ਗਹਿਣੇ ਲੁੱਟ ਕੇ ਭੱਜ ਰਹੇ ਦੋ ਬਦਮਾਸ਼ ਚੜੇ ਪੁਲਸ ਦੇ ਅੜਿੱਕੇ

Monday, Aug 06, 2018 - 06:27 PM (IST)

ਗਹਿਣੇ ਲੁੱਟ ਕੇ ਭੱਜ ਰਹੇ ਦੋ ਬਦਮਾਸ਼ ਚੜੇ ਪੁਲਸ ਦੇ ਅੜਿੱਕੇ

ਕਾਨਪੁਰ— ਉੱਤਰ ਪ੍ਰਦੇਸ਼ 'ਚ ਕਾਨਪੁਰ 'ਚ ਸਰਾਫ ਤੋਂ ਗਹਿਣੇ ਲੁੱਟ ਕੇ ਭੱਜ ਰਹੇ ਦੋ ਬਦਮਾਸ਼ਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਸ਼ਿਵਰਾਜਪੁਰ ਇਲਾਕੇ 'ਚ ਅਸ਼ੋਕ ਵਰਮਾ ਸ਼ਨੀਵਾਰ ਰਾਤ ਨੂੰ ਆਪਣੀ ਗਹਿਣਿਆਂ ਦੀ ਦੁਕਾਨ ਬੰਦ ਕਰ ਕੇ ਘਰ ਜਾ ਰਿਹਾ ਸੀ। ਰਸਤੇ 'ਚ 2 ਬਦਮਾਸ਼ਾਂ ਨੇ ਵਰਮਾਂ ਤੋਂ ਉਨ੍ਹਾਂ ਦਾ ਥੈਲਾ ਖੋਹ ਲਿਆ, ਜਿਸ 'ਚ 50 ਗ੍ਰਾਮ ਸੋਨੇ ਅਤੇ 250 ਗ੍ਰਾਮ ਚਾਂਦੀ ਦੇ ਗਹਿਣੇ ਸਨ। ਸੂਚਨਾ 'ਤੇ ਪੁਲਸ ਨੇ ਦੋਹਾਂ ਲੁਟੇਰਿਆਂ ਨੂੰ ਸ਼ਿਵਰਾਜਪੁਰ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਦੇ ਕੋਲੋ ਲੁੱਟੇ ਗਏ ਗਹਿਣੇ ਵੀ ਬਰਾਮਦ ਕਰ ਲਏ। ਗ੍ਰਿਫਤਾਰ ਬਦਮਾਸ਼ਾਂ ਦਾ ਨਾਂ ਸੂਰਜ ਅਤੇ ਨੀਰਜ ਦੱਸਿਆ ਗਿਆ ਹੈ। ਦੋਹਾਂ ਬਦਮਾਸ਼ਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ।


Related News