ਅਮਰੀਕੀ ਫੌਜ ਦੀਆਂ ਪਾਬੰਦੀਆਂ ਧਾਰਮਿਕ ਆਜ਼ਾਦੀ ਉੱਤੇ ਸਿੱਧਾ ਹਮਲਾ : RP Singh

Sunday, Oct 05, 2025 - 08:57 PM (IST)

ਅਮਰੀਕੀ ਫੌਜ ਦੀਆਂ ਪਾਬੰਦੀਆਂ ਧਾਰਮਿਕ ਆਜ਼ਾਦੀ ਉੱਤੇ ਸਿੱਧਾ ਹਮਲਾ : RP Singh

ਨਵੀਂ ਦਿੱਲੀ : ਅਮਰੀਕੀ ਸਰਕਾਰ ਵੱਲੋਂ ਫੌਜ ਵਿਚ ਦਾੜ੍ਹੀ ਰੱਖਣ ਉੱਤੇ ਪਾਬੰਦੀ ਲਗਾਉਣ ਦੇ ਫੈਸਲੇ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਹੈ। ਹੁਣ ਅਮਰੀਕੀ ਫੌਜ ਵਿਚ ਕਿਸੇ ਵੀ ਫੌਜੀ ਨੂੰ ਦਾੜ੍ਹੀ ਰੱਖਣ ਦੀ ਆਗਿਆ ਨਹੀਂ ਹੋਵੇਗੀ। ਇਸ ਦਾ ਸਿੱਖ ਅਸਰ ਉਨ੍ਹਾਂ ਸਿੱਖ ਫੌਜੀਆਂ ਉੱਤੇ ਪਏਗਾ ਜੋ ਧਾਰਮਿਕ ਆਸਥਾ ਦੇ ਤਹਿਤ ਕੇਸ ਤੇ ਦਾੜ੍ਹੀ ਰੱਖਦੇ ਹਨ।

ਇਸੇ ਲੜੀ ਵਿਚ ਭਾਜਪਾ ਦੇ ਸੀਨੀਅਰ ਆਗੂ ਤੇ ਬੁਲਾਰੇ ਆਰਪੀ ਸਿੰਘ ਨੇ ਅਮਰੀਕੀ ਫੌਜ ਤੇ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਐਕਸ ਸੋਸ਼ਲ ਮੀਡੀਆ ਉੱਤੇ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ ਅਮਰੀਕੀ ਫੌਜ ਵੱਲੋਂ ਕੇਸ ਅਤੇ ਦਸਤਾਰ ਲਈ ਧਾਰਮਿਕ ਛੂਟਾਂ ਖਤਮ ਕਰਨ ਦਾ ਫ਼ੈਸਲਾ ਬਹੁਤ ਹੀ ਦੁਖਦਾਈ ਤੇ ਨਿੰਦਣਯੋਗ ਹੈ। ਸਿੱਖਾਂ ਨੇ ਹਮੇਸ਼ਾਂ ਅਮਰੀਕੀ ਫੌਜ ਵਿੱਚ ਮਾਣ ਅਤੇ ਸਮਰਪਣ ਨਾਲ ਸੇਵਾ ਕੀਤੀ ਹੈ ਅਤੇ ਆਪਣੀ ਧਾਰਮਿਕ ਪਹਚਾਣ ’ਤੇ ਗਰਵ ਕੀਤਾ ਹੈ। ਦਸਤਾਰ ਤੇ ਕੇਸ ਸਿੱਖੀ ਦੀ ਰੂਹ ਹਨ — ਇਹੀ ਮੁੱਲ ਸਿੱਖ ਨੂੰ ਇਕ ਅਨੁਸ਼ਾਸਿਤ, ਨਿਡਰ ਤੇ ਨਿਸ਼ਠਾਵਾਨ ਸਿਪਾਹੀ ਬਣਾਉਂਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਇਹ ਨੀਤੀ ਸਿੱਖਾਂ ਦੀ ਆਤਮ-ਗੌਰਵ ਅਤੇ ਧਾਰਮਿਕ ਆਜ਼ਾਦੀ ’ਤੇ ਸਿੱਧਾ ਹਮਲਾ ਹੈ, ਜਿਸਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਮਾਮਲੇ ਨੂੰ ਭਾਰਤ ਵਿਚਲੇ ਅਮਰੀਕੀ ਰਾਜਦੂਤ ਨਾਲ ਮਜ਼ਬੂਤੀ ਨਾਲ ਉਠਾਏ ਅਤੇ Sikh Coalition, ਜੋ ਸਿੱਖ ਅਮਰੀਕੀ ਭਰਾਵਾਂ ਦੇ ਨਾਗਰਿਕ ਅਧਿਕਾਰਾਂ ਲਈ ਲੜ ਰਹੀ ਹੈ, ਨਾਲ ਮਿਲਕੇ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉਭਾਰੇ। ਇਸ ਨਾਲ ਨਾਲ, ਮੈਂ ਡਾ. ਐਸ. ਜੈਸ਼ੰਕਰ ਜੀ, ਭਾਰਤ ਦੇ ਵਿਦੇਸ਼ ਮੰਤਰੀ, ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਇਸ ਮਾਮਲੇ ਨੂੰ ਟਰੰਪ ਪ੍ਰਸ਼ਾਸਨ ਨਾਲ ਉੱਚ ਪੱਧਰ ’ਤੇ ਚਰਚਾ ਵਿੱਚ ਲੈ ਕੇ ਜਾਣ ਤੇ ਯਕੀਨੀ ਬਣਾਉਣ ਕਿ ਸਿੱਖਾਂ ਦੀ ਧਾਰਮਿਕ ਪਹਚਾਣ ਅਤੇ ਅਧਿਕਾਰਾਂ ਦਾ ਪੂਰਾ ਸਤਿਕਾਰ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News