CM ਯੋਗੀ ਦੀ ਰਿਹਾਇਸ਼ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
Friday, Jun 12, 2020 - 07:23 PM (IST)

ਲਖਨਊ- ਉੱਤਰ ਪ੍ਰਦੇਸ਼ ਦੇ ਯੋਗੀ ਆਦਿੱਤਿਯਨਾਥ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਭਰੇ ਫੋਨ ਤੋਂ ਬਾਅਦ ਲਖਨਊ ਪੁਲਸ ਪ੍ਰਸ਼ਾਸਨ 'ਚ ਸਨਸਨੀ ਫੈਲ ਗਈ। ਮੁੱਖ ਮੰਤਰੀ ਦੇ ਕਾਲੀਦਾਸ ਮਾਰਗ ਸਥਿਤ ਘਰ ਦੀ ਤੁਰੰਤ ਸੁਰੱਖਿਆ ਵਧਾ ਦਿੱਤੀ ਗਈ ਹੈ। ਇੰਨਾ ਹੀ ਨਹੀਂ ਉਨ੍ਹਾਂ ਦੇ ਕਾਲੀਦਾਸ ਮਾਰਗ 'ਤੇ ਸਥਿਤ ਘਰ ਨੂੰ ਵੀ ਬੰਬ ਨਾਲ ਉਡਾਉਣ ਦੀ ਗੱਲ ਸੁਣਦੇ ਹੀ ਪ੍ਰਸ਼ਾਸਨ 'ਚ ਹੱਲਚੱਲ ਪੈਦਾ ਹੋ ਗਈ।
ਯੂ.ਪੀ. ਪੁਲਸ ਦੀ ਐਮਰਜੈਂਸੀ ਸਰਵਿਸ ਯੂ.ਪੀ. 112 ਦੇ ਵਟਸਐੱਪ ਨੰਬਰ 'ਤੇ ਇਕ ਮੈਸੇਜ ਭੇਜ ਕੇ ਯੋਗੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ 'ਚ 50 ਵੱਖ-ਵੱਖ ਥਾਂਵਾਂ 'ਤੇ ਧਮਕਾਉਣ ਕਰਨ ਦੀ ਧਮਕੀ ਦਿੱਤੀ ਗਈ ਹੈ, ਜਿਸ 'ਚ ਯੂ.ਪੀ. 112 ਦੀ ਬਿਲਡਿੰਗ ਵੀ ਸ਼ਾਮਲ ਹੈ। ਧਮਕੀ ਭਰੇ ਮੈਸੇਜ ਤੋਂ ਬਾਅਦ ਮੁੱਖ ਮੰਤਰੀ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਡੌਗ ਦਸਤੇ ਨੇ ਚੈਕਿੰਗ ਕੀਤੀ ਹੈ ਅਤੇ ਮੁੱਖ ਮੰਤਰੀ ਘਰ ਦੇ ਨੇੜੇ-ਤੇੜੇ ਦੇ ਵੀ.ਆਈ.ਪੀ. ਇਲਾਕੇ 'ਚ ਵੀ ਡੂੰਘੀ ਚੈਕਿੰਗ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਯੋਗੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮੁੱਖ ਮੰਤਰੀ ਯੋਗੀ ਪਹਿਲਾਂ ਵੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਰਹੇ ਹਨ। ਅਜਿਹੇ 'ਚ ਮੁੱਖ ਮੰਤਰੀ ਯੋਗੀ ਦੇ ਜਾਨੋਂ ਮਾਰਨ ਦੀ ਧਮਕੀ ਨੇ ਸ਼ਾਸਨ ਪ੍ਰਸ਼ਾਸਨ ਹੋ ਪਰੇਸ਼ਾਨੀ 'ਚ ਪਾ ਦਿੱਤਾ ਹੈ।