J&K ''ਚ 3 ਕਤਲਾਂ ਨਾਲ ਦਹਿਸ਼ਤ, ਟਰੱਕ ਡਰਾਈਵਰ ਬੋਲੇ- ਨੌਕਰੀ ਤੋਂ ਵਧ ਜਾਨ ਪਿਆਰੀ

10/17/2019 5:56:16 PM

ਸ਼੍ਰੀਨਗਰ— ਜੰਮੂ-ਕਸ਼ਮੀਰ ਵਿਚ ਪਿਛਲੇ 72 ਘੰਟਿਆਂ 'ਚ ਇਕ ਤੋਂ ਬਾਅਦ ਇਕ 3 ਕਤਲਾਂ ਨਾਲ ਦੂਜੇ ਸੂਬਿਆਂ ਦੇ ਵਪਾਰੀ ਅਤੇ ਮਜ਼ਦੂਰਾਂ ਵਿਚਾਲੇ ਦਹਿਸ਼ਤ ਹੈ। ਇਸ ਵਜ੍ਹਾ ਤੋਂ ਦੂਜੇ ਸੂਬਿਆਂ ਤੋਂ ਆਉਣ ਵਾਲੇ ਟਰੱਕ ਡਰਾਈਵਰ ਫਲਾਂ ਨੂੰ ਆਪਣੇ ਟਰੱਕਾਂ 'ਚ ਭਰੇ ਬਿਨਾਂ ਹੀ ਵਾਪਸ ਪਰਤ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਜਾਨ ਤੋਂ ਵਧ ਕੇ ਕੁਝ ਵੀ ਪਿਆਰਾ ਨਹੀਂ, ਨੌਕਰੀ ਵੀ ਨਹੀਂ। ਇੱਥੇ ਦੱਸ ਦੇਈਏ ਕਿ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਮਗਰੋਂ ਅੱਤਵਾਦੀ ਬਾਹਰ ਤੋਂ ਆਏ ਵਪਾਰੀਆਂ ਨੂੰ ਨਿਸ਼ਾਨਾ ਬਣਾ ਕੇ ਸ਼ਾਂਤੀ ਵਿਵਸਥਾ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਵੱਖ-ਵੱਖ ਅੱਤਵਾਦੀ ਹਮਲਿਆਂ ਵਿਚ ਪੰਜਾਬ ਦੇ ਇਕ ਸੇਬ ਵਪਾਰੀ ਅਤੇ ਇੱਟ-ਭੱਠੇ ਵਿਚ ਕੰਮ ਕਰਨ ਵਾਲੇ ਛੱਤੀਸਗੜ੍ਹ ਦੇ ਮਜ਼ਦੂਰ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਰਾਜਸਥਾਨ ਦੇ ਟਰੱਕ ਡਰਾਈਵਰ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਘਟਨਾਵਾਂ ਨੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਟਰੱਕ ਡਰਾਈਵਰ 'ਚ ਖੌਫ ਪੈਦਾ ਕਰ ਦਿੱਤਾ ਹੈ। ਦੱਖਣੀ ਕਸ਼ਮੀਰ ਦੇ ਫਲ ਉਤਪਾਦਕਾਂ ਦਾ ਕਹਿਣਾ ਹੈ ਕਿ 72 ਘੰਟਿਆਂ ਵਿਚ ਇਕ ਤੋਂ ਬਾਅਦ ਇਕ ਮੌਤਾਂ ਨਾਲ ਉਨ੍ਹਾਂ ਡਰਾਈਵਰਾਂ ਦੇ ਮਨ 'ਚ ਡਰ ਬੈਠ ਗਿਆ ਹੈ, ਜੋ ਉਨ੍ਹਾਂ ਦੇ ਫਲ ਲਿਜਾ ਕੇ ਦੇਸ਼ ਦੇ ਦੂਜੇ ਹਿੱਸਿਆਂ ਵਿਚ ਵੇਚਦੇ ਹਨ।


Tanu

Content Editor

Related News