ਪ੍ਰਦਰਸ਼ਨ 'ਚ ਫਸ ਕੇ ਬੇਬੱਸ ਹੋਇਆ ਲਾੜਾ, ਪ੍ਰਸ਼ਾਸਨ ਵੀ ਨਹੀਂ ਕਰ ਰਿਹੈ ਮਦਦ

Wednesday, Dec 11, 2019 - 05:00 PM (IST)

ਪ੍ਰਦਰਸ਼ਨ 'ਚ ਫਸ ਕੇ ਬੇਬੱਸ ਹੋਇਆ ਲਾੜਾ, ਪ੍ਰਸ਼ਾਸਨ ਵੀ ਨਹੀਂ ਕਰ ਰਿਹੈ ਮਦਦ

ਅਗਰਤਲਾ— ਨਾਗਰਿਕਤਾ ਸੋਧ ਬਿੱਲ (ਸੀ.ਏ.ਬੀ.) ਨੂੰ ਲੈ ਕੇ ਦੇਸ਼ ਦੇ ਪੂਰਬ-ਉੱਤਰ ਰਾਜਾਂ 'ਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਅਜਿਹੇ 'ਚ ਇਸ ਖੇਤਰ 'ਚ ਸਿਆਸੀ ਪ੍ਰਦਰਸ਼ਨ ਤੇਜ਼ ਹੁੰਦਾ ਜਾ ਰਿਹਾ ਹੈ। ਤ੍ਰਿਪੁਰਾ, ਆਸਾਮ ਦੇ ਕਈ ਹਿੱਸਿਆਂ 'ਚ ਵਿਦਿਆਰਥੀ ਸੰਗਠਨਾਂ ਨੂੰ ਸੜਕਾਂ 'ਤੇ ਉਤਰ ਕੇ ਬਿੱਲ ਵਿਰੁੱਧ ਪ੍ਰਦਰਸ਼ਨ ਕੀਤਾ, ਜੋ ਬੁੱਧਵਾਰ ਨੂੰ ਵੀ ਜਾਰੀ ਹੈ ਪਰ ਇਸ ਨਾਲ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ। ਤ੍ਰਿਪੁਰਾ 'ਚ ਬੰਦ ਹੋਣ ਕਾਰਨ ਬਾਰਾਤ ਤੱਕ ਨਹੀਂ ਨਿਕਲ ਪਾ ਰਹੀ ਅਤੇ ਪ੍ਰਸ਼ਾਸਨ ਨੇ ਵੀ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ। ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ 'ਚ ਵੀ ਬੰਦ ਦਾ ਅਸਰ ਦਿੱਸ ਰਿਹਾ ਹੈ। ਰਾਜਧਾਨੀ 'ਚ ਬੰਦ ਹੋਣ ਕਾਰਨ ਬਾਰਾਤ ਤੱਕ ਨਹੀਂ ਨਿਕਲ ਪਾ ਰਹੀ। ਬੰਦ ਹੋਣ ਕਾਰਨ ਲਾੜਾ ਬਾਰਾਤੀਆਂ ਨਾਲ ਲਾੜੀ ਦੇ ਘਰ ਬਾਰਾਤ ਲੈ ਕੇ ਨਹੀਂ ਜਾ ਪਾ ਰਿਹਾ ਹੈ। ਇਸ ਲਈ ਉਸ ਨੇ ਪ੍ਰਸ਼ਾਸਨ ਤੋਂ ਵੀ ਮਦਦ ਦੀ ਗੁਹਾਰ ਲਗਾਈ ਪਰ ਕੋਈ ਫਾਇਦਾ ਨਹੀਂ ਹੋਇਆ।PunjabKesariਪ੍ਰਸ਼ਾਸਨ ਨੇ ਵੀ ਨਹੀਂ ਕੀਤੀ ਮਦਦ
