ਦਰਿੰਦਗੀ ਦੀ ਹੱਦ: ਦੋ ਨਾਬਾਲਗ ਭੈਣਾਂ ਨੂੰ ਘਰੋਂ ਅਗਵਾ ਕਰ ਨੌਜਵਾਨਾਂ ਨੇ ਕੀਤਾ ਜਬਰ ਜ਼ਿਨਾਹ

Monday, Oct 19, 2020 - 12:56 PM (IST)

ਦਰਿੰਦਗੀ ਦੀ ਹੱਦ: ਦੋ ਨਾਬਾਲਗ ਭੈਣਾਂ ਨੂੰ ਘਰੋਂ ਅਗਵਾ ਕਰ ਨੌਜਵਾਨਾਂ ਨੇ ਕੀਤਾ ਜਬਰ ਜ਼ਿਨਾਹ

ਜਾਲੌਰ— ਰਾਜਸਥਾਨ ਦੇ ਜਾਲੌਰ ਦੇ ਭੀਨਮਾਲ ਵਿਚ ਦੋ ਨਾਬਾਲਗ ਭੈਣਾਂ ਨਾਲ ਸਮੂਹਕ ਜਬਰ ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਥਾਣੇ 'ਚ ਦਰਜ ਰਿਪੋਰਟ ਮੁਤਾਬਕ ਭੀਨਮਾਲ ਇਲਾਕੇ 'ਚ ਸਥਿਤ ਇਕ ਘਰ ਵਿਚ ਸੁੱਤੀਆਂ ਹੋਈਆਂ 14 ਅਤੇ 15 ਸਾਲ ਦੀਆਂ ਦੋ ਭੈਣਾਂ ਨੂੰ 4 ਨੌਜਵਾਨ ਜ਼ਬਰਨ ਚੁੱਕ ਕੇ ਲੈ ਗਏ ਅਤੇ ਜੰਗਲ 'ਚ ਲਿਜਾ ਕੇ ਉਨ੍ਹਾਂ ਨਾਲ ਘਿਨੌਣੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। 

ਦੋਵੇਂ ਕੁੜੀਆਂ ਬਾਅਦ 'ਚ ਰਾਜਾਪੁਰ ਦੀਆਂ ਪਹਾੜੀਆਂ ਵਿਚ ਮਿਲੀਆਂ। ਕੁੜੀ ਦੀ ਹਾਲਤ ਕਾਫੀ ਖਰਾਬ ਹੈ। ਦਰਜ ਰਿਪੋਰਟ ਮੁਤਾਬਕ ਰਾਤ ਕਰੀਬ 1 ਵਜੇ ਜੇਤਾਰਾਮ ਭੀਲ ਅਤੇ ਤੇਜਾਰਾਮ ਭੀਲ ਸਮੇਤ 4 ਦੋਸ਼ੀਆਂ ਨੇ ਇਨ੍ਹਾਂ ਦੋਹਾਂ ਕੁੜੀਆਂ ਨੂੰ ਘਰੋਂ ਚੁੱਕ ਲਿਆ ਅਤੇ ਰਾਜਾਪੁਰ ਦੀਆਂ ਪਹਾੜੀਆਂ 'ਤੇ ਲਿਜਾ ਕੇ ਇਨ੍ਹਾਂ ਨਾਲ ਦਰਿੰਦਗੀ ਦੀਆਂ ਹੱਦਾਂ ਨੂੰ ਪਾਰ ਕੀਤਾ। ਪੀੜਤ ਕੁੜੀਆਂ ਪਹਾੜੀਆਂ ਦੀਆਂ ਝਾੜੀਆਂ ਵਿਚ ਐਤਵਾਰ ਦੁਪਹਿਰ ਨੂੰ ਜ਼ਖਮੀਂ ਹਾਲਤ ਵਿਚ ਮਿਲੀਆਂ।

ਇਸ ਜਬਰ-ਜ਼ਿਨਾਹ ਦੇ ਮਾਮਲੇ ਵਿਚ ਐੱਸ. ਪੀ. ਸ਼ਿਆਮ ਸਿੰਘ ਚੌਧਰੀ ਨੇ ਦੱਸਿਆ ਕਿ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਪੁਲਸ ਮੁਤਾਬਕ ਰਾਤ ਨੂੰ ਠੰਡ ਜ਼ਿਆਦਾ ਹੋਣ ਅਤੇ ਸਰੀਰਕ ਅੱਤਿਆਚਾਰ ਦੀ ਵਜ੍ਹਾ ਤੋਂ ਇਨ੍ਹਾਂ ਬੱਚੀਆਂ ਦੀ ਸਿਹਤ ਵਿਗੜ ਗਈ ਹੈ, ਜਿਸ 'ਚੋਂ ਇਕ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਕਤ ਮਾਮਲੇ ਨੂੰ ਲੈ ਕੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਅਤੇ ਕਿਹਾ ਕਿ ਐਤਵਾਰ ਸਵੇਰੇ 6 ਵਜੇ ਦੋਹਾਂ ਕੁੜੀਆਂ ਦੇ ਲਾਪਤਾ ਹੋਣ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਸੀ। ਇਸ ਦੇ ਬਾਵਜੂਦ ਪੁਲਸ ਨੇ ਭਾਲ ਵਿਚ ਦੇਰੀ ਕੀਤੀ। ਬਾਅਦ ਵਿਚ ਕੁੜੀਆਂ ਪਹਾੜੀ 'ਤੇ ਜ਼ਖਮੀਂ ਹਾਲਤ ਵਿਚ ਮਿਲੀਆਂ।


author

Tanu

Content Editor

Related News