ਰਿਹਾ ਹੈ। ਬੁਸ਼ਰਾ ਦਾ ਕੱਦ ਵੀ ਲਗਭਗ ਅਜ਼ੀਮ ਦੇ ਬਰਾਬਰ ਹੈ। ਪਹਿਲਾਂ ਵਿਆਹ ਦੀ ਤਾਰੀਖ਼ 7 ਨਵੰਬਰ ਰੱਖੀ ਗਈ ਸੀ ਪਰ ਭੀੜ ਦੀ ਵਜ੍ਹਾ ਤੋਂ ਪਰੇਸ਼ਾਨੀ ਨਾ ਹੋਵੇ, ਇਸ ਲਈ ਅੱਜ ਹੀ ਨਿਕਾਹ ਪੜ੍ਹਾਉਣ ਲਈ ਅਜ਼ੀਮ ਬਰਾਤ ਲੈ ਕੇ ਗਿਆ ਹੈ।
ਇਹ ਵੀ ਪੜ੍ਹੋ- ਆਖਿਰ ਢਾਈ ਫੁੱਟ ਦੇ ਅਜ਼ੀਮ ਨੂੰ ਮਿਲ ਹੀ ਗਈ ‘ਲਾੜੀ’, ਬੈਂਡ-ਵਾਜਿਆਂ ਨਾਲ ਚੜ੍ਹੇਗਾ ਘੋੜੀ
ਅਜੀਮ ਇੰਝ ਆਇਆ ਸੀ ਸੁਰਖੀਆਂ ’ਚ
ਦੱਸ ਦਈਏ ਕਿ ਅਜ਼ੀਮ ਮਨਸੂਰੀ 2019 ਵਿਚ ਉਸ ਸਮੇਂ ਸੁਰਖੀਆਂ ’ਚ ਆਇਆ ਸੀ, ਜਦੋਂ ਉਸ ਨੇ ਆਪਣੇ ਵਿਆਹ ਲਈ ਪੁਲਸ ਸਟੇਸ਼ਨ ਤੱਕ ਪਹੁੰਚ ਕੀਤੀ ਸੀ। ਇੰਨਾ ਹੀ ਨਹੀਂ ਅਜ਼ੀਮ ਮਨਸੂਰੀ ਨੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਵੀ ਉਸ ਲਈ ਪਤਨੀ ਲੱਭਣ ਦੀ ਬੇਨਤੀ ਕੀਤੀ ਸੀ। 2021 ਵਿਚ ਵੀ ਅਜ਼ੀਮ ਮਨਸੂਰੀ ਨੇ ਸ਼ਾਮਲੀ ਦੇ ਮਹਿਲਾ ਥਾਣੇ ਅਤੇ ਕੈਰਾਨਾ ਥਾਣੇ ਵਿਚ ਵਿਆਹ ਦੇ ਲਈ ਕਈ ਚੱਕਰ ਲਾਏ। ਅਜ਼ੀਮ ਦੇ ਕੱਦ ਅਤੇ ਵਿਆਹ ਕਰਾਉਣ ਦੀ ਇੱਛਾ ਨੇ ਉਸ ਨੂੰ ਸੋਸ਼ਲ ਮੀਡੀਆ ਸਟਾਰ ਬਣਾ ਦਿੱਤਾ।
ਇਹ ਵੀ ਪੜ੍ਹੋ- ਜਨਮ ਦਿਨ ਦੀ ਪਾਰਟੀ 'ਤੇ ਚਾਈਂ ਚਾਈਂ ਕੱਟਿਆ ਕੇਕ, ਕੁਝ ਸਮੇਂ ਮਗਰੋਂ ਬੀਮਾਰ ਪਏ 51 ਲੋਕ
2021 ਵਿਚ ਬੁਸ਼ਰਾ ਨਾਲ ਵਿਆਹ ਤੈਅ ਹੋਇਆ
ਅਜ਼ੀਮ ਮਨਸੂਰੀ ਜਦੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਤਾਂ ਹਾਪੁੜ ਨਿਵਾਸੀ ਬੁਸ਼ਰਾ ਨੇ ਉਸ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਰ ਕੀਤੀ। ਇਸ ਤੋਂ ਬਾਅਦ ਦੋਵਾਂ ਪਰਿਵਾਰਾਂ ਨੇ ਮਿਲ ਕੇ ਸਾਲ 2021 ’ਚ ਰਿਸ਼ਤਾ ਤੈਅ ਕਰ ਲਿਆ। ਲਾੜਾ ਬਣੇ ਅਜ਼ੀਮ ਮਨਸੂਰੀ ਨੇ ਕਿਹਾ ਕਿ ਉਹ ਖੁਸ਼ ਹੈ ਕਿ ਉਸ ਦੀ ਹੋਣ ਵਾਲੀ ਪਤਨੀ ਪੜ੍ਹੀ-ਲਿਖੀ ਹੈ ਅਤੇ ਖਾਣਾ ਵੀ ਬਣਾ ਸਕਦੀ ਹੈ। ਅਜ਼ੀਮ ਨੇ ਕਿਹਾ ਕਿ ਉਹ ਵਿਆਹ ਮਗਰੋਂ ਆਪਣੀ ਪਤਨੀ ਦੀ ਪੜ੍ਹਾਈ ਜਾਰੀ ਰੱਖਣ ’ਚ ਉਸ ਦੀ ਪੂਰੀ ਮਦਦ ਕਰੇਗਾ।
ਇਹ ਵੀ ਪੜ੍ਹੋ- ਦਿੱਲੀ ’ਚ ਟ੍ਰਿਪਲ ਮਰਡਰ ਨਾਲ ਫੈਲੀ ਸਨਸਨੀ, ਨੌਕਰਾਣੀ ਅਤੇ ਪਤੀ-ਪਤਨੀ ਘਰ ’ਚੋਂ ਮਿਲੇ ਮ੍ਰਿਤਕ