ਲਾੜੇ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਮਿਲ ਕੇ ਪ੍ਰਸ਼ਾਸਨ ਤੋਂ ਕੁਝ ਵਿਵਸਥਾ ਕਰਨ ਅਤੇ ਬਾਰਾਤੀਆਂ ਨੂੰ ਸੁਰੱਖਿਆ ਦੇਣ ਦੀ ਅਪੀਲ ਕੀਤੀ ਪਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਤੁਸੀਂ ਆਪਣੇ ਰਿਸਕ 'ਤੇ ਜਾਓ। ਨਾਗਰਿਕਤਾ ਸੋਧ ਬਿੱਲ 'ਤੇ ਰਾਜ 'ਚ ਕਾਂਗਰਸ ਭਾਜਪਾ ਸਰਕਾਰ ਵਿਰੁੱਧ ਹੱਲਾ ਬੋਲ ਰਹੀ ਹੈ। ਮੰਗਲਵਾਰ ਨੂੰ ਤ੍ਰਿਪੁਰਾ 'ਚ ਐੱਸ.ਐੱਮ.ਐੱਸ. ਇੰਟਰਨੈੱਟ ਦੀ ਸਹੂਲਤ ਵੀ ਬੰਦ ਕਰ ਦਿੱਤੀ ਗਈ ਸੀ। ਬਿੱਲ ਬੁੱਧਵਾਰ ਨੂੰ ਰਾਜ ਸਭਾ 'ਚ ਪੇਸ਼ ਕਰ ਦਿੱਤਾ ਗਿਆ ਅਤੇ ਇਸ 'ਤੇ ਬਹਿਸ ਜਾਰੀ ਹੈ। ਰਾਜਧਾਨੀ ਦਿੱਲੀ 'ਚ ਅੱਜ ਕਾਂਗਰਸ ਭਾਜਪਾ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੀ ਹੈ। ਕਾਂਗਰਸ ਦਾ ਦੋਸ਼ ਹੈ ਕਿ ਇਹ ਬਿੱਲ ਸੰਵਿਧਾਨ ਦੇ ਵਿਰੁੱਧ ਹੈ।PunjabKesariਵਿਰੋਧ 'ਚ ਬੰਦ ਕਾਰਨ ਆਮ ਜੀਵਨ ਹੋਇਆ ਪ੍ਰਭਾਵਿਤ
ਕਈ ਵਿਦਿਆਰਥੀ ਸੰਗਠਨਾਂ ਨੇ ਮੰਗਲਵਾਰ ਨੂੰ ਪੂਰਬ-ਉੱਤਰ ਰਾਜਾਂ 'ਚ ਨਾਗਰਿਤਾ ਸੋਧ ਬਿੱਲ ਦੇ ਵਿਰੋਧ 'ਚ ਬੰਦ ਬੁਲਾਇਆ ਸੀ, ਜਿਸ ਕਾਰਨ ਆਮ ਜੀਵਨ ਬਹੁਤ ਪ੍ਰਭਾਵਿਤ ਹੋਇਆ। ਨਾਲ ਹੀ ਸੁਰੱਖਿਆ ਫੋਰਸਾਂ ਨਾਲ ਪ੍ਰਦਰਸ਼ਨਕਾਰੀਆਂ ਭਿੜ ਵੀ ਗਏ ਸਨ, ਜਿਸ ਤੋਂ ਬਾਅਦ ਟਰੇਨ ਸਰਵਿਸ 'ਤੇ ਅਸਰ ਪਿਆ। ਆਸਾਮ ਹੀ ਨਹੀਂ ਮੇਘਾਲਿਆ, ਅਰੁਣਾਚਲ ਪ੍ਰਦੇਸ਼ 'ਚ ਵੀ ਇਸ ਬਿੱਲ ਵਿਰੁੱਧ ਲੋਕ ਸੜਕਾਂ 'ਤੇ ਉਤਰੇ ਹੋਏ ਹਨ। ਮੇਘਾਲਿਆ 'ਚ ਲੋਕਾਂ ਦੇ ਪ੍ਰਦਰਸ਼ਨ ਕਾਰਨ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ ਤਾਂ ਨਾਗਾਲੈਂਡ 'ਚ ਗਵਰਨਰ ਹਾਊਸ ਦੇ ਬਾਹਰ ਲੋਕਾਂ ਨੇ ਨਾਅਰੇਬਾਜ਼ੀ ਕੀਤੀ।


author

DIsha

Content Editor

Related News