ਉੱਤਰ ਪ੍ਰਦੇਸ਼ ''ਚ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਕੀਤੀ ਖੁਦਕੁਸ਼ੀ

05/22/2020 4:31:20 PM

ਝਾਂਸੀ- ਉੱਤਰ ਪ੍ਰਦੇਸ਼ 'ਚ ਝਾਂਸੀ ਦੇ ਚਿਰਗਾਂਵ ਥਾਣਾ ਖੇਤਰ 'ਚ ਸ਼ੁੱਕਰਵਾਰ ਨੂੰ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਚਿਰਗਾਂਵ ਥਾਣਾ ਖੇਤਰ ਵਾਸੀ ਅਰਵਿੰਦ ਪਾਂਡੇ (42), ਪਤਨੀ ਰੇਖਾ (40) ਅਤੇ ਬੇਟੇ ਨੈਤਿਕ ਪਾਂਡੇ ਉਰਫ ਛੋਟੂ (10) ਨੇ ਸਮੂਹਕ ਰੂਪ ਨਾਲ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੂੰ ਉੱਥੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ, ਜਿਸ ਅਨੁਸਾਰ ਕਰੀਬ ਢਾਈ ਮਹੀਨੇ ਪਹਿਲਾਂ ਆਪਣੀ ਬੇਟੀ ਨੈਂਸੀ ਪਾਂਡੇ ਦੀ ਮੌਤ ਨਾਲ ਪੂਰਾ ਪਰਿਵਾਰ ਸਦਮੇ 'ਚ ਸੀ। 

ਨੈਂਸੀ ਪੇਪਰ ਦੇਣ ਜਾ ਰਹੀ ਸੀ ਅਤੇ ਉਸ ਤੋਂ ਪਹਿਲਾਂ ਉਸ ਨੂੰ ਉਲਟੀ ਹੋਈ ਅਤੇ ਉਹ ਖਤਮ ਹੋ ਗਈ। ਨੈਂਸੀ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਡੂੰਘੇ ਦੁਖ 'ਚ ਸੀ ਅਤੇ ਇਸੇ ਸਦਮੇ ਦੀ ਸਥਿਤੀ 'ਚ ਅੱਜ ਤਿੰਨਾਂ ਨੇ ਮਿਲ ਕੇ ਖੁਦਕੁਸ਼ੀ ਕਰ ਲਈ। ਅਰਵਿੰਦ ਅਤੇ ਰੇਖਾ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਪਰ ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਨੈਤਿਕ ਦੇ ਸਾਹ ਚੱਲ ਰਹੇ ਸਨ, ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਰਸਤੇ 'ਚ ਉਸ ਦੀ ਵੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਖੁਦਕੁਸ਼ੀ ਤੋਂ ਪਤਾ ਲੱਗਾ ਹੈ ਕਿ ਡੂੰਘੇ ਸਦਮੇ ਕਾਰਨ ਪੂਰੇ ਪਰਿਵਾਰ ਨੇ ਖੁਦਕੁਸ਼ੀ ਕੀਤੀ। ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।


DIsha

Content Editor

Related News