J&K ਦੇ ਡੋਡਾ ''ਚ ਅੱਤਵਾਦੀਆਂ ਅਤੇ ਸੁਰੱਖਿਆ ਦਸਤਿਆਂ ਵਿਚਾਲੇ ਮੁਕਾਬਲਾ, ਦੋ ਜਵਾਨ ਹੋਏ ਜ਼ਖਮੀ

Thursday, Jul 18, 2024 - 10:40 AM (IST)

ਜੰਮੂ- ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਕਿਸ਼ਤਗੜ੍ਹ ਇਲਾਕੇ 'ਚ ਵੀਰਵਾਰ ਨੂੰ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਵਿਚਾਲੇ ਸ਼ੁਰੂ ਹੋਏ ਮੁਕਾਬਲੇ 'ਚ ਫੌਜ ਦੇ ਦੋ ਜਵਾਨ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਜੰਮੂ-ਕਸ਼ਮੀਰ ਪੁਲਸ ਨੇ ਦੱਸਿਆ ਕਿ ਅੱਤਵਾਦੀਆਂ ਨੇ ਅੱਜ ਤੜਕੇ ਫੌਜ ਦੇ ਖੇਤਰ 'ਤੇ ਹਮਲਾ ਕੀਤਾ, ਜਿਸ ਦੇ ਜਵਾਬ 'ਚ ਫੌਜ ਨੇ ਕਾਰਵਾਈ ਕੀਤੀ ਅਤੇ ਦੋਵਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਦੋਵਾਂ ਪਾਸਿਆਂ ਤੋਂ ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ।

ਉਨ੍ਹਾਂ ਦੱਸਿਆ ਕਿ ਗੋਲੀਬਾਰੀ 'ਚ ਫੌਜ ਦੇ ਦੋ ਜਵਾਨ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਡੋਡਾ ਜ਼ਿਲ੍ਹੇ ਦੇ ਦੇਸਾ ਜੰਗਲ ਖੇਤਰ 'ਚ ਸੁਰੱਖਿਆ ਦਸਤਿਆਂਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਹੋਈ ਸੀ। ਦੇਸਾ ਦੇ ਜੰਗਲੀ ਖੇਤਰ 'ਚ ਚੱਲ ਰਹੇ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਪਿੰਡ ਕਲਾਂ ਭਾਟਾ ਖੇਤਰ ਅਤੇ ਪੰਚਨ ਭਾਟਾ ਨੇੜੇ ਪਿੰਡ ਦੇ ਬਾਹਰ ਸ਼ੱਕੀ ਗਤੀਵਿਧੀ ਦੇ ਮੱਦੇਨਜ਼ਰ ਗ੍ਰਾਮ ਸੁਰੱਖਿਆ ਗਾਰਡ (ਵੀ.ਜੀ.ਡੀ.) ਨੇ ਵੀ ਗੋਲੀਬਾਰੀ ਕੀਤੀ।

ਜ਼ਿਕਰਯੋਗ ਹੈ ਕਿ 15 ਜੁਲਾਈ ਦੀ ਸ਼ਾਮ ਨੂੰ ਡੋਡਾ ਜ਼ਿਲੇ 'ਚ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਫੌਜ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਫੌਜ ਦੇ ਇਕ ਅਧਿਕਾਰੀ ਸਮੇਤ 5 ਜਵਾਨ ਜ਼ਖਮੀ ਹੋ ਗਏ ਸਨ। ਸਾਰੇ ਜ਼ਖਮੀਆਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਫੌਜ ਦੇ ਅਧਿਕਾਰੀ ਸਮੇਤ ਚਾਰ ਜਵਾਨਾਂ ਦੀ ਮੌਤ ਹੋ ਗਈ। ਸ਼ਹੀਦ ਫੌਜੀ ਜਵਾਨਾਂ ਦੀ ਪਛਾਣ ਕੈਪਟਨ ਬ੍ਰਿਜੇਸ਼ ਥਾਪਾ, ਨਾਇਕ ਡੀ. ਰਾਜੇਸ਼, ਕਾਂਸਟੇਬਲ ਬਿਜੇਂਦਰ ਅਤੇ ਅਜੇ ਵਜੋਂ ਹੋਈ ਹੈ।


Tanu

Content Editor

Related News