ਬੇਮੌਸਮੀ ਮੀਂਹ ਨੇ ਵਧਾਈ ਬਾਗਬਾਨਾਂ ਦੀਆਂ ਚਿੰਤਾ, ਸੇਬਾਂ ''ਤੇ ਦਿਖਾਈ ਦਿੱਤੇ ਕਾਲੇ ਧੱਬੇ

Friday, Sep 13, 2024 - 05:57 PM (IST)

ਬੇਮੌਸਮੀ ਮੀਂਹ ਨੇ ਵਧਾਈ ਬਾਗਬਾਨਾਂ ਦੀਆਂ ਚਿੰਤਾ, ਸੇਬਾਂ ''ਤੇ ਦਿਖਾਈ ਦਿੱਤੇ ਕਾਲੇ ਧੱਬੇ

ਸ਼ਿਮਲਾ : ਪਿਛਲੇ ਕੁਝ ਸਮੇਂ ਤੋਂ ਹਿਮਾਚਲ ਪ੍ਰਦੇਸ਼ 'ਚ ਬੇਮੌਸਮੀ ਬਾਰਿਸ਼ ਕਾਰਨ ਸੇਬਾਂ 'ਤੇ ਕਾਲੇ ਧੱਬੇ ਦਿਖਾਈ ਦੇ ਰਹੇ ਹਨ। ਇਸ ਨਾਲ ਸੇਬਾਂ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ ਹੈ ਅਤੇ ਲਗਾਤਾਰ ਮੀਂਹ ਪੈਣ ਕਾਰਨ ਸੇਬ ਦੀ ਕਟਾਈ ਵੀ ਰੁਕ ਗਈ ਹੈ। ਇਸ ਕਾਰਨ ਬਾਗਬਾਨਾਂ ਦਾ ਨੁਕਸਾਨ ਹੋ ਰਿਹਾ ਹੈ। ਪਹਿਲਾਂ ਸੂਬੇ ਦੇ ਬਾਗਬਾਨਾਂ ਨੂੰ ਸੋਕੇ ਕਾਰਨ ਨੁਕਸਾਨ ਝੱਲਣਾ ਪੈਂਦਾ ਸੀ ਅਤੇ ਹੁਣ ਬਾਰਸ਼ ਨੇ ਬਾਗਬਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਉਚਾਈ 'ਚ ਸੇਬਾਂ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ ਹੈ, ਕਿਉਂਕਿ ਲਗਾਤਾਰ ਹੋ ਰਹੀ ਬਾਰਿਸ਼ ਜਿੱਥੇ ਨਮੀ ਨੂੰ ਵਧਾ ਰਹੀ ਹੈ, ਉੱਥੇ ਹੀ ਠੰਡ ਵੀ ਵਧਾ ਰਹੀ ਹੈ। ਜ਼ਿਆਦਾ ਨਮੀ ਅਤੇ ਤਾਪਮਾਨ 'ਚ ਗਿਰਾਵਟ ਕਾਰਨ ਸੇਬਾਂ 'ਤੇ ਕਾਲੇ ਧੱਬੇ ਨਜ਼ਰ ਆਉਣ ਲੱਗੇ ਹਨ।

ਇਹ ਵੀ ਪੜ੍ਹੋ ਸੁੱਖਣਾ ਪੂਰੀ ਹੋਣ 'ਤੇ ਕਿਸਾਨ ਨੇ ਨੋਟਾਂ ਨਾਲ ਤੋਲਿਆ ਆਪਣਾ ਪੁੱਤ, ਮੰਦਰ ਨੂੰ ਦਾਨ ਕਰ ਦਿੱਤੇ ਸਾਰੇ ਪੈਸੇ

ਇਸ ਦੇ ਨਾਲ ਹੀ ਬਰਸਾਤ ਕਾਰਨ ਬਾਗਬਾਨ ਸੇਬਾਂ ਦੀ ਵਾਢੀ ਨਹੀਂ ਕਰ ਪਾ ਰਹੇ ਹਨ। ਇਸ ਕਾਰਨ ਬਾਗਬਾਨਾਂ ਨੂੰ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ, ਕਿਉਂਕਿ ਬਲੈਕ ਸਪਾਟਸ ਕਾਰਨ ਉਨ੍ਹਾਂ ਨੂੰ ਮੰਡੀ ਵਿੱਚ ਚੰਗਾ ਭਾਅ ਨਹੀਂ ਮਿਲੇਗਾ। ਅਜਿਹੇ 'ਚ ਮੀਂਹ ਨੇ ਬਾਗਬਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਮੀਂਹ ਕਾਰਨ ਸੇਬ ਦੀ ਵਾਢੀ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਸੇਬ ਘੱਟ ਮਾਤਰਾ ਵਿੱਚ ਮੰਡੀਆਂ ਵਿੱਚ ਪਹੁੰਚ ਰਹੇ ਹਨ। ਸੇਬਾਂ ਦੀ ਆਮਦ ਮੰਗ ਨਾਲੋਂ ਘੱਟ ਹੋਣ ਕਾਰਨ ਸੇਬਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਕਾਰਨ ਬਹੁਤ ਘੱਟ ਬਾਗਬਾਨ ਸੀਏ ਸਟੋਰ ਕੰਪਨੀਆਂ ਜਿਵੇਂ ਅਡਾਨੀ, ਬੀਜਾ ਅਤੇ ਬਿਗ ਬਾਸਕੇਟ ਆਦਿ ਨੂੰ ਸੇਬ ਵੇਚਣ ਜਾ ਰਹੇ ਹਨ। ਬਾਗਬਾਨੀ ਮਾਹਿਰਾਂ ਨੇ ਬਾਗਬਾਨਾਂ ਨੂੰ ਕੈਪਟਨ ਦੀ ਸਪਰੇਅ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਅਨੁਸਾਰ ਜਿਨ੍ਹਾਂ ਬਾਗਬਾਨਾਂ ਨੇ ਉੱਲੀਨਾਸ਼ਕ ਦਾ ਛਿੜਕਾਅ ਸਹੀ ਢੰਗ ਨਾਲ ਕੀਤਾ ਹੈ, ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ 200 ਰੁਪਏ ਦੇ ਨਿਵੇਸ਼ ਨੇ 4 ਮਹੀਨਿਆਂ 'ਚ ਮਜ਼ਦੂਰ ਨੂੰ ਬਣਾਇਆ ਕਰੋੜਪਤੀ, ਜਾਣੋ ਕਿਹੜਾ ਹੈ ਕਾਰੋਬਾਰ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News