23 ਸਾਲਾ ਭਾਰਤੀ ਮੂਲ ਦੇ ਨੌਜਵਾਨ ਨੇ UK ''ਚ ਗੱਡੇ ਝੰਡੇ ! ਬਣ ਗਿਆ ਸਭ ਤੋਂ ਘੱਟ ਉਮਰ ਦਾ ਮੇਅਰ
Monday, May 18, 2026 - 02:28 PM (IST)
ਇੰਟਰਨੈਸ਼ਨਲ ਡੈਸਕ- ਯੂ.ਕੇ. ਤੋਂ ਇਕ ਬੇਹੱਦ ਅਹਿਮ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਮਾਣ ਵਧਾਇਆ ਹੈ। ਲੇਬਰ ਪਾਰਟੀ ਦੇ 23 ਸਾਲਾ ਕੌਂਸਲਰ ਤੁਸ਼ਾਰ ਕੁਮਾਰ ਨੇ ਬ੍ਰਿਟੇਨ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੇ ਭਾਰਤੀ ਮੂਲ ਦੇ ਮੇਅਰ ਬਣ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਨੂੰ ਅਧਿਕਾਰਤ ਤੌਰ 'ਤੇ ਐਲਸਟਰੀ ਅਤੇ ਬੋਰਹੈਮਵੁੱਡ ਦਾ ਨਵਾਂ ਮੇਅਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਇਤਿਹਾਸਕ ਨਿਯੁਕਤੀ ਦੀ ਪੁਸ਼ਟੀ 13 ਮਈ ਨੂੰ ਬੋਰਹੈਮਵੁੱਡ ਦੇ ਫੇਅਰਵੇ ਹਾਲ ਵਿਖੇ ਆਯੋਜਿਤ ਸਾਲਾਨਾ 'ਮੇਅਰ ਮੇਕਿੰਗ ਸੈਰੇਮਨੀ' ਦੌਰਾਨ ਕੀਤੀ ਗਈ।
ਕੌਣ ਹੈ ਤੁਸ਼ਾਰ ਕੁਮਾਰ ?
ਤੁਸ਼ਾਰ ਕੁਮਾਰ ਨੇ ਵੱਕਾਰੀ 'ਕਿੰਗਜ਼ ਕਾਲਜ ਲੰਡਨ' ਤੋਂ ਰਾਜਨੀਤੀ ਦੀ ਪੜ੍ਹਾਈ ਕੀਤੀ ਹੈ। ਉਹ ਮਹਿਜ਼ 20 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਸਥਾਨਕ ਕੌਂਸਲਰ ਚੁਣੇ ਗਏ ਸਨ। ਇਸ ਅਹੁਦੇ ਨੂੰ ਸੰਭਾਲਣ ਤੋਂ ਪਹਿਲਾਂ ਉਹ ਡਿਪਟੀ ਮੇਅਰ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਰਾਜਨੀਤੀ 'ਚ ਤੁਸ਼ਾਰ ਦੇ ਆਉਣ ਦੀ ਪ੍ਰੇਰਨਾ ਉਨ੍ਹਾਂ ਦੀ ਮਾਤਾ, ਕੌਂਸਲਰ ਪਰਵੀਨ ਰਾਣੀ ਹਨ। ਪਰਵੀਨ ਰਾਣੀ ਖ਼ੁਦ ਵੀ ਪਹਿਲਾਂ ਡਿਪਟੀ ਮੇਅਰ ਰਹਿ ਚੁੱਕੇ ਹਨ। ਤੁਸ਼ਾਰ ਉਨ੍ਹਾਂ ਨੂੰ ਆਪਣਾ ਸਿਆਸੀ ਗੁਰੂ ਅਤੇ ਸਭ ਤੋਂ ਵੱਡੀ ਪ੍ਰੇਰਨਾ ਮੰਨਦੇ ਹਨ।
ਇਹ ਵੀ ਪੜ੍ਹੋ- ਮੁੜ ਲੱਗ ਸਕਦੈ Lockdown ! WHO ਨੇ ਐਲਾਨੀ Global Emergency
ਮੇਅਰ ਬਣਨ ਤੋਂ ਬਾਅਦ ਤੁਸ਼ਾਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ, "ਕਿੰਗਜ਼ ਕਾਲਜ ਲੰਡਨ ਵਿੱਚ ਪੋਲੀਟੀਕਲ ਸਾਇੰਸ ਪੜ੍ਹਨ ਤੋਂ ਲੈ ਕੇ ਅੱਜ ਆਪਣੇ ਫੇਵਰੇਟ ਸ਼ਹਿਰ ਦਾ ਮੇਅਰ ਬਣਨ ਤੱਕ ਦਾ ਇਹ ਸਫ਼ਰ ਮੇਰੇ ਲਈ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਹੈ। ਮੈਂ ਇਸ ਸਨਮਾਨ ਲਈ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ।" ਉਨ੍ਹਾਂ ਨੇ ਸਾਬਕਾ ਮੇਅਰ ਡੈਨ ਓਜਾਰੋ ਦਾ ਉਨ੍ਹਾਂ ਦੇ ਮਾਰਗਦਰਸ਼ਨ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਆਪਣੀ ਨਵੀਂ ਜ਼ਿੰਮੇਵਾਰੀ ਨੂੰ ਲੈ ਕੇ ਤੁਸ਼ਾਰ ਕੁਮਾਰ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਵੱਧ ਤੋਂ ਵੱਧ ਨੌਜਵਾਨ ਰਾਜਨੀਤੀ, ਸਥਾਨਕ ਲੋਕਤੰਤਰ ਅਤੇ ਜਨਤਾ ਦੀ ਸੇਵਾ 'ਚ ਅੱਗੇ ਆਉਣ। ਉਨ੍ਹਾਂ ਦਾ ਮੰਨਣਾ ਹੈ ਕਿ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਉਮਰ ਕਦੇ ਵੀ ਰੁਕਾਵਟ ਨਹੀਂ ਬਣਨੀ ਚਾਹੀਦੀ। ਉਹ ਸਥਾਨਕ ਸਮਾਜਿਕ ਸੰਸਥਾਵਾਂ ਅਤੇ ਚੈਰਿਟੀ ਸੰਗਠਨਾਂ ਨੂੰ ਮਜ਼ਬੂਤ ਕਰਨ ਲਈ ਵੀ ਮਜ਼ਬੂਤੀ ਨਾਲ ਕੰਮ ਕਰਨਗੇ।
ਜ਼ਿਕਰਯੋਗ ਹੈ ਕਿ ਤੁਸ਼ਾਰ ਨਾ ਸਿਰਫ਼ ਰਾਜਨੀਤੀ ਵਿੱਚ ਸਰਗਰਮ ਹਨ, ਬਲਕਿ ਉਹ ਬ੍ਰਿਟੇਨ ਵਿੱਚ ਰਹਿਣ ਵਾਲੇ ਭਾਰਤੀ ਬੱਚਿਆਂ ਨੂੰ ਮੁਫ਼ਤ ਵਿੱਚ ਹਿੰਦੀ ਵੀ ਸਿਖਾਉਂਦੇ ਹਨ। ਇਸ ਤੋਂ ਇਲਾਵਾ ਉਹ ਉੱਥੇ ਦੀਵਾਲੀ, ਹੋਲੀ, ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ਵਰਗੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕਰਵਾਉਣ ਵਿੱਚ ਵੀ ਮੋਹਰੀ ਭੂਮਿਕਾ ਨਿਭਾਉਂਦੇ ਆ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
