ਕੇਂਦਰੀ ਮੰਤਰੀ ਸ਼ਿਵਰਾਜ ਦਾ ਬੇਟਾ ਬਣੇਗਾ ਹਰਿਆਣਾ ਦਾ ਜਵਾਈ

Saturday, Oct 19, 2024 - 10:58 PM (IST)

ਕਰਨਾਲ (ਕੰਬੋਜ) - ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਹੁਣ ਕਰਨਾਲ ਜ਼ਿਲੇ ’ਚ ਰਿਸ਼ਤੇਦਾਰ ਬਣ ਗਏ ਹਨ। ਕਰਨਾਲ ਦੀ ਮਸ਼ਹੂਰ ਲਿਬਰਟੀ ਸ਼ੂਜ਼ ਕੰਪਨੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਅਨੁਪਮ ਬਾਂਸਲ ਦੀ ਬੇਟੀ ਕਾਰਤੀਕੇਯ ਅਤੇ ਅਮਾਨਤ ਦੀ 2 ਦਿਨ ਪਹਿਲਾਂ 17 ਅਕਤੂਬਰ ਨੂੰ ਦਿੱਲੀ ਦੇ ਇਕ ਹੋਟਲ ’ਚ ਹੋਏ ਸਮਾਰੋਹ ਚ ਮੰਗਣੀ ਹੋਈ ਸੀ।

ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਉਨ੍ਹਾਂ ਦੀ ਪਤਨੀ ਸਾਧਨਾ, ਪੁੱਤਰ ਕਾਰਤੀਕੇ ਤੇ ਕੁਨਾਲ ਨੇ ਸਤੰਬਰ ’ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕਰ ਬੱਚਿਆਂ ਦੇ ਰਿਸ਼ਤੇ ਜੁੜਨ ਸਬੰਧੀ ਖੁਸ਼ੀ ਦੀ ਗੱਲ ਦੱਸੀ। ਹੁਣ ਸਗਾਈ ਤੋਂ ਪਹਿਲਾਂ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੋਵੇਂ ਪੁੱਤਰਾਂ ਦੇ ਵਿਆਹ ’ਚ ਸ਼ਾਮਲ ਹੋ ਕੇ ਆਸ਼ੀਰਵਾਦ ਦੇਣ ਲਈ ਸੱਦਾ ਦਿੱਤਾ ਹੈ।

ਉਨ੍ਹਾਂ ਦੇ ਛੋਟੇ ਪੁੱਤਰ ਕੁਨਾਲ ਦਾ ਰਿਸ਼ਤਾ ਕਰੀਬ 4 ਮਹੀਨੇ ਪਹਿਲਾਂ ਭੋਪਾਲ ’ਚ ਡਾ. ਇੰਦਰਮੱਲ ਜੈਨ ਦੀ ਪੋਤਰੀ ਰਿਧੀ ਜੈਨ ਨਾਲ ਤੈਅ ਹੋਇਆ ਹੈ। ਲਿਬਰਟਂ ਸ਼ੂਜ਼ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਸ਼ੰਮੀ ਬੰਸਲ, ਰਮਨ ਬੰਸਲ ਕਰਨਾਲ ’ਚ ਤੇ ਉਨ੍ਹਾਂ ਦੇ ਭਰਾ ਅਨੁਪਮ ਬੰਸਲ ਗੁਰੂਗ੍ਰਾਮ ’ਚ ਰਹਿੰਦੇ ਹਨ। ਪੁੱਤਰੀ ਅਮਾਨਤ ਬੰਸਲ ਨੇ ਆਕਸਫੋਰਡ ਯੂਨੀਵਰਸਿਟਂ ਤੋਂ ਸਾਇਕੋਲੋਜੀ ’ਚ ਐੱਮ. ਐੱਸਸੀ. ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਦੀ ਮਾਤਾ ਰੁਚਿਤਾ ਬੰਸਲ ਕਨਫੈਡਰੇਸ਼ਨ ਆਫ ਵਿਮੈਨ ਇੰਟਰਪਨਿਉਰਸ ਆਫ ਇੰਡੀਆ ਦੀ ਹਰਿਆਣਾ ਚੈਪਟਰ ਦੀ ਸੰਸਥਾਪਕ ਅਧਿਕਾਰੀ ਹੈ।
 


Inder Prajapati

Content Editor

Related News