ਗੁਆਂਢੀ ਨੇ 6 ਸਾਲਾ ਬੱਚੀ ਨਾਲ ਕੀਤਾ ਰੇਪ, ਗ੍ਰਿਫਤਾਰ

1/21/2020 11:12:39 AM

ਬਾਂਦਾ (ਉੱਤਰ ਪ੍ਰਦੇਸ਼)— ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲੇ ਦੇ ਥਰਿਆਂਵ ਥਾਣਾ ਖੇਤਰ ਦੇ ਇਕ ਪਿੰਡ 'ਚ 6 ਸਾਲਾ ਬੱਚੀ ਨਾਲ ਕਥਿਤ ਤੌਰ 'ਤੇ ਰੇਪ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਪੁਲਸ ਨੇ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਥਰਿਆਂਵ ਥਾਣਾ ਇੰਚਾਰਜ ਨਿਰੀਖਕ (ਐੱਸ.ਐੱਚ.ਓ.) ਵਿਨੋਦ ਕੁਮਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਇਹ ਘਟਨਾ ਐਤਵਾਰ ਦੁਪਹਿਰ ਉਸ ਸਮੇਂ ਹੋਈ, ਜਦੋਂ 6 ਸਾਲਾ ਬੱਚੀ ਦੇ ਮਾਤਾ-ਪਿਤਾ ਜ਼ਰੂਰੀ ਕੰਮ ਤੋਂ ਫਤਿਹਪੁਰ ਸ਼ਹਿਰ ਗਏ ਸਨ ਅਤੇ ਬੱਚੀ ਘਰ 'ਚ ਇਕੱਲੀ ਸੀ। ਉਦੋਂ ਗੁਆਂਢ 'ਚ ਰਹਿਣ ਵਾਲੇ ਨੌਜਵਾਨ ਜਸਵੰਤ ਲੋਧੀ ਨੇ ਬੱਚੀ ਨੂੰ ਪੈਸੇ ਦੇ ਕੇ ਦੁਕਾਨ ਤੋਂ ਗੁਟਖਾ ਮੰਗਵਾਇਆ। ਫਿਰ ਉਹ ਬੱਚੀ ਨੂੰ ਟੌਫੀ ਦੇਣ ਦਾ ਲਾਲਚ ਦੇ ਕੇ ਆਪਣੇ ਘਰ ਲੈ ਗਿਆ ਅਤੇ ਉਸ ਨਾਲ ਰੇਪ ਕੀਤਾ।

ਉਨ੍ਹਾਂ ਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਬੱਚੀ ਦੇ ਪਰਿਵਾਰ ਵਾਲੇ ਘਰ ਆਏ ਅਤੇ ਬੱਚੀ ਦੀ ਹਾਲਤ ਦੇਖੀ, ਉਦੋਂ ਘਟਨਾ ਦਾ ਖੁਲਾਸਾ ਹੋਇਆ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤਾਂ ਪਿੰਡ ਵਾਲੇ ਸਮਝੌਤੇ ਲਈ ਪੰਚਾਇਤ ਕਰਦੇ ਰਹੇ ਪਰ ਗੱਲ ਨਾ ਬਣਨ 'ਤੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਿਤ ਕੀਤਾ ਕੁਮਾਰ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਜਸਵੰਤ ਵਿਰੁੱਧ ਰੇਪ ਦੀ ਧਾਰਾ-376 ਆਈ.ਪੀ.ਸੀ. ਅਤੇ ਪੋਕਸੋ ਐਕਟ ਦੇ ਅਧੀਨ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੇ ਪੁੱਛ-ਗਿੱਛ 'ਚ ਆਪਣਾ ਅਪਰਾਧ ਸਵੀਕਾਰ ਕੀਤਾ ਹੈ। ਅੱਜ ਯਾਨੀ ਮੰਗਲਵਾਰ ਨੂੰ ਉਸ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਬੱਚੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

This news is Edited By DIsha