ਕਬਾਇਲੀ ਔਰਤ ਨੂੰ ਨਗਨ ਕਰ ਕੇ ਕੁੱਟਿਆ, ਸੜਕ ’ਤੇ ਬਿਨਾਂ ਕੱਪੜਿਆਂ ਦੇ ਦੌੜਦੀ ਰਹੀ

10/22/2023 10:16:22 PM

ਮੁੰਬਈ, (ਇੰਟ.)- ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਭਾਜਪਾ ਵਿਧਾਇਕ ਸੁਰੇਸ਼ ਧਸ ਦੀ ਪਤਨੀ ਸਮੇਤ 3 ਲੋਕਾਂ ਦੇ ਉੱਪਰ ਅੱਤਿਆਚਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ’ਤੇ ਖੇਤਾਂ ’ਚ ਕਬਾਇਲੀ ਔਰਤ ਨੂੰ ਨਗਨ ਕਰ ਕੇ ਕੁੱਟਮਾਰ ਕਰਨ ਦਾ ਦੋਸ਼ ਹੈ। ਇਸ ਮਾਮਲੇ ’ਚ ਬੀਡ ਦੇ ਆਸ਼ਟੀ ਪੁਲਸ ਥਾਣੇ ਵਿਚ ਭਾਜਪਾ ਵਿਧਾਇਕ ਸੁਰੇਸ਼ ਧਸ ਦੀ ਪਤਨੀ ਪ੍ਰਾਜਕਤਾ ਸੁਰੇਸ਼ ਧਸ, ਰਾਹੁਲ ਜਗਦਾਲੇ ਅਤੇ ਰਘੂ ਪਵਾਰ ਦੇ ਖਿਲਾਫ ਧਾਰਾ 354, 354ਬੀ, 323, 504, 506, 354 ਆਰ, 34 ਅਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ’ਤੇ ਅੱਤਿਆਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੀੜਤ ਕਬਾਇਲੀ ਔਰਤ ਦਾ ਦੋਸ਼ ਹੈ ਕਿ ਵਿਧਾਇਕ ਦੀ ਪਤਨੀ ਉਨ੍ਹਾਂ ਦੀ ਜੱਦੀ ਜ਼ਮੀਨ ਨੂੰ ਆਪਣੇ ਗੁੰਡਿਆਂ ਦੀ ਮਦਦ ਨਾਲ ਹੜੱਪਣਾ ਚਾਹੁੰਦੀ ਹੈ। ਪੂਰਾ ਮਾਮਲਾ ਬੀਤੇ ਐਤਵਾਰ 15 ਅਕਤੂਬਰ ਦੀ ਸ਼ਾਮ 5 ਵਜੇ ਦਾ ਹੈ। ਇਲਜ਼ਾਮ ਹੈ ਕਿ ਘਟਨਾ ਵਾਲੇ ਦਿਨ ਕਬਾਇਲੀ ਕਿਸਾਨ ਔਰਤ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਲਦ ਗੱਡੀ ਰਾਹੀਂ ਆਪਣੇ ਖੇਤ ਤੋਂ ਪਸ਼ੂਆਂ ਲਈ ਚਾਰਾ ਲਿਆਉਣ ਗਈ ਸੀ। ਪੀੜਤ ਔਰਤ ਦੇ ਨਾਲ ਉਸ ਦਾ ਪਤੀ ਅਤੇ ਨੂੰਹ ਵੀ ਸਨ। ਖੇਤ ’ਚ ਪਹੁੰਚ ਕੇ ਪਤੀ ਅਤੇ ਨੂੰਹ ਖੇਤ ’ਚ ਚੱਕਰ ਮਾਰਨ ਚਲੇ ਗਏ ਅਤੇ ਪੀੜਤ ਔਰਤ ਬਲਦ ਗੱਡੀ ’ਚ ਚਾਰਾ ਭਰ ਰਹੀ ਸੀ ਤਾਂ ਮੁਲਜ਼ਮ ਰਾਹੁਲ ਜਗਦਾਲੇ ਅਤੇ ਰਘੂ ਪਵਾਰ ਆਏ ਅਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤਾ ਨੂੰ ਨਗਨ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਏ। ਇਸ ਘਟਨਾ ਨਾਲ ਜੁੜੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਮੁਲਜ਼ਮ ਬਾਈਕ ’ਤੇ ਮੌਕੇ ਤੋਂ ਫਰਾਰ ਹੁੰਦੇ ਦਿਖਾਈ ਦੇ ਰਹੇ ਹਨ ਅਤੇ ਪੀੜਤਾ ਨਗਨ ਹਾਲਤ ਵਿਚ ਮੁਲਜ਼ਮਾਂ ਦਾ ਪਿੱਛਾ ਕਰ ਰਹੀ ਹੈ।

Rakesh

This news is Content Editor Rakesh