ਟਵਿਸ਼ਾ ਸ਼ਰਮਾ ਮਾਮਲਾ : ਪਤੀ ਸਮਰਥ ਸਿੰਘ ਤੇ ਸੱਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ''ਚ ਭੇਜਿਆ ਗਿਆ

Tuesday, Jun 02, 2026 - 03:46 PM (IST)

ਟਵਿਸ਼ਾ ਸ਼ਰਮਾ ਮਾਮਲਾ : ਪਤੀ ਸਮਰਥ ਸਿੰਘ ਤੇ ਸੱਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ''ਚ ਭੇਜਿਆ ਗਿਆ

ਭੋਪਾਲ- ਭੋਪਾਲ ਦੀ ਇਕ ਅਦਾਲਤ ਨੇ ਸਾਬਕਾ ਮਾਡਲ ਟਵਿਸ਼ਾ ਸ਼ਰਮਾ ਦੇ ਪਤੀ ਸਮਰਥ ਸਿੰਘ ਅਤੇ ਉਸ ਦੀ ਸੱਸ ਗਿਰੀਬਾਲਾ ਸਿੰਘ ਨੂੰ ਦਾਜ ਉਤਪੀੜਨ ਦੇ ਦੋਸ਼ 'ਚ ਸੀਬੀਆਈ (ਕੇਂਦਰੀ ਜਾਂਚ ਬਿਊਰੋ) ਦੀ ਹਿਰਾਸਤ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਮੰਗਲਵਾਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਟਵਿਸ਼ਾ ਦੀ ਲਾਸ਼ 12 ਮਈ ਨੂੰ ਭੋਪਾਲ ਸਥਿਤ ਉਸ ਦੇ ਸਹੁਰੇ ਘਰ 'ਚ ਫਾਹੇ ਨਾਲ ਲਟਕੀ ਮਿਲੀ ਸੀ। ਟਵਿਸ਼ਾ ਦੇ ਪਰਿਵਾਰ ਦੇ ਵਕੀਲ ਅੰਕੁਰ ਪਾਂਡੇ ਨੇ ਦੱਸਿਆ ਕਿ ਸੀਬੀਆਈ ਨੇ ਰਿਮਾਂਡ ਮਿਆਦ ਪੂਰੀ ਹੋਣ ਤੋਂ ਬਾਅਦ ਸਮਰਥ ਸਿੰਘ ਅਤੇ ਉਸ ਦੀ ਮਾਂ ਤੇ ਸੇਵਾਮੁਕਤ ਜ਼ਿਲ੍ਹਾ ਜੱਜ ਗਿਰੀਬਾਲਾ ਨੂੰ ਸ਼ੋਭਨਾ ਭਲਾਵੇ ਦੀ ਅਦਾਲਤ 'ਚ ਪੇਸ਼ ਕੀਤਾ, ਜਿਸ ਨੇ ਦੋਵਾਂ ਨੂੰ 16 ਜੂਨ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ।

PunjabKesari

ਇਸ ਤੋਂ ਇਕ ਦਿਨ ਪਹਿਲੇ ਸੋਮਵਾਰ ਨੂੰ ਸੀਬੀਆਈ ਨੇ ਟਵਿਸ਼ਾ ਸ਼ਰਮਾ ਦੀ ਮੌਤ ਦੀ ਜਾਂਚ ਦੇ ਸਿਲਸਿਲੇ 'ਚ ਡਮੀ ਦਾ ਇਸਤੇਮਾਲ ਕਰ ਕੇ ਉਸ ਦੇ ਸਹੁਰੇ ਘਰ 'ਚ ਅਪਰਾਧ ਦਾ ਦ੍ਰਿਸ਼ ਰੀਕ੍ਰਿਏਟ ਕੀਤਾ ਅਤੇ ਖੁਦਕੁਸ਼ੀ ਦੀ ਸਥਿਤੀ ਦਾ ਮੁਲਾਂਕਣ ਕੀਤਾ ਸੀ। ਅਧਿਕਾਰੀਆਂ ਨੇ ਕਿਹਾ ਸੀ ਕਿ ਫੋਰੈਂਸਿਕ ਅਤੇ ਅਪਰਾਧ ਸਥਾਨ ਮਾਹਿਰਾਂ ਨਾਲ ਸੀਬੀਆਈ ਸਮਰਥ ਸਿੰਘ ਅਤੇ ਗਿਰੀਬਾਲਾ ਸਿੰਘ ਨੂੰ ਹਾਦਸੇ ਵਾਲੀ ਜਗ੍ਹਾ ਲੈ ਕੇ ਪਹੁੰਚੀ ਅਤੇ ਉਨ੍ਹਾਂ ਤੋਂ 12 ਮਈ ਦੀ ਰਾਤ ਦੀ ਘਟਨਾ ਦਾ ਵਿਸਤ੍ਰਿਤ ਵੇਰਵਾ ਦੇਣ ਲਈ ਕਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

DIsha

Content Editor

Related